25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਐਨ.ਐਸ.ਐਸ ਦਿਵਸ ਮਨਾਇਆ

ਸੁਨਾਮ ਊਧਮ ਸਿੰਘ ਵਾਲਾ, 24 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ’ਚ ਐਨ. ਐਸ.

ਅਜੀਤ ਡੈਸਕ 25-09-2026
ਸੁਨਾਮ ਊਧਮ ਸਿੰਘ ਵਾਲਾ, 24 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ’ਚ ਐਨ.ਐਸ.ਐਸ ਦਿਵਸ ਮਨਾਇਆ ਗਿਆ। ਇਸ ਸਮੇ ਵਲੰਟੀਅਰਾਂ ਵਲੋਂ ਪੋਸ਼ਾਣ ਮਾਹ ਸੰਬੰਧੀ ਪੋਸਟਰ ਬਣਾਏ ਗਏ।ਐਨ.ਐਸ.ਐਸ. ਵਲੰਟੀਅਰ ਨੇ ਐਨ.ਐਸ.ਐਸ. ਦਿਨ ਦੀ ਸ਼ੁਰੂਆਤ ਅਤੇ ਸਰਕਾਰ ਦੀ ਪੋਸ਼ਣ ਸਕੀਮ ਦੇ ਤਹਿਤ ਸਰਕਾਰ ਦੇ ਇਸ ਸਵੱਛਤਾ ਅਭਿਆਨ ਬਾਰੇ ਐਨ.ਐਸ.ਐਸ. ਵਲੰਟੀਅਰ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਖੁਦ ਵੀ ਇਹ ਭਾਵਨਾ ਜਾਗ੍ਰਿਤ ਕਰਨ ਦੀ ਲੋੜ ਹੈ। ਇਸ ਸਮੇ ਵਲੰਟੀਅਰ ਨੇ ਐਨ.ਐਸ.ਐਸ. ਦਿਵਸ ਦੇ ਸੰਬੰਧ ’ਚ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ। ਐਨ.ਐਸ.ਐਸ. ਦਿਵਸ ਦੇ ਸਬੰਧ ਵਿੱਚ ਵਲੰਟੀਅਰ ਨੇ ਇੱਕ ਬੂਟਾ ਮਾਂ ਦੇ ਨਾਂਅ ਸਕੀਮ ਤਹਿਤ ਕਾਲਜ ਦੇ ਵੱਖ-ਵੱਖ ਪਾਰਕਾਂ ’ਚ ਬੂਟੇ ਲਗਾਏ। ਇਸ ਮੌਕੇ ਪ੍ਰੋਫੈਸਰ ਦਰਸ਼ਨ ਕੁਮਾਰ, ਪ੍ਰੋਫੈਸਰ ਗੁਰਪ੍ਰੀਤ ਸਿੰਘ,ਡਾਕਟਰ ਮਨੀਤਾ ਜੋਸ਼ੀ,ਪ੍ਰੋਫੈਸਰ ਕਾਲਾ ਸਿੰਘ, ਡਾ. ਮਨਪ੍ਰੀਤ ਕੌਰ ਹਾਂਡਾ, ਕੁਲਦੀਪ ਸਿੰਘ, ਪ੍ਰਿੰਸ ਕੁਮਾਰ,ਖੁਸ਼ ਕਰਨ ਸਿੰਘ ਬੇਦੀ,ਜਸਪ੍ਰੀਤ ਕੌਰ ਅਤੇ ਕੁਲਵਿੰਦਰ ਕੌਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸਿਆਸੀ ਆਧਾਰ ’ਤੇ ਕੀਤੀਆਂ ਬਦਲੀਆਂ ਨੂੰ ਲੈ ਕੇ ਮੁਲਾਜ਼ਮਾਂ ’ਚ ਭਾਰੀ ਰੋਸ ਅਗਲੀ ਖ਼ਬਰ ਮਹਾਰਾਜਾ ਅਗਰਸੈਨ ਜੈਅੰਤੀ ਮਨਾਉਣ ਨੂੰ ਲੈ ਕੇ ਅਗਰਵਾਲ ਸਭਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।