ਸੰਗਰੂਰ ਦੀਆਂ ਮੰਡੀਆਂ ’ਚ ਝੋਨੇ ਦੀ ਆਮਦ ’ਚ ਨਹੀਂ ਆਈ ਤੇਜ਼ੀ ਜ਼ਿਲ੍ਹਾ ਸੰਗਰੂਰ ਦੀਆਂ ਸਾਰੀਆਂ ਮੰਡੀਆਂ ਵਿੱਚ ਅਜੇ ਤੱਕ ਸਿਰਫ 5200 ਮੀਟਰਕ ਟਨ ਝੋਨੇ ਦੀ ਹੋਈ ਹੈ ਆਮਦ
ਸੰਗਰੂਰ, 10 ਅਕਤੂਬਰ (ਧੀਰਜ ਪਸ਼ੌਰੀਆ) - ਬੇਸ਼ੱਕ ਸਰਕਾਰ ਵਲੋਂ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ’ਚ ਝੋਨੇ ਦੀ ਰਫਤਾਰ ਅਜੇ ਬਹੁਤ ਮੱਠੀ ਹੈ। ਦੱਸਿਆ ਜਾ ਰਿਹਾ ਹੈ ਕਿ ਖੇਤਾਂ ਵਿੱਚ ਜਿਆਦਾਤਰ ਥਾਵਾਂ ’ਤੇ ਅਜੇ ਝੋਨੇ ਦੀ ਫਸਲ ਪੱਕਣ ਵਿੱਚ ਪੰਜ ਸੱਤ ਦਿਨ ਲਵੇਗੀ ਜਿਸ ਦੇ ਚਲਦਿਆਂ 15 ਅਕਤੂਬਰ ਤੋਂ ਹੀ ਝੋਨੇ ਦੀ ਆਮਦ ਵਿੱਚ ਤੇਜੀ ਆਵੇਗੀ।
ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਜੱਗੀ ਅਤੇ ਹੋਰ ਆੜ੍ਹਤੀਏ ਸਮਾਜ ਸੇਵੀ ਦੀਪਕ ਕੌੜਾ ਸਣੇ ਨਗਰ ਪੰਚਾਇਤ ਅਮਰਗੜ੍ਹ ਦੇ ਨੁਮਾਇੰਦਿਆਂ ਦਾ ਸਨਮਾਨ ਕਰਦੇ ਹੋਏ। ਤਸਵੀਰ: ਜਤਿੰਦਰ ਮੰਨਵੀ
11-10-2026