23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਗੋਲਡੀ, ਦਾਮਨ ਥਿੰਦ, ਹਰਮਨ ਬਾਜਵਾ, ਮਿਲਖੀ ਸਮੇਤ ਕਈ ਆਗੂ ਪੁਲਿਸ ਨੇ ਹਿਰਾਸਤ ’ਚ ਲਏ ਪੁਲਿਸ ਨੂੰ ਚਮਕਾ ਦੇ ਕੇ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਨਿਵਾਸ ਨਜ਼ਦੀਕ ਪੁੱਜੇ

ਸੰਗਰੂਰ, 22 ਸਤੰਬਰ (ਅਮਨਦੀਪ ਸਿੰਘ ਬਿੱਟਾ)- ਬਹੁਚਰਚਿਤ ਮੋਹਨਜੀਤ ਸਿੰਘ ਸੰਘਰਸ਼ ਕਮੇਟੀ ਵਲੋਂ ਬੀਤੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵਿਖੇ ਪੱਕਾ ਮੋਰਚਾ ਲਗਾਉਣ ਦੇ ਐਲਾਨ ਦੇ ਪਹਿਲੇ ਦਿਨ ਵਿੱਢਿਆ ਜਾਣ ਵਾਲ਼ਾ ਮੋਰਚਾ ਪ੍ਰਭਾਵਸ਼ਾਲੀ ਤਰੀਕੇ ਨਾਲ਼ ਗ੍ਰਿਫਤਾਰੀਆਂ ਦੇ ਦੌਰ ਨਾਲ਼ ਆਰੰਭ ਹੋਇਆ। ਮੋਰਚੇ ਦੇ ਪਹਿਲੇ ਦਿਨ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂ ਜਿਨ੍ਹਾਂ ’ਚ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ, ਭਾਜਪਾ ਆਗੂ ਦਾਮਨ ਥਿੰਦ ਬਾਜਵਾ, ਹਰਮਨ ਬਾਜਵਾ, ਵਾਰਿਸ ਪੰਜਾਬ ਦੇ ਆਗੂ ਚਨਮਦੀਪ ਸਿੰਘ ਮਿਲਖੀ, ਅਕਾਲੀ ਦਲ (ਅ) ਦੇ ਗੁਰਨੈਬ ਸਿੰਘ ਰਾਮਪੁਰਾ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜੇਜੀ ਪੈਲੇਸ ਵਿਖੇ ਇਕੱਤਰ ਹੋਏ, ਜਿੱਥੋਂ ਉਨ੍ਹਾਂ ਮੁੱਖ ਮੰਤਰੀ ਨਿਵਾਸ ਵੱਲ ਜਾ ਕੇ ਪੱਕਾ ਧਰਨਾ ਆਰੰਭ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਪਰ ਪ੍ਰਸ਼ਾਸਨ ਨੇ ਤਕਰੀਬਨ ਅੱਧਾ ਕੁ ਕਿਲੋਮੀਟਰ ਦੂਰ ਜੇਜੀ ਪੈਲੇਸ ਨਜ਼ਦੀਕ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ।

ਅਜੀਤ ਡੈਸਕ 23-09-2026
ਸੰਗਰੂਰ, 22 ਸਤੰਬਰ (ਅਮਨਦੀਪ ਸਿੰਘ ਬਿੱਟਾ)- ਬਹੁਚਰਚਿਤ ਮੋਹਨਜੀਤ ਸਿੰਘ ਸੰਘਰਸ਼ ਕਮੇਟੀ ਵਲੋਂ ਬੀਤੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵਿਖੇ ਪੱਕਾ ਮੋਰਚਾ ਲਗਾਉਣ ਦੇ ਐਲਾਨ ਦੇ ਪਹਿਲੇ ਦਿਨ ਵਿੱਢਿਆ ਜਾਣ ਵਾਲ਼ਾ ਮੋਰਚਾ ਪ੍ਰਭਾਵਸ਼ਾਲੀ ਤਰੀਕੇ ਨਾਲ਼ ਗ੍ਰਿਫਤਾਰੀਆਂ ਦੇ ਦੌਰ ਨਾਲ਼ ਆਰੰਭ ਹੋਇਆ। ਮੋਰਚੇ ਦੇ ਪਹਿਲੇ ਦਿਨ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂ ਜਿਨ੍ਹਾਂ ’ਚ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ, ਭਾਜਪਾ ਆਗੂ ਦਾਮਨ ਥਿੰਦ ਬਾਜਵਾ, ਹਰਮਨ ਬਾਜਵਾ, ਵਾਰਿਸ ਪੰਜਾਬ ਦੇ ਆਗੂ ਚਨਮਦੀਪ ਸਿੰਘ ਮਿਲਖੀ, ਅਕਾਲੀ ਦਲ (ਅ) ਦੇ ਗੁਰਨੈਬ ਸਿੰਘ ਰਾਮਪੁਰਾ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜੇਜੀ ਪੈਲੇਸ ਵਿਖੇ ਇਕੱਤਰ ਹੋਏ, ਜਿੱਥੋਂ ਉਨ੍ਹਾਂ ਮੁੱਖ ਮੰਤਰੀ ਨਿਵਾਸ ਵੱਲ ਜਾ ਕੇ ਪੱਕਾ ਧਰਨਾ ਆਰੰਭ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਪਰ ਪ੍ਰਸ਼ਾਸਨ ਨੇ ਤਕਰੀਬਨ ਅੱਧਾ ਕੁ ਕਿਲੋਮੀਟਰ ਦੂਰ ਜੇਜੀ ਪੈਲੇਸ ਨਜ਼ਦੀਕ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ। ਪ੍ਰਦਰਸ਼ਨਕਾਰੀ ਆਗੂ ਵਿਨਜੀਤ ਸਿੰਘ ਗੋਲਡੀ ਅਤੇ ਹਰਮਨ ਬਾਜਵਾ ਨਾਲ਼ ਪ੍ਰਸ਼ਾਸਨਿਕ ਅਧਿਕਾਰੀ ਜਿਨ੍ਹਾਂ ਵਿੱਚ ਡੀ.ਐੱਸ.ਪੀ. ਦਲਵੀਰ ਸਿੰਘ ਐੱਸ.ਐੱਚ.ਓ. (ਸਦਰ) ਇੰਸਪੈਕਟਰ ਜਸਵਿੰਦਰ ਕੌਰ ਨਾਲ਼ ਕਈ ਵਾਰ ਮੀਟਿੰਗਾਂ ਦਾ ਦੌਰ ਚੱਲਿਆ। ਪ੍ਰਦਸ਼ਨਕਾਰੀ ਆਗੂ ਸੰਗਰੂਰ–ਪਟਿਆਲਾ ਸੜਕ ਜਿੱਥੇ ਮੁੱਖ ਮੰਤਰੀ ਨਿਵਾਸ ਸਥਿਤ ਹੈ, ਦੇ ਨਜ਼ਦੀਕ ਕੋਈ ਵੀ ਥਾਂ ਧਰਨਾ ਲਗਾਉਣ ਲਈ ਮੰਗ ਰਹੇ ਸਨ ਪਰ ਅਧਿਕਾਰੀ ਇਸ ਗੱਲ ਲਈ ਰਾਜੀ ਨਹੀਂ ਹੋ ਰਹੇ ਸਨ । ਦੁਪਹਿਰ ਤੱਕ ਦੋਵਾਂ ਧਿਰਾਂ ਦੀ ਗੱਲਬਾਤ ਚਲਦੀ ਰਹੀ ਅਤੇ ਕੜਕਦੀ ਧੁੱਪ ਵਿੱਚ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਸਮੇਂ ਦਰ ਸਮੇਂ ਵਧਦੀ ਹੀ ਰਹੀ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਵੀ ਧਰਨੇ ਵਿੱਚ ਪੁੱਜਣੇ ਸ਼ੁਰੂ ਹੋ ਗਏ। ਦੁਪਹਿਰ ਬਾਅਦ ਸਥਿਤੀ ਉਸ ਵੇਲ਼ੇ ਤਣਾਅਪੂਰਨ ਹੋ ਗਈ ਜਦ ਵਿਨਰਜੀਤ ਸਿੰਘ ਗੋਲਡੀ, ਬੀਬੀ ਦਾਮਨ ਥਿੰਦ ਬਾਜਵਾ, ਹਰਮਨ ਬਾਜਵਾ, ਗੁਰਨੈਬ ਸਿੰਘ ਰਾਮਪੁਰਾ ਚਨਮਦੀਪ ਸਿੰਘ ਮਿਲਖੀ ਨੇ ਅਚਾਨਕ ਪੂਰੀ ਤਰ੍ਹਾਂ ਅਵੇਸਲੀ ਹੋਈ ਪੁਲਿਸ ਨੂੰ ਝਕਾਨੀ ਦਿੰਦਿਆਂ ਬੈਰੀਕੇਡ ਹਟਾ ਕੇ ਮੁੱਖ ਮੰਤਰੀ ਨਿਵਾਸ ਵੱਲ ਵਧਣਾ ਸ਼ੁਰੂ ਕਰ ਦਿੱਤਾ। ਪੁਲਿਸ ਦੀ ਵਾਟਰ ਕੈਨਨ ਗੱਡੀ ਅਤੇ ਭਾਰੀ ਪੁਲਿਸ ਬਲ ਉਸ ਵੇਲ਼ੇ ਚਿੱਟੇ ਹਾਥੀ ਵਾਂਗ ਹੀ ਨਜ਼ਰੀਂ ਪੈ ਰਹੇ ਸੀ, ਜਦ ਪ੍ਰਦਰਸ਼ਨਕਾਰੀਆਂ ਨੇ ਸਾਰੀਆਂ ਰੋਕਾਂ ਹਟਾ ਕੇ ਅੱਗੇ ਵਧਣਾ ਜਾਰੀ ਰੱਖਿਆ। ਕੁਝ ਹੀ ਪਲਾਂ ਵਿੱਚ ਦੋਵੇਂ ਧਿਰਾਂ ਦੌੜ ਲਗਾਉਂਦੀਆਂ ਨਜ਼ਰੀਂ ਪਾਈਆਂ ਅਤੇ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਨਿਵਾਸ ਬਾਹਰ ਲੱਗੇ ਬੈਰੀਕੇਡਾਂ ਤੱਕ ਜਾ ਅੱਪੜੇ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ਼ ਤਿੱਖੀਆਂ ਝੜਪਾਂ ਅਤੇ ਖਿੱਚ-ਧੂਹ ਵੀ ਹੋਈ। ਅੰਤ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਦੋ ਬੱਸਾਂ ਰਾਹੀਂ ਐੱਸ.ਐੱਚ.ਓ. ਸਦਰ ਜਸਵਿੰਦਰ ਕੌਰ ਦੀ ਅਗਵਾਈ ਹੇਠ ਸਦਰ ਪੁਲਿਸ ਥਾਣਾ ਲੈ ਕੇ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ। ਇਸ ਇਕੱਠ ਵਿੱਚ ਮੋਹਨਜੀਤ ਸਿੰਘ ਅਤੇ ਮਰਹੂਮ ਗੁਲਜਾਰ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਤੂਰਬੰਜਾਰਾ ਵੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਨਾਲ਼ ਮੌਜੂਦ ਸਨ। ਵਿਨਰਜੀਤ ਸਿੰਘ ਗੋਲਡੀ ਅਤੇ ਬੀਬੀ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਇਹ ਲੜਾਈ ਕੇਵਲ ਮੋਹਨਜੀਤ ਸਿੰਘ ਸ਼ੇਰੋਂ ਜਾਂ ਮਰਹੂਮ ਗੁਲਜਾਰ ਸਿੰਘ ਦੇ ਪਰਿਵਾਰ ਦੀ ਨਹੀਂ ਹੈ ਬਲਕਿ ਨਸ਼ਿਆਂ ਖਿਲਾਫ ਅਤੇ ਆਪ ਸਰਕਾਰ ਦੀ ਗੁੰਡਾਗਰਦੀ ਦੇ ਨਾਲ਼-ਨਾਲ਼ ਸਮੂਹ ਪੰਜਾਬੀਆਂ ਨੂੰ ਇਨਸਾਫ ਦਿਵਾਉਣ ਦੀ ਸਾਂਝੀ ਲੜਾਈ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਹੋਇਆ ਹੈ ਕਿ ਰੋਜ਼ਾਨਾ ਇੱਕ ਰਾਜਨੀਤਕ ਦਲ ਜੋ ਸੰਘਰਸ਼ ਕਮੇਟੀ ਦਾ ਹਿੱਸਾ ਹੈ, ਆਪਣੇ 31 ਜਾਂ 51 ਮੈਂਬਰਾਂ ਨਾਲ਼ ਪੱਕੇ ਮੋਰਚੇ ਵਿੱਚ ਸ਼ਮੂਲੀਅਤ ਕਰੇਗਾ। ਆਗੂਆਂ ਨੇ ਕਿਹਾ ਕਿ ਮਰਹੂਮ ਗੁਲਜਾਰ ਸਿੰਘ ਦੇ ਮਾਮਲੇ ’ਚ ਮੰਤਰੀ ਹਰਪਾਲ ਸਿੰਘ ਚੀਮਾ ਨੂੰ (ਬਾਕੀ ਸਫਾ 6 ’ਤੇ)
ਪਿਛਲੀ ਖ਼ਬਰ ਮੁਫ਼ਤ ਵਪਾਰ ਸਮਝੌਤਾ ਤਿੰਨ ਕਾਲੇ ਕਾਨੂੰਨਾਂ ਤੋਂ ਵੀ ਵੱਧ ਘਾਤਕ: ਜੋਗਿੰਦਰ ਸਿੰਘ ਉਗਰਾਹਾਂ 5 ਅਕਤੂਬਰ ਤੋਂ ਮੁੜ ਮੋਰਚੇ ਲ... ਅਗਲੀ ਖ਼ਬਰ ਸੰਗਰੂਰ ਦੇ ਨਿਸ਼ਾਨੇਬਾਜ਼ਾਂ ਨੇ ਨਕਦ ਇਨਾਮਾਂ ਦੇ ਨਾਲ-ਨਾਲ ਮੈਡਲਾਂ ਦੀ ਲਾਈ ਝੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।