8 ਸਾਲਾ ਭਤੀਜੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ’ਚ ਤਾਇਆ ਗ੍ਰਿਫ਼ਤਾਰ
ਸੰਗਰੂਰ, 18 ਸਤੰਬਰ (ਦਮਨਜੀਤ ਸਿੰਘ)- ਸ਼ਹਿਰ ਸੰਗਰੂਰ ਦੇ ਇੱਕ ਘੁੱਗ ਵੱਸਦੇ ਇਲਾਕੇ ਵਿੱਚ ਤਾਏ ਵੱਲੋਂ ਹੀ ਆਪਣੀ 8 ਸਾਲਾ ਮਾਸੂਮ ਭਤੀਜੀ ਨਾਲ ਜਬਰ-ਜਨਾਹ ਕੀਤੇ ਜਾਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਥਾਣਾ ਸਿਟੀ ਸੰਗਰੂਰ ਵਿੱਚ ਇਸ ਮਾਮਲੇ ਸੰਬੰਧੀ ਦਰਜ ਹੋਏ ਮੁਕੱਦਮੇ ਮੁਤਾਬਿਕ ਬੱਸ ਸਟੈਂਡ ਸੰਗਰੂਰ ਤੋਂ ਕੁਝ ਦੂਰੀ ’ਤੇ ਸਥਿਤ ਇੱਕ ਇਲਾਕੇ ਦੇ ਵਸਨੀਕ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਕਿ ਉਸ ਦੀ 8 ਸਾਲਾ ਲੜਕੀ ਹੈ ਜਿਸ ਨੂੰ ਉਸ ਨੇ ਉਸ ਦੀ ਦਾਦੀ ਦੇ ਘਰ ਛੱਡਿਆ ਹੋਇਆ ਸੀ ਜਿੱਥੇ ਉਸ ਦੇ ਤਾਏ ਹੰਸ ਰਾਜ ਨੇ ਉਸ ਨਾਲ ਜਬਰ-ਜਨਾਹ ਕੀਤਾ।
ਸੰਗਰੂਰ, 18 ਸਤੰਬਰ (ਦਮਨਜੀਤ ਸਿੰਘ)- ਸ਼ਹਿਰ ਸੰਗਰੂਰ ਦੇ ਇੱਕ ਘੁੱਗ ਵੱਸਦੇ ਇਲਾਕੇ ਵਿੱਚ ਤਾਏ ਵੱਲੋਂ ਹੀ ਆਪਣੀ 8 ਸਾਲਾ ਮਾਸੂਮ ਭਤੀਜੀ ਨਾਲ ਜਬਰ-ਜਨਾਹ ਕੀਤੇ ਜਾਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਥਾਣਾ ਸਿਟੀ ਸੰਗਰੂਰ ਵਿੱਚ ਇਸ ਮਾਮਲੇ ਸੰਬੰਧੀ ਦਰਜ ਹੋਏ ਮੁਕੱਦਮੇ ਮੁਤਾਬਿਕ ਬੱਸ ਸਟੈਂਡ ਸੰਗਰੂਰ ਤੋਂ ਕੁਝ ਦੂਰੀ ’ਤੇ ਸਥਿਤ ਇੱਕ ਇਲਾਕੇ ਦੇ ਵਸਨੀਕ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਕਿ ਉਸ ਦੀ 8 ਸਾਲਾ ਲੜਕੀ ਹੈ ਜਿਸ ਨੂੰ ਉਸ ਨੇ ਉਸ ਦੀ ਦਾਦੀ ਦੇ ਘਰ ਛੱਡਿਆ ਹੋਇਆ ਸੀ ਜਿੱਥੇ ਉਸ ਦੇ ਤਾਏ ਹੰਸ ਰਾਜ ਨੇ ਉਸ ਨਾਲ ਜਬਰ-ਜਨਾਹ ਕੀਤਾ। ਦਰਖਾਸਤ ਕਰਤਾ ਨੇ ਦੱਸਿਆ ਕਿ ਉਸ ਦੀ 8 ਸਾਲਾ ਲੜਕੀ ਨੇ ਉਸ ਦੀ ਪਤਨੀ ਨੂੰ 16 ਸਤੰਬਰ ਦੀ ਰਾਤ ਨੂੰ ਦੱਸਿਆ ਕਿ ਹੰਸ ਰਾਜ ਤਾਏ ਨੇ ਉਸ ਨਾਲ ਗ਼ਲਤ ਕੀਤਾ ਹੈ। ਲੜਕੀ ਨੇ ਇਹ ਦੱਸਿਆ ਕਿ ਹੰਸ ਰਾਜ ਉਸ ਨੂੰ ਇਹ ਵੀ ਧਮਕੀ ਦਿੰਦਾ ਸੀ ਕਿ ਜੇਕਰ ਇਸ ਬਾਰੇ ਤੂੰ ਆਪਣੇ ਮਾਤਾ-ਪਿਤਾ ਨੂੰ ਦੱ ਸਿਆ ਤਾਂ ਤੈਨੂੰ ਅਤੇ ਤੇਰੇ ਮਾਤਾ-ਪਿਤਾ ਨੂੰ ਮਾਰ ਦੇਵਾਂਗਾ। ਇਸ ਤਰ੍ਹਾਂ ਹੰਸ ਰਾਜ ਲੜਕੀ ਨੂੰ ਡਰਾ ਧਮਕਾ ਕੇ ਉਸ ਨਾਲ ਜਬਰ-ਜਨਾਹ ਕਰਦਾ ਸੀ। ਸ਼ਿਕਾਇਤ ਕਰਤਾ ਨੇ ਹੰਸ ਰਾਜ ਦੀ ਪਤਨੀ ਤੇ ਮਾਤਾ ਨੂੰ ਵੀ ਇਸ ਸਾਰੀ ਘਟਨਾ ਬਾਰੇ ਪਤਾ ਹੋਣ ਦੇ ਦੋਸ਼ ਲਗਾਉਂਦਿਆਂ ਹੰਸ ਰਾਜ ਸਮੇਤ ਉਸ ਦੀ ਪਤਨੀ ਤੇ ਮਾਤਾ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗੀ ਕੀਤੀ। ਥਾਣਾ ਸਿਟੀ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ਬਾਰੇ ਪਤਾ ਲੱਗਦਿਆਂ ਸਾਰ ਹੀ ਸਿਟੀ ਪੁਲਿਸ ਵੱਲੋਂ ਹੰਸ ਰਾਜ ਖ਼ਿਲਾਫ਼ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਹੰਸ ਰਾਜ ਦੀ ਪਤਨੀ ਤੇ ਮਾਤਾ ਦੀ ਭੂਮਿਕਾ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਜੇਕਰ ਇਨ੍ਹਾਂ ਦੋਹਾਂ ਦਾ ਵੀ ਮਾਮਲੇ ਵਿੱਚ ਦੋਸ਼ ਸਾਹਮਣੇ ਆਉਂਦਾ ਹੈ ਤਾਂ ਮੁਕੱਦਮੇ ਵਿੱਚ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਵੱਲੋਂ ਹੰਸ ਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।