14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਧੂਰੀ ਵਿਖੇ ਸ੍ਰੀਮਦ ਭਾਗਵਤ ਕਥਾ ਰੂਹਾਨੀ ਸਕੂਨ ਦਾ ਕੇਂਦਰ ਬਣੀ ਇੰਦਰੇਸ਼ ਉਪਾਧਿਆਏ ਦੇ ਪ੍ਰਵਚਨਾਂ ਨੇ ਸੰਗਤਾਂ ਨੂੰ ਕੀਤਾ ਨਿਹਾਲ

ਧੂਰੀ, 13 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਸ਼ਹਿਰ ਦੀ ਏਕਤਾ ਵਿਹਾਰ ਵਿਖੇ ਸ੍ਰੀ ਬਾਂਕੇ ਬਿਹਾਰੀ ਸੇਵਾ ਮੰਡਲ ਧੂਰੀ ਵਲੋਂ 8 ਅਕਤੂਬਰ ਤੋਂ ਆਰੰਭ ਹੋਈ ਸ੍ਰੀਮਦ ਭਾਗਵਤ ਕਥਾ ਦੇ ਰੂਹਾਨੀ ਸਕੂਨ ਅਤੇ ਪ੍ਰਵਚਨਾਂ ਦਾ ਆਨੰਦ ਮਾਨਣ ਲਈ ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ, ਉਥੇ ਕਥਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਅਤੇ ਓ.

ਅਜੀਤ ਡੈਸਕ 14-10-2026
ਧੂਰੀ, 13 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਸ਼ਹਿਰ ਦੀ ਏਕਤਾ ਵਿਹਾਰ ਵਿਖੇ ਸ੍ਰੀ ਬਾਂਕੇ ਬਿਹਾਰੀ ਸੇਵਾ ਮੰਡਲ ਧੂਰੀ ਵਲੋਂ 8 ਅਕਤੂਬਰ ਤੋਂ ਆਰੰਭ ਹੋਈ ਸ੍ਰੀਮਦ ਭਾਗਵਤ ਕਥਾ ਦੇ ਰੂਹਾਨੀ ਸਕੂਨ ਅਤੇ ਪ੍ਰਵਚਨਾਂ ਦਾ ਆਨੰਦ ਮਾਨਣ ਲਈ ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ, ਉਥੇ ਕਥਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਅਤੇ ਓ.ਐੱਸ.ਡੀ. ਸੁਖਵੀਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ । ਇਸ ਮੌਕੇ ਕਥਾਵਾਚਕ ਆਚਾਰੀਆ ਇੰਦਰੇਸ਼ ਉਪਾਧਿਆਏ ਨੇ ਆਪਣੇ ਅੰਮ੍ਰਿਤ ਬਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਦਿਆਂ ਕਿਹਾ ਕਿ ਇਸ ਅਪਾਰ ਸ੍ਰਿਸ਼ਟੀ ਦਾ ਰਚਨਾਹਾਰ ਅਤੇ ਨਿਰਮਾਤਾ ਸਿਰਫ਼ ਇੱਕੋ-ਇੱਕ ਪਰਮਾਤਮਾ ਹੈ। ਉਨ੍ਹਾਂ ਫ਼ਲਸਫ਼ੇ ਨੂੰ ਸਪੱਸ਼ਟ ਕਰਦਿਆਂ ਫ਼ਰਮਾਇਆ ਕਿ ਭਾਵੇਂ ਉਸ ਅਕਾਲ ਪੁਰਖ ਨੂੰ ਯਾਦ ਕਰਨ ਅਤੇ ਪਾਉਣ ਦੇ ਸਾਧਨ ਵੱਖ-ਵੱਖ ਹੋ ਸਕਦੇ ਹਨ ਅਤੇ ਵੱਖ-ਵੱਖ ਭਾਸ਼ਾਵਾਂ ਵਿੱਚ ਉਸ ਦੇ ਅਨੇਕਾਂ ਨਾਮ ਪੁਕਾਰੇ ਜਾਂਦੇ ਹਨ, ਪਰ ਪ੍ਰਭੂ ਦੀ ਸਰਵਉੱਚ ਤਾਕਤ ਇੱਕੋ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਨੁੱਖੀ ਜੀਵਨ ਵਿੱਚ ਅਵਾਗਉਣ ਤੋਂ ਮੁਕਤੀ ਅਤੇ ਪਰਮ ਆਨੰਦ ਦੀ ਪ੍ਰਾਪਤੀ ਲਈ ਪਰਮਾਤਮਾ ਦਾ ਕੋਈ ਵੀ ਨਾਮ ਪੂਰੀ ਸ਼ਰਧਾ ਨਾਲ ਲਿਆ ਜਾਵੇ, ਉਹ ਕਾਫ਼ੀ ਹੈ।
ਪਿਛਲੀ ਖ਼ਬਰ ਸੰਗਤਾਂ ਦੀ ਸਹੂਲਤ ਲਈ ਕੀਤੇ ਉਪਰਾਲੇ ਬਦਲੇ ਸਮਾਜ ਸੇਵੀ ਆਗੂਆਂ ਦਾ ਸਨਮਾਨ ਅਗਲੀ ਖ਼ਬਰ ਰਾਮਲੀਲ੍ਹਾ ਦੇ ਮੰਚ ’ਤੇ ਸੀਤਾ ਸਵੰਬਰ ਅਤੇ ਪਰਸ਼ੂਰਾਮ ਸੰਵਾਦ ਨੇ ਦਰਸ਼ਕਾਂ ਦਾ ਮਨ ਮੋਹਿਆ ਸ਼ਿਵ ਸ਼ਕਤੀ ਕਾਲਜ ਵਿਖੇ ਚਾਰ ਰੋਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।