18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਦੀ ਰਾਜ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਾਪਤੀ

ਮੂਨਕ 17 ਅਕਤੂਬਰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ, ਪ੍ਰਵੀਨ ਮਦਾਨ)-ਬਾਬੂ ਬ੍ਰਿਸ਼ ਭਾਨ ਡੀ. ਏ.

ਅਜੀਤ ਡੈਸਕ 18-10-2026
ਮੂਨਕ 17 ਅਕਤੂਬਰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ, ਪ੍ਰਵੀਨ ਮਦਾਨ)-ਬਾਬੂ ਬ੍ਰਿਸ਼ ਭਾਨ ਡੀ.ਏ.ਵੀ.ਪਬਲਿਕ ਸਕੂਲ ਮੂਨਕ ਦੇ ਵਿਦਿਆਰਥੀਆਂ ਨੇ ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਕਰਵਾਈਆਂ ਗਈਆਂ ਡੀ.ਏ.ਵੀ. ਰਾਜ ਪੱਧਰੀ ਖੇਡਾਂ 2026-27 (ਅਥਲੈਟਿਕਸ) ਵਿੱਚ ਬੜੇ ਉਤਸ਼ਾਹ ਨਾਲ ਨਾਲ ਭਾਗ ਲਿਆ। ਮੂਨਕ ਦੇ ਖਿਡਾਰੀਆਂ ਨੇ ਟਰੈਕ ਅਤੇ ਫੀਲਡ ਦੇ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਮੂਨਕ ਦੇ ਖਿਡਾਰੀਆਂ ਨੇ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਅਤੇ 1500 ਮੀਟਰ ਦੌੜਾਂ, ਰਿਲੇਅ ਦੌੜਾਂ, ਸ਼ਾਟ ਪੁੱਟ, ਡਿਸਕਸ ਥ੍ਰੋਅ ਅਤੇ ਟ੍ਰਿਪਲ ਜੰਪ ਵਰਗੇ ਮੁਕਾਬਲਿਆਂ ਵਿੱਚ ਆਪਣੀ ਬੇਮਿਸਾਲ ਪ੍ਰਤਿਭਾ, ਦ੍ਰਿੜ ਇਰਾਦੇ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ । ਖੇਡਾਂ ਦੌਰਾਨ 1500 ਮੀਟਰ ਦੌੜ ਅੰਡਰ-14 ਲੜਕੇ ਅਤੇ ਲੜਕੀਆਂ ਇਸ ਤੋਂ ਇਲਾਵਾ ਸਕੂਲ ਦੇ 23 ਵਿਦਿਆਰਥੀਆਂ ਦੀ ਚੋਣ ਡੀ.ਏ.ਵੀ. ਰਾਸ਼ਟਰੀ ਪੱਧਰ ਦੀਆਂ ਖੇਡਾਂ ਲਈ ਹੋਈ, ਜੋ ਸਕੂਲ ਲਈ ਮਾਣ ਵਾਲੀ ਗੱਲ ਹੈ। ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਸ਼ਰਮਾ ਨੇ ਸਾਰੇ ਜੇਤੂ ਅਤੇ ਰਾਸ਼ਟਰੀ ਪੱਧਰ ਤੇ ਚੁਣੇ ਗਏ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਸਖਤ ਮਿਹਨਤ, ਸਮਰਪਣ ਅਤੇ ਟੀਮ ਭਾਵਨਾ ਦੁਆਰਾ ਇਸ ਸ਼ਾਨਦਾਰ ਉਪਲੱਬਧੀ ਲਈ ਵਧਾਈ ਦਿੱਤੀ।
ਪਿਛਲੀ ਖ਼ਬਰ ਭਾਜਪਾ ਮੰਡਲ ਅਹਿਮਦਗੜ੍ਹ ਵਲੋਂ ਨਵੇਂ ਅਹੁਦੇਦਾਰ ਨਿਯੁਕਤ ਅਗਲੀ ਖ਼ਬਰ ਜ਼ੋਨਲ ਮੁਕਾਬਲਿਆਂ ’ਚ ਸਰਕਾਰੀ ਕਾਲਜ ਸੰਗਰੂਰ ਬਣਿਆ ਫਾਈਨ ਆਰਟਸ ਦਾ ਓਵਰਆਲ ਚੈਂਪੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।