01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਗਾਗਾ ਅਤੇ ਦੀਪਾ ਦੀ ਅਗਵਾਈ ਹੇਠ ਮੁੱਖ ਮੰਤਰੀ ਨਿਵਾਸ ਬਾਹਰ ਕੀਤਾ ਇਕੱਠ

ਸੰਗਰੂਰ, 30 ਸਤੰਬਰ (ਅਮਨਦੀਪ ਸਿੰਘ ਬਿੱਟਾ)– ਮੁੱਖ ਮੰਤਰੀ ਨਿਵਾਸ ਡਰੀਮ ਲੈਂਡ ਕਾਲੋਨੀ ਬਾਹਰ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ ਦੀ ਪ੍ਰਧਾਨਗੀ ਹੇਠ ਪ੍ਰਭਾਵਸ਼ਾਲੀ ਰੋਸ ਧਰਨਾ ਦਿੱਤਾ ਗਿਆ । ਧਰਨੇ ’ਚ ਸੁਨਾਮ ਹਲਕੇ ਦੇ ਰਜਿੰਦਰ ਦੀਪਾ, ਲਹਿਰਾ ਤੋਂ ਦੁੱਰਲਭ ਸਿੰਘ ਸਿੱਧੂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 01-10-2026
ਸੰਗਰੂਰ, 30 ਸਤੰਬਰ (ਅਮਨਦੀਪ ਸਿੰਘ ਬਿੱਟਾ)– ਮੁੱਖ ਮੰਤਰੀ ਨਿਵਾਸ ਡਰੀਮ ਲੈਂਡ ਕਾਲੋਨੀ ਬਾਹਰ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ ਦੀ ਪ੍ਰਧਾਨਗੀ ਹੇਠ ਪ੍ਰਭਾਵਸ਼ਾਲੀ ਰੋਸ ਧਰਨਾ ਦਿੱਤਾ ਗਿਆ । ਧਰਨੇ ’ਚ ਸੁਨਾਮ ਹਲਕੇ ਦੇ ਰਜਿੰਦਰ ਦੀਪਾ, ਲਹਿਰਾ ਤੋਂ ਦੁੱਰਲਭ ਸਿੰਘ ਸਿੱਧੂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਬਹੁਚਰਚਿਤ ਮੋਹਨਜੀਤ ਸਿੰਘ ਸ਼ੇਰੋਂ ਦੀ ਪੁਲਿਸ ਵਲੋਂ ਕੀਤੀ ਅਣਮਨੁੱਖੀ ਕੁੱਟਮਾਰ, ਉਸ ਦੇ ਕਕਾਰਾਂ ਦੀ ਹੋਈ ਬੇਅਦਬੀ, ਪਿੰਡ ਤੂਰਬਨਜਾਰਾ ਦੇ ਮਰਹੂਮ ਗੁਲਜਾਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਨਾਲ਼-ਨਾਲ਼ ਬੀਤੇ ਦਿਨੀਂ ਪਿੰਡ ਕਨੋਈ ਦੇ ਸਨਮਦੀਪ ਸਿੰਘ ਵਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ’ਚ ਸੰਬੰਧਿਤ ਅਧਿਕਾਰੀਆਂ, ਰਾਜਨੀਤਕ ਆਗੂਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਰੰਭ ਕੀਤੇ ਲੜੀਵਾਰ ਧਰਨਿਆਂ ਦੀ ਲੜੀ ਹੇਠ ਕਾਂਗਰਸ ਪਾਰਟੀ ਵਲੋਂ ਅੱਜ ਇਹ ਧਰਨਾ ਦਿੱਤਾ ਗਿਆ ਸੀ। ਆਪਣੇ ਸੰਬੋਧਨ ’ਚ ਰਜਿੰਦਰ ਦੀਪਾ ਸੁਨਾਮ ਨੇ ਕਿਹਾ ਕਿ ਅੱਜ ਇੰਜ ਲਗਦਾ ਹੈ ਕਿ ਪੰਜਾਬ ’ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਮੋਹਨਜੀਤ ਸਿੰਘ ਦਾ ਕਸੂਰ ਕੇਵਲ ਇਹ ਸੀ ਕਿ ਉਸ ਨੇ ਆਪਣੇ ਪਿੰਡ ਸ਼ੇਰੋਂ ਆਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸ਼ਿਆਂ ਸੰਬੰਧੀ ਸਵਾਲ ਕਰਨ ਦਾ ਯਤਨ ਕੀਤਾ ਪਰ ਜਦ ਉਨ੍ਹਾਂ ਜਵਾਬ ਨਾ ਦਿੱਤਾ ਤਾਂ ਮੋਹਨਜੀਤ ਸਿੰਘ ਨੇ ਕਾਲ਼ਾ ਕੱਪੜਾ ਲਹਿਰਾਉਂਦਿਆਂ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ। ਇਸੇ ਤਰ੍ਹਾਂ ਮਰਹੂਮ ਗੁਲਜਾਰ ਸਿੰਘ ਨੇ ਜਦ ਆਪਣੇ ਪਿੰਡ ਤੂਰਬਨਜਾਰਾ ਵਿਖੇ ਆਏ ਵਿੱਤ ਮੰਤਰੀ ਨੂੰ ਆਪਣੇ ਲੜਕੇ ਦੇ ਨਸ਼ਿਆਂ ਵਿੱਚ ਗ੍ਰਸਤ ਹੋਣ ਸੰਬੰਧੀ ਗੱਲ ਕਰਨੀ ਚਾਹੀ ਤਾਂ ਉਸ ਨੂੰ ਇੰਨੀ ਜ਼ਲਾਲਤ ਦਿੱਤੀ ਗਈ ਕਿ ਅੰਤ ਉਸ ਨੂੰ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨੀ ਪਈ ਸੀ। ਇਸੇ ਤਰ੍ਹਾਂ ਪਿੰਡ ਕਨੋਈ ਦੇ ਸਨਮਦੀਪ ਸਿੰਘ ਨੂੰ ਉਸ ਦੀ ਮੌਤ ਉਪਰੰਤ ਵੀ ਉਸ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਣਾ ਇਹ ਸਿੱਧ ਕਰਦਾ ਹੈ ਕਿ ਪੰਜਾਬ ਇਸ ਵੇਲ਼ੇ ਪੂਰੀ ਤਰ੍ਹਾਂ ਜੰਗਲ਼ ਦੇ ਰਾਜ ਵਿੱਚ ਤਬਦੀਲ ਹੋ ਚੁੱਕਿਆ ਹੈ। ਜਗਦੇਵ ਸਿੰਘ ਗਾਗਾ ਅਤੇ ਰਜਿੰਦਰ ਦੀਪਾ ਸੁਨਾਮ ਨੇ ਕ ਿਹਾ ਕਿ ਸਰਕਾਰ ਦੀ ਨਾਦਰਸ਼ਾਹੀ ਨੀਤੀਆਂ ਖਿਲਾਫ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਇਕੱਠ ਨੂੰ ਅਮ੍ਰਿਤ ਬਰਾੜ ਕਾਂਝਲਾ, ਮੋਹਨਜੀਤ ਸਿੰਘ ਸ਼ੇਰੋਂ, ਸਤਪਾਲ ਸਿੰਘ ਕੁਲਾਰਾ, ਬੱਬੂ ਬਲਜੋਤ, ਹਰਜੀਤ ਮਾਹੀ, ਸੰਦੀਪ ਸਿੰਘ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ 5 ਨੂੰ ਦੇ ਡੀ.ਸੀ. ਦਫ਼ਤਰਾਂ ਦੇ ਘਿਰਾਓ ਦੀਆਂ ਤਿਆਰੀਆਂ ਜ਼ੋਰਾਂ ’ਤੇ ਅਗਲੀ ਖ਼ਬਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।