19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਐਡਵੋਕੇਟ ਚੌਧਰੀ ਮੁਹੰਮਦ ਨਿਸਾਰ ਬਣੇ ‘ਆਪ’ ਦੇ ਸੂਬਾ (ਕਾਨੂੰਨੀ ਵਿੰਗ)-ਸੰਯੁਕਤ ਸਕੱਤਰ

ਲੌਂਗੋਵਾਲ , 18 ਅਕਤੂਬਰ (ਸ. ਸ.

ਅਜੀਤ ਡੈਸਕ 19-10-2026
ਲੌਂਗੋਵਾਲ , 18 ਅਕਤੂਬਰ (ਸ.ਸ. ਖੰਨਾ, ਵਿਨੋਦ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਚੁੱਲ੍ਹੇ ਬਾਬਾ ਆਲਾ ਸਿੰਘ ਦੀ ਯਾਦ ਅਤੇ ਬਵੰਜਾ ਸਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਤਿੰਨ ਰੋਜ਼ਾ ਗੁਰਮਤਿ ਸਮਾਗਮ 18 ਤੋਂ 20 ਅਕਤੂਬਰ ਤੱਕ ਮਨਾਇਆ ਜਾ ਰਿਹਾ ਹੈ । ਇਸ ਸਮਾਗਮ ਦੀ ਆਰੰਭਤਾ ਬੀਬਾ ਸੁਖਪਾਲ ਕੌਰ ਬਡਬਰ ਦੇ ਢਾਡੀ ਜਥੇ ਵਲੋਂ ਢਾਡੀ ਵਾਰਾਂ ਰਾਹੀਂ ਕੀਤੀ ਗਈ। ਉਪਰੰਤ ਗਿਆਨੀ ਹਰਜਿੰਦਰ ਸਿੰਘ ਗੌਸਪੁਰ ਵਾਲੇ, ਭਾਈ ਮਨਦੀਪ ਸਿੰਘ ਲੁਧਿਆਣੇ ਵਾਲੇ ਅਤੇ ਭਾਈ ਹਰਵਿੰਦਰ ਸਿੰਘ ਜੱਸੋਵਾਲ ਆਦਿ ਜਥਿਆਂ ਵਲੋਂ ਗੁਰੂ ਜਸ ਸੁਣਾ ਕੇ ਸੰਗਤਾਂ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰੂਦੁਆਰਾ ਸਾਹਿਬ ਦੇ ਮੈਨੇਜਰ ਅਮਰੀਕ ਸਿੰਘ ਬਰਨਾਲਾ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਸਮਾਗ਼ਮ ਸਮਾਪਤ ਕੀਤਾ ਗਿਆ । ਇਸੇ ਤਰ੍ਹਾਂ 19 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਤਿੰਨ ਵਜੇ ਤੱਕ ਕੀਰਤਨ ਸਮਾਗਮ ਹੋਵੇਗਾ ਅਤੇ ਦੁਸਹਿਰੇ ਵਾਲੇ ਦਿਨ ਸਵੇਰੇ 10 ਵਜੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਗੁਰਮਤਿ ਸਮਾਗਮ ਸ਼ੁਰੂ ਹੋਵੇਗਾ। ਇਹ ਤਿੰਨ ਰੋਜਾ ਸਮਾਗਮ ਦੀ ਸਮਾਪਤੀ ਬਾਅਦ ਦੁਪਹਿਰ ਤਿੰਨ ਵਜੇ ਹੋਵੇਗੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬਿੰਦਰ ਸਿੰਘ ਬਿੰਦੀ, ਗੁਰਮੀਤ ਸਿੰਘ ਲੱਲੀ ਸੂਬਾ ਡੈਲੀਗੇਟ, ਬਹਾਦਰ ਸਿੰਘ ਮੈਂਬਰ, ਮਿਸਤਰੀ ਜਸਵਿੰਦਰ ਸਿੰਘ, ਕੁਲਦੀਪ ਸਿੰਘ ਦੂਲੋ, ਰਾਗੀ ਜਸਵਿੰਦਰ ਸਿੰਘ, ਨਿਰਮਲ ਸਿੰਘ ਲਖਮੀਰਵਾਲਾ, ਮਿਸਤਰੀ ਹਰਦਿਆਲ ਸਿੰਘ ਕੁੰਨਰਾ ਵਾਲੇ, ਪਵਿੱਤਰ ਸਿੰਘ ਸਾਹੋਕੇ, ਬਲੌਰ ਸਿੰਘ, ਬਲਵਿੰਦਰ ਸਿੰਘ ਪ੍ਰਚਾਰਕ, ਗਗਨਦੀਪ ਸਿੰਘ, ਰਾਜਵੀਰ ਸਿੰਘ ਗੋਲਡੀ ਇੰਸਪੈਕਟਰ ਮਨਜੀਤ ਸਿੰਘ, ਮਹਿੰਦਰ ਸਿੰਘ ਆਦਿ ਸੰਗਤਾਂ ਵਲੋਂ ਹਾਜ਼ਰੀ ਭਰੀ ਗਈ।
ਪਿਛਲੀ ਖ਼ਬਰ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਬੀ.ਐੱਡ. ਦੂਜੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।