ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸ਼ੇਰਪੁਰ ਦੀ ਅਹਿਮ ਮੀਟਿੰਗ
ਸ਼ੇਰਪੁਰ, 8 ਅਕਤੂਬਰ (ਦਰਸ਼ਨ ਸਿੰਘ ਖੇੜੀ)-ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਬਲਾਕ ਸ਼ੇਰਪੁਰ ਦੀ ਅਹਿਮ ਮੀਟਿੰਗ ਪ੍ਰਧਾਨ ਕਰਮਜੀਤ ਸਿੰਘ ਗੰਡੇਵਾਲ ਦੀ ਅਗਵਾਈ ਹੇਠ ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਵਿਖੇ ਹੋਈ। ਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਆਗੂ ਕਰਮਜੀਤ ਸਿੰਘ ਛੰਨਾ ਨੇ ਕਿਹਾ ਕਿ 11 ਅਕਤੂਬਰ ਨੂੰ ਵੱਡੀ ਗਿਣਤੀ ਵਿੱਚ ਬਲਾਕ ਸ਼ੇਰਪੁਰ ਤੋਂ ਕਿਸਾਨ ਮਜ਼ਦੂਰ ਪਿੰਡ ਚੱਕ ਅਲੀ ਸ਼ੇਰ ਵਿਖੇ ਸ਼ਹੀਦ ਪ੍ਰਿਥੀਪਾਲ ਸਿੰਘ ਦੇ ਬਰਸੀਂ ਸਮਾਗਮ ਸਮੇਂ ਪਹੁੰਚਣਗੇ।
ਕ
ਕਣਕ ਦੇ ਭਾਅ ’ ਚ 25 ਰੁਪਏ ਦਾ ਵਾਧਾ ਨਾਕਾਫੀ - ਛੰਨਾਂ
09-10-2026
ਸ਼ੇਰਪੁਰ, 8 ਅਕਤੂਬਰ (ਦਰਸ਼ਨ ਸਿੰਘ ਖੇੜੀ)-ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਬਲਾਕ ਸ਼ੇਰਪੁਰ ਦੀ ਅਹਿਮ ਮੀਟਿੰਗ ਪ੍ਰਧਾਨ ਕਰਮਜੀਤ ਸਿੰਘ ਗੰਡੇਵਾਲ ਦੀ ਅਗਵਾਈ ਹੇਠ ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਵਿਖੇ ਹੋਈ। ਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਆਗੂ ਕਰਮਜੀਤ ਸਿੰਘ ਛੰਨਾ ਨੇ ਕਿਹਾ ਕਿ 11 ਅਕਤੂਬਰ ਨੂੰ ਵੱਡੀ ਗਿਣਤੀ ਵਿੱਚ ਬਲਾਕ ਸ਼ੇਰਪੁਰ ਤੋਂ ਕਿਸਾਨ ਮਜ਼ਦੂਰ ਪਿੰਡ ਚੱਕ ਅਲੀ ਸ਼ੇਰ ਵਿਖੇ ਸ਼ਹੀਦ ਪ੍ਰਿਥੀਪਾਲ ਸਿੰਘ ਦੇ ਬਰਸੀਂ ਸਮਾਗਮ ਸਮੇਂ ਪਹੁੰਚਣਗੇ। ਛੰਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਣਕ ਦਾ ਭਾਅ 25 ਰੁਪਏ ਕੁਇੰਟਲ ਦਾ ਵਾਧਾ ਜਥੇਬੰਦੀ ਰੱਦ ਕਰਦੀ ਹੈ। ਬਲਾਕ ਪ੍ਰਧਾਨ ਕਰਮਜੀਤ ਸਿੰਘ ਗੰਡੇਵਾਲ ਨੇ ਕਿਹਾ ਕਿ ਪਰਾਲੀ ਫੂਕਣ ਵਾਲੇ ਕਿਸਾਨਾਂ ਤੇ ਕੀਤੀ ਗਈ ਕਿਸੇ ਵੀ ਸਖਤੀ ਦਾ ਜਥੇਬੰਦੀ ਡਟਵਾਂ ਵਿਰੋਧ ਕਰੇਗੀ। ਇਸ ਮੌਕੇ ਸੀਨੀਅਰ ਕਿਸਾਨ ਆਗੂ ਗਗਨਦੀਪ ਸਿੰਘ ਰਾਮ ਨਗਰ ਛੰਨਾਂ, ਮਿਸਤਰੀ ਗੁਰਚਰਨ ਸਿੰਘ ਬਾਜਵਾ,ਸੀਨੀਅਰ ਮੀਤ ਪ੍ਰਧਾਨ ਗੁਰਮੁਖ ਸਿੰਘ ਸ਼ੇਰਪੁਰ,ਰਣਜੀਤ ਸਿੰਘ ਬਾਜਵਾ, ਰੂਪ ਸਿੰਘ ਜਵੰਦਾ ਇਕਾਈ ਸ਼ੇਰਪੁਰ,ਰਣਜੀਤ ਸਿੰਘ ਖਹਿਰ ਛੰਨਾਂ,ਪੰਮੀ ਸਿੰਘ ਕਾਤਰੋਂ,ਚਤਰ ਸਿੰਘ ਗੋਬਿੰਦਪੁਰਾ,ਬਲਵੰਤ ਸਿੰਘ,ਜੈਦੀਪ ਸਿੰਘ ਛੰਨਾਂ,ਇਕਬਾਲ ਸਿੰਘ ਛੰਨਾਂ ,ਦਰਸ਼ਨ ਸਿੰਘ ਛੰਨਾਂ ਆਦਿ ਆਗੂ ਮੌਜੂਦ ਸਨ।