25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪ੍ਰਧਾਨ ਅਮਰਜੋਤ ਕੌਰ ਬਾਜਵਾ ਨੇ ਸਵੱਛਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਮੂਨਕ, 24 ਸਤੰਬਰ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਨਵਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮੂਨਕ ਵਿਖੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਫਾਊਂਡੇਸ਼ਨ ਦੀ ਮੁਹਿੰਮ ਮੇਰੀ ਪੰਜਾਬੀ, ਮੇਰਾ ਮਾਣ’ ਦੇ ਤਹਿਤ ਪੰਜਾਬੀ ਦਿਵਸ ਮਨਾਇਆ ਗਿਆ।

ਅਜੀਤ ਡੈਸਕ 25-09-2026
ਮੂਨਕ, 24 ਸਤੰਬਰ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਨਵਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮੂਨਕ ਵਿਖੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਫਾਊਂਡੇਸ਼ਨ ਦੀ ਮੁਹਿੰਮ ਮੇਰੀ ਪੰਜਾਬੀ, ਮੇਰਾ ਮਾਣ’ ਦੇ ਤਹਿਤ ਪੰਜਾਬੀ ਦਿਵਸ ਮਨਾਇਆ ਗਿਆ। ਇਸ ਮੁਹਿੰਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਨਾ ਅਤੇ ਮਾਂ-ਬੋਲੀ ਪ੍ਰਤੀ ਮਾਣ ਦੀ ਭਾਵਨਾ ਪੈਦਾ ਕਰਨਾ ਸੀ। ਇਸ ਮੌਕੇ ਸਕੂਲ ’ਚ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਵੱਖ-ਵੱਖ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ’ਚ ‘ਮੇਰਾ ਦਸਤਖ਼ਤ, ਮੇਰੀ ਪੰਜਾਬੀ’, ‘ਇਕ ਲਿਖਤ ਪੰਜਾਬੀ ਦੇ ਨਾਮ’, “ਆਪਣੇ ਹੱਥੀਂ ਪੈਂਤੀ”, “ਮੇਰਾ ਮੋਬਾਈਲ–ਮੇਰੀ ਪੰਜਾਬੀ’, “ਪੰਜਾਬੀ ਅਤੇ ਏ ਆਈ ਮੁਹਿੰਮ”, “ਇੱਕ ਕਿਤਾਬ ਪੰਜਾਬੀ ਦੀ”, “ਵਿਰਾਸਤ ਦੀ ਆਵਾਜ਼” ਅਤੇ “ਇੱਕ ਮਿੰਟ ਪੰਜਾਬੀ” ਆਦਿ ਵਿਸ਼ੇਸ਼ ਗਤੀਵਿਧੀਆਂ ਸ਼ਾਮਿਲ ਸਨ । ਵਿਦਿਆਰਥੀਆਂ ਨੇ ਇਨ੍ਹਾਂ ਗਤੀਵਿਧੀਆਂ ’ਚ ਉਤਸ਼ਾਹ ਨਾਲ ਭਾਗ ਲੈਂਦਿਆਂ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਪਿਆਰ ਅਤੇ ਸਿਰਜਣਾਤਮਕਤਾ ਪ੍ਰਗਟ ਕੀਤੀ । ‘ਮੇਰਾ ਦਸਤਖ਼ਤ, ਮੇਰੀ ਪੰਜਾਬੀ” ਰਾਹੀਂ ਪੰਜਾਬੀ ’ਚ ਆਪਣੇ ਨਾਮ ਲਿਖਣ ਨੂੰ ਉਤਸ਼ਾਹਿਤ ਕੀਤਾ ਗਿਆ, ਜਦਕਿ “ਆਪਣੇ ਹੱਥੀਂ ਪੈਂਤੀ” ਰਾਹੀਂ ਵਿਦਿਆਰਥੀਆਂ ਨੇ ਪੰਜਾਬੀ ਵਰਣਮਾਲਾ ਨਾਲ ਆਪਣੀ ਸਾਂਝ ਨੂੰ ਹੋਰ ਮਜ਼ਬੂਤ ਕੀਤਾ। “ਇਸ ਮੌਕੇ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਗੁਰਜੀਤ ਕੌਰ ਨੇ ਕਿਹਾ ਕਿ “ਪੰਜਾਬੀ ਸਿਰਫ਼ ਸਾਡੀ ਬੋਲੀ ਨਹੀਂ, ਸਾਡੀ ਰੂਹ ਹੈ । ਇਹ ਸਾਡੀ ਪਹਿਚਾਣ, ਸਾਡਾ ਵਿਰਸਾ ਅਤੇ ਸਾਡੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ। ਸਕੂਲ ਪ੍ਰਬੰਧਕ ਕ੍ਰਮਵੀਰ ਸਿੰਗਲਾ ਨੇ ਇਸ ਪ੍ਰੋਗਰਾਮ ਲਈ ਸਕੂਲ ਸਟਾਫ ਅਤੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ।
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਨੌਜਵਾਨ ਪੁਲਿਸ ਅੜਿੱਕੇ ਅਗਲੀ ਖ਼ਬਰ ਸਿੰਘ ਵੈੱਲਫੇਅਰ ਸੁਸਾਇਟੀ ਨੰਦਾਚੌਰ ਵਲੋਂ ਤੀਸਰਾ ਕੀਰਤਨ ਦਰਬਾਰ ਕਰਵਾਉਣ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।