01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਧੂਰੀ ਮੰਡੀ ਵਿੱਚ ਬਾਸਮਤੀ 4515 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ

ਧੂਰੀ, 30 ਸਤੰਬਰ (ਸੁਖਵੰਤ ਸਿੰਘ ਭੁੱਲਰ) - ਧੂਰੀ ਅਨਾਜ ਮੰਡੀ ’ਚ ਝੋਨੇ ਦੇ ਸੀਜ਼ਨ ਦੌਰਾਨ ਬਾਸਮਤੀ 4515 ਰੁਪਏ ਪ੍ਰਤੀ ਕੁਇੰਟਲ ਅਤੇ ਘੱਟ ਤੋਂ ਘੱਟ 4325 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ ਅਤੇ ਅਤੇ ਝੋਨੇ ਦੀ 1692- ਬਾਸਮਤੀ ਕਿਸਮ 4475 ਰੇਟ ’ਤੇ ਖ਼ਰੀਦ ਹੋਈ। ਇਹ ਜਾਣਕਾਰੀ ਆੜ੍ਹਤੀਆ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਤਿੰਦਰ ਸਿੰਘ ਮੰਡੇਰ ਅਤੇ ਡਾਇਰੈਕਟਰ ਚੌਧਰੀ ਪਵਨ ਕੁਮਾਰ ਵਲੋਂ ਸਾਂਝੀ ਕੀਤੀ ਗਈ।

ਅਜੀਤ ਡੈਸਕ 01-10-2026
ਧੂਰੀ, 30 ਸਤੰਬਰ (ਸੁਖਵੰਤ ਸਿੰਘ ਭੁੱਲਰ) - ਧੂਰੀ ਅਨਾਜ ਮੰਡੀ ’ਚ ਝੋਨੇ ਦੇ ਸੀਜ਼ਨ ਦੌਰਾਨ ਬਾਸਮਤੀ 4515 ਰੁਪਏ ਪ੍ਰਤੀ ਕੁਇੰਟਲ ਅਤੇ ਘੱਟ ਤੋਂ ਘੱਟ 4325 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ ਅਤੇ ਅਤੇ ਝੋਨੇ ਦੀ 1692- ਬਾਸਮਤੀ ਕਿਸਮ 4475 ਰੇਟ ’ਤੇ ਖ਼ਰੀਦ ਹੋਈ। ਇਹ ਜਾਣਕਾਰੀ ਆੜ੍ਹਤੀਆ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਤਿੰਦਰ ਸਿੰਘ ਮੰਡੇਰ ਅਤੇ ਡਾਇਰੈਕਟਰ ਚੌਧਰੀ ਪਵਨ ਕੁਮਾਰ ਵਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਝੋਨੇ ਦੇ ਇਸ ਸੀਜ਼ਨ ਦੌਰਾਨ ਬਾਸਮਤੀ 1509,1692 ਕਿਸਮ ਦੀ ਆਮਦ ਹੋ ਰਹੀ ਹੈ ਜਿਸ ਦਾ ਹੁਣ ਤੱਕ ਕਰੀਬ 30 ਹਜ਼ਾਰ ਗੱਟਾ ਦੀ ਖ਼ਰੀਦ ਹੋ ਚੁੱਕੀ ਹੈ । ਇਸ ਮੌਕੇ ਚੌਧਰੀ ਪਵਨ ਕੁਮਾਰ ਆੜ੍ਹਤੀ ਨੇ ਦੱਸਿਆ ਕਿ ਬਾਸਮਤੀ 1509 ਦੀ ਖ਼ਰੀਦ ਕੇ.ਆਰ.ਬੀ.ਐਲ. ਸਮੇਤ ਹੋਰ ਪ੍ਰਾਈਵੇਟ ਖ਼ਰੀਦਦਾਰਾਂ ਵੱਲੋਂ ਬੋਲੀ ਲਗਾ ਕੇ ਬਾਸਮਤੀ ਝੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਕਿਸਾਨਾਂ ਨੂੰ ਬਾਸਮਤੀ ਕਿਸਮ ਦਾ ਚੰਗਾ ਰੇਟ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਾਸਮਤੀ ਕਿਸਮਾਂ ’ਚ 1121, ਮੁੱਛਲ, 1847 ਅਤੇ ਹੋਰ ਪ੍ਰਚਲਿਤ ਕਿਸਮਾਂ ਦੀ ਆਮਦ ਸ਼ੁਰੂ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਬਾਸਮਤੀ ਲੈ ਕੇ ਆ ਰਹੇ ਕਿਸਾਨ ਮੌਜੂਦਾ ਰੇਟ ਸਬੰਧੀ ਸੰਤੁਸ਼ਟੀ ਜਤਾ ਰਹੇ ਹਨ ਅਤੇ ਇਹ ਵੀ ਮੰਗ ਕਰ ਰਹੇ ਹਨ ਕਿ ਪਰਮਲ ਝੋਨੇ ਵਾਂਗ ਬਾਸਮਤੀ ਕਿਸਮਾਂ ਦੇ ਰੇਟ ਵੀ ਤੈਅ ਕੀਤੇ ਜਾਣ ਤਾਂ ਜੋ ਕਿਸਾਨ ਬੇਫ਼ਿਕਰ ਹੋ ਕੇ ਥੋੜ੍ਹੇ ਸਮੇਂ ਵਿੱਚ ਪੱਕਣ ਵਾਲੀਆਂ ਇਹਨਾਂ ਕਿਸਮਾਂ ਵੱਲ ਆਪਣਾ ਰੁਝਾਨ ਵਧਾ ਸਕੇ।
ਪਿਛਲੀ ਖ਼ਬਰ ਕੈਥਲ ਰੋਡ ’ਤੇ ਡਰੇਨ ਦੀ ਟੁੱਟੀ ਰੇਲਿੰਗ ਦੇ ਰਹੀ ਹਾਦਸਿਆਂ ਨੂੰ ਸੱਦਾ ਅਗਲੀ ਖ਼ਬਰ ਡਰੋਨ ਸ਼ੋਅ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।