10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਕੀਤੀ ਛਾਪੇਮਾਰੀ ਦੀ ਉੱਚ ਪੱਧਰੀ ਨਿਰਪੱਖ ਜਾਂਚ ਹੋਵੇ : ਢੀਂਡਸਾ ਸੀ.ਬੀ.ਆਈ.ਛਾਪੇਮਾਰੀ ਮਾਮਲੇ ’ਤੇ ਜ਼ਾਹਰ ਕੀਤੀ ਡੂੰਘੀ ਪ੍ਰਤੀਕਿਰਿਆ

ਮੂਣਕ, 9 ਅਕਤੂਬਰ (ਵਰਿੰਦਰ ਭਾਰਦਵਾਜ) - ਆਮ ਆਦਮੀ ਪਾਰਟੀ ਹੁਣ ਇਸ ਗੱਲ ਦਾ ਰੌਲਾ ਪਾ ਰਹੀ ਹੈ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸੀ. ਬੀ.

ਅਜੀਤ ਡੈਸਕ 10-10-2026
ਮੂਣਕ, 9 ਅਕਤੂਬਰ (ਵਰਿੰਦਰ ਭਾਰਦਵਾਜ) - ਆਮ ਆਦਮੀ ਪਾਰਟੀ ਹੁਣ ਇਸ ਗੱਲ ਦਾ ਰੌਲਾ ਪਾ ਰਹੀ ਹੈ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸੀ.ਬੀ.ਆਈ. ਸਾਡੇ ਨਾਲ ਧੱਕਾ ਕਰ ਰਹੀ ਹੈ, ਪਰ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਇਹਨਾਂ ਨੇ ਵੀ ਸੂਬੇ ਦੀਆਂ ਏਜੰਸੀਆਂ ਵਿਜਲੈਂਸ ਤੇ ਪੁਲਿਸ ਦੀ ਹਮੇਸ਼ਾ ਦੁਰਵਰਤੋਂ ਕੀਤੀ ਹੈ, ਆਪਣੇ ਵਿਰੋਧੀਆਂ ‘ਤੇ ਝੂਠੇ ਪਰਚੇ ਦਰਜ ਕਰਵਾ ਕੇ ਅੰਦਰ ਕੀਤਾ ਜੋ ਇਹਨਾਂ ਨੇ ਲੋਕਾਂ ਨਾਲ ਕੀਤੀ ਹੈ ਹੁਣ ਉਹੀ ਇਹਨਾਂ ਨਾਲ ਹੋ ਰਹੀ ਹੈ। ਇਨਾ ਸ਼ਬਦਾਂ ਦਾ ਪ੍ਰਗਟਾਵਾ ਸ੍ਰ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ ਅਤੇ ਉਪ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਨੇ ਆਪਣੇ ਗ੍ਰਹਿ ਨਿਵਾਸ ਮੂਣਕ ਵਿਖੇ ਡੂੰਘੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕੀਤਾ। ਸ੍ਰ ਢੀਂਡਸਾ ਨੇ ਕਿਹਾ ਕਿ ਹੁਣ ਇਹ ਸੀਬੀਆਈ ਤੇ ਈਡੀ ਦੀ ਦੁਰਵਰਤੋ ਦਾ ਰੌਲਾ ਪਾ ਰਹੇ ਹਨ ਜੇ ਕਿਤੇ ਇਹ ਕਾਨੂੰਨ ਦੇ ਮੁਤਾਬਿਕ ਚੱਲੇ ਹੁੰਦੇ ਤਾਂ ਅੱਜ ਸਾਰਾ ਪੰਜਾਬ ਇਹਨਾਂ ਦੇ ਨਾਲ ਖੜਾ ਹੁੰਦਾ, ਕਿਉਂਕਿ ਇਹਨਾਂ ਨੇ ਆਪਣੇ ਰਾਜ ਵਿੱਚ ਬਹੁਤ ਧੱਕੇਸ਼ਾਹੀ ਕੀਤੀ ਹੈ। ਇਸ ਕਰਕੇ ਅੱਜ ਕੋਈ ਵੀ ਧਿਰ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਖੜੀ ਅਤੇ ਕਿਸੇ ਨੂੰ ਇਹਨਾਂ ਨਾਲ ਕੋਈ ਹਮਦਰਦੀ ਨਹੀਂ। ਸ੍ਰ ਢੀਂਡਸਾ ਨੇ ਕਿਹਾ ਕਿ ਆਦਮੀ ਪਾਰਟੀ ਵਾਲੇ ਜਿਨਾ ਮਰਜੀ ਰੌਲਾ ਪਾਈ ਜਾਣ ਸੋ ਇਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਜਿਹੋ ਜਿਹਾ ਤੁਸੀਂ ਕਰੋਂਗੇ ਊਹੇ ਜਿਹਾ ਭਰੋਗੇ ਜਿਨਾਂ ਨੇ ਮਾੜਾ ਕੀਤਾ ਤਾਂ ਉਨ੍ਹਾਂ ਨਾਲ ਮਾੜਾ ਹੋ ਰਿਹਾ ਹੈ। ਇਹ ਗੱਲ ਲੋਕਾਂ ਚ ਬੜੀ ਸਪਸ਼ਟ ਸੀ ਕਿ ਮੁੱਖ ਮੰਤਰੀ ਦੇ ਦਫਤਰ ਵਿੱਚ ਘਪਲੇਬਾਜ਼ੀ ਚੱਲ ਰਹੀ ਹੈ ਮੁੱਖ ਮੰਤਰੀ ਦੇ ਦਫਤਰ ਵਿੱਚ ਕੁੱਝ ਉਹਨਾਂ ਵੱਲੋ ਤੈਨਾਤ ਕੀਤੇ ਓਐਸਡੀ ਵੱਡੇ ਵੱਡੇ ਘਪਲੇ ਕਰ ਰਹੇ ਹਨ, ਉਹ ਸਾਰੀਆਂ ਗੱਲਾਂ ਸੀ.ਬੀ.ਆਈ. ਦੀ ਰੇਡ ਤੋਂ ਬਾਅਦ ਸਾਹਮਣੇ ਆਉਣਗੀਆਂ। ਇਹਨਾਂ ਦੀ ਧੱਕੇਸ਼ਾਹੀ ਦਾ ਅੰਦਾਜ਼ਾ ਸ੍ਰ ਬਰਜਿੰਦਰ ਸਿੰਘ ਹਮਦਰਦ ਵਰਗੀ ਸਤਿਕਾਰਤ ਤੇ ਸਾਫ ਸੁਥਰੀ ਸ਼ਖਸ਼ੀਅਤ ‘ਤੇ ਵਿਜੀਲੈਂਸ ਦੀ ਤਾਨੇਸ਼ਾਹੀ ਦੀ ਵਰਤੋਂ ਕਰਕੇ ਝੂਠੇ ਪਰਚੇ ਦਰਜ ਕਰਵਾਉਂਣ ਤੋਂ ਵੀ ਲਗਾਇਆ ਜਾ ਸਕਦਾ ਹੈ, ਜੋ ਇਹਨਾਂ ਨੂੰ ਸਾਰਾ ਕੁੱਝ ਭੁਗਤਣਾ ਪੈ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਭੁਪਿੰਦਰ ਸਿੰਘ ਮਹਾਂ ਸਿੰਘ ਵਾਲਾ, ਸਾਬਕਾ ਚੇਅਰਮੈਨ ਚਮਕੌਰ ਸਿੰਘ ਬਾਦਲਗੜ੍ਹ, ਸਾਬਕਾ ਚੇਅਰਮੈਨ ਪਾਲ ਸਿੰਘ ਗੇਹਲਾ, ਸਾਬਕਾ ਪ੍ਰਧਾਨ ਭੀਮ ਸੈਨ ਗਰਗ, ਦਫਤਰ ਇੰਚਾਰਜ ਸੰਦੀਪ ਬੰਗਾ, ਸਰਕਲ ਪ੍ਰਧਾਨ ਕਾਬਲ ਸਿੰਘ ਸੇਖੋਂ, ਪਾਲ ਸਿੰਘ ਦੇਹਲਾ, ਜਸਵਿੰਦਰ ਭਿੰਦੂ ਬੱਲਰਾਂ, ਸਾਬਕਾ ਸਰਪੰਚ ਗੁਰਸੇਵ ਸਿੰਘ ਮਨਿਆਣਾ, ਡਾ: ਬੇਅੰਤ ਸਿੰਘ ਪਾਪੜਾ, ਸਾਬਕਾ ਸਰਪੰਚ ਸੁਖਚੈਨ ਸਿੰਘ ਮਨਿਆਣਾ, ਕਸ਼ਿਸ਼ ਅਰੋੜਾ ਕੱਕੀ, ਗੁਰਨਾਮ ਸਿੰਘ ਮਨੇਸ਼ ਮੰਡਵੀ, ਮੋਹਿਕ ਗਰਗ, ਪਿਯੂਸ ਗਰਗ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਅਧੂਰੇ ਪ੍ਰਬੰਧਾਂ ਨਾਲ਼ ਸ਼ੁਰੂ ਹੋਇਆ ਸੰਗਰੂਰ ਵਿੱਚ ਸਰਸ ਮੇਲਾ ਅਗਲੀ ਖ਼ਬਰ ਵਿਧਾਇਕ ਫ਼ੌਜਾ ਸਿੰਘ ਸਰਾਰੀ ਨੇ ਗੁਰੂਹਰਸਹਾਏ ਦੀ ਮੁੱਖ ਅਨਾਜ ਮੰਡੀ ’ਚ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।