ਯੂਥ ਕਾਂਗਰਸ ਨੇ ਕੱਢਿਆ ਮੋਮਬੱਤੀ ਮਾਰਚ
ਸੰਗਰੂਰ, 15 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਮਰਹੂਮ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਦਿੰਦਿਆਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਮਨਜੀਤ ਸਿੰਘ ਭਿੰਡਰਾ ਵਲੋਂ ਸੰਗਰੂਰ ਦੇ ਬਜ਼ਾਰਾਂ ਵਿੱਚ ਕੈਂਡਲ (ਮੋਮਬੱਤੀ) ਮਾਰਚ ਕੱਢਿਆ ਗਿਆ। ਕੈਂਡਲ ਮਾਰਚ ਵਿੱਚ ਬਲਾਕ ਕਾਂਗਰਸ ਦੇ ਪ੍ਰਧਾਨ ਰੋਕੀ ਬਾਂਸਲ ਨੇ ਵੀ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕੀਤੀ।
1
15 ਐਸਐਨਜੀ48 ਬਰਨਾਲਾ ਕੈਂਚੀਆਂ ਵਿੱਚ ਇਕੱਤਰਤਾ ਨੂੰ ਸੰਬੋਧਨ ਕਰਦਾ ਇੱਕ ਆਗੂ। ਤਸਵੀਰ-ਮੁਕੇਸ਼ ਕੁਮਾਰ
16-10-2026
ਸੰਗਰੂਰ, 15 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਮਰਹੂਮ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਦਿੰਦਿਆਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਮਨਜੀਤ ਸਿੰਘ ਭਿੰਡਰਾ ਵਲੋਂ ਸੰਗਰੂਰ ਦੇ ਬਜ਼ਾਰਾਂ ਵਿੱਚ ਕੈਂਡਲ (ਮੋਮਬੱਤੀ) ਮਾਰਚ ਕੱਢਿਆ ਗਿਆ। ਕੈਂਡਲ ਮਾਰਚ ਵਿੱਚ ਬਲਾਕ ਕਾਂਗਰਸ ਦੇ ਪ੍ਰਧਾਨ ਰੋਕੀ ਬਾਂਸਲ ਨੇ ਵੀ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕੀਤੀ। ਗੱਲਬਾਤ ਕਰਦਿਆਂ ਮਨਜੀਤ ਸਿੰਘ ਭਿੰਡਰਾਂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਪੰਜਾਬ ਦਾ ਉਹ ਸੱਚਾ ਸੂਰਮਾ ਸੀ ਜਿਸ ਨੇ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਨ ਵਾਲ਼ੇ ਸੌਦਾਗਰਾਂ ਖਿਲਾਫ ਅਵਾਜ਼ ਉਠਾਉਂਦਿਆਂ ਆਪਣੀ ਜਾਨ ਤੱਕ ਨਿਛਾਵਰ ਕਰ ਦਿੱਤਾ। ਪਰਵਿੰਦਰ ਸਿੰਘ ਝੋਟਾ ਨੂੰ ਸ਼ਹੀਦ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਡੀ ਆਉਣ ਵਾਲ਼ੀ ਪੀੜ੍ਹੀ ਝੋਟੇ ਦੀ ਕੁਰਬਾਨੀ ਨੂੰ ਕਦੇ ਭੁੱਲਾ ਨਹੀਂ ਸਕੇਗੀ ਜਿਸ ਨੇ ਲੋਕਾਂ ਦੇ ਜਵਾਕਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ। ਰੌਕੀ ਬਾਂਸਲ ਨੇ ਕਿਹਾ ਕਿ ਧੂਰੀ ਪੰਜਾਬ ਕਾਂਗਰਸ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦੀ ਪਿੱਠ ਉੱਤੇ ਖੜੋਤੀ ਹੈ ਅਤੇ ਸਰਕਾਰ ਨੇ ਜੇ ਧੱਕੇ ਨਾਲ਼ ਉਸ ਦਾ ਅੰਤਮ ਸਸਕਾਰ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਅਮਿਤ ਠਾਕੁਰ ਕੁਲਵਿੰਦਰ ਕਿੰਦਾ ਅਕੋਈ ਸਾਹਿਬ ਮੈਂਬਰ ਬਲਾਕ ਸੰਮਤੀ, ਐਡਵੋਕੇਟ ਗੁਰਤੇਜ ਸਿੰਘ, ਅਭਿਸ਼ੇਕ ਰਾਵਤ ਬੰਟੀ ਬਾਲੀਆ, ਗੁਰਸੇਵਕ ਬਾਲੀਆ, ਜਸਮਿੰਟ ਸਿੰਘ ਮਿੰਟੀ ਸਾਰੋਂ, ਬੂਟਾ ਸਿੰਘ, ਕੁਲਦੀਪ ਸਿੰਘ ਹੈਪੀ ਦਿੜ੍ਹਬਾ ਵੀ ਮੌਜੂਦ ਸਨ। 15 ਐਸਐਨਜੀ29 ਸੰਗਰੂਰ ਦੇ ਬਜ਼ਾਰਾਂ ਵਿੱਚ ਕੈਂਡਲ ਮਾਰਚ (ਮੋਮਬੱਤੀ ਮਾਰਚ) ਕਰਦੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਭਿੰਡਰਾਂ ਅਤੇ ਰੌਕੀ ਬਾਂਸਲ ਸਮੇਤ ਹੋਰ ਆਗੂ। ਤਸਵੀਰ-ਮੁਕੇਸ਼ ਕੁਮਾਰ