15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਾਬਕਾ ਏਅਰਫੋਰਸ ਅਫ਼ਸਰ ਦੇ ਘਰੋਂ ਲੱਖਾਂ ਦੀ ਨਕਦੀ ਤੇ ਵਿਦੇਸ਼ੀ ਘੜੀਆਂ ਹੋਈਆਂ ਚੋਰੀ ਬਾਬੂ ਬ੍ਰਿਸ਼ ਭਾਨ ਦੀ 118ਵੀਂ ਜੈਅੰਤੀ ਦੇ ਮੌਕੇ ਡੀ.ਏ.ਵੀ . ਸਕੂਲ ’ਚ ਖੂਨਦਾਨ ਕੈਂਪ

ਮੂਨਕ, 13 ਸਿਤੰਬਰ (ਪ੍ਰਵੀਨ ਮਦਾਨ, ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ)- ਬਾਬੂ ਬ੍ਰਿਸ਼ ਭਾਨ ਡੀ. ਏ.

ਅਜੀਤ ਡੈਸਕ 14-09-2026
ਮੂਨਕ, 13 ਸਿਤੰਬਰ (ਪ੍ਰਵੀਨ ਮਦਾਨ, ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ)- ਬਾਬੂ ਬ੍ਰਿਸ਼ ਭਾਨ ਡੀ.ਏ.ਵੀ. ਪਬਲਿਕ ਸਕੂਲ ਮੂਨਕ ’ਚ ਪ੍ਰਿੰਸੀਪਲ ਸੰਜੀਵ ਕੁਮਾਰ ਸ਼ਰਮਾ ਦੀ ਯੋਗ ਅਗਵਾਈ ’ਚ ਬਾਬੂ ਬ੍ਰਿਸ਼ ਭਾਨ ਦੀ 118ਵੀਂ ਜਯੰਤੀ ਦੇ ਮੌਕੇ ’ਤੇ ‘ਮਨੁੱਖਤਾ ਦੀ ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਰਿਲਾਇੰਸ ਗਰੁੱਪ ਦੇ ਵਾਈਸ ਪ੍ਰੈਜੀਡੈਂਟ ਅਤੇ ਐਲ.ਐਮ.ਸੀ ਦੇ ਮੈਂਬਰ ਦੀਪਕ ਗਰਗ ਦੁਆਰਾ ਕੀਤਾ ਗਿਆ। ਇਸ ਮੌਕੇ ਮੁੱਖ ਵਿਸ਼ੇਸ਼ ਮਹਿਮਾਨ ਵਿਕਾਸ ਗਰਗ ਅਤੇ ਪ੍ਰਸਿੱਧ ਆਰਕੀਟੈਕਟ ਸਪਨਾ ਮਿੱਤਲ ਵੀ ਮੌਜੂਦ ਸੀ। ਇਨ੍ਹਾਂ ਮਹਿਮਾਨਾਂ ਦੀ ਮੌਜੂਦਗੀ ਨੇ ਕੈਂਪ ਦੀ ਸ਼ੋਭਾ ਵਧਾਈ । ਰਾਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰ ਮਰਿਆਦਾ ਅਤੇ ਡਾਕਟਰ ਵਿਸ਼ਾਲੀ ਦੀ ਅਗਵਾਈ ’ਚ ਉਹਨਾਂ ਦੀ ਵਿਸ਼ੇਸ਼ ਟੀਮ ਨੇ ਸਕੂਲ ਦਾ ਦੌਰਾ ਕੀਤਾ। ਡਾਕਟਰਾਂ ਦੀ ਟੀਮ ਨੇ ਇਹ ਨਿਸ਼ਚਿਤ ਕੀਤਾ ਕਿ ਕੈਂਪ ’ਚ ਖ਼ੂਨਦਾਨ ਦੀ ਪ੍ਰਕਿਰਿਆ ਪੂਰੀ ਸੁਰੱਖਿਅਤ ਅਤੇ ਵਧੀਆ ਤਰੀਕੇ ਦੇ ਨਾਲ ਪੂਰੀ ਕੀਤੀ ਜਾਵੇ । ਸਾਰਿਆਂ ਦੇ ਸਹਿਯੋਗ ਨਾਲ 204 ਯੂਨਿਟ ਖੂਨ ਇਕੱਠਾ ਕਰਕੇ ਕੈਂਪ ਨੂੰ ਸਫਲ ਬਣਾਇਆ। ਸਕੂਲ ਦੇ ਪ੍ਰਿੰਸੀਪਲ, ਅਧਿਆਪਕਾਂ ਅਤੇ ਸਟਾਫ਼ ਵੱਲੋਂ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬਾਬੂ ਬ੍ਰਿਸ਼ ਭਾਨ ਦੇ ਜੀਵਨ ਅਤੇ ਉਨ੍ਹਾਂ ਦੇ ਉੱਚੇ ਆਦਰਸ਼ਾਂ ਨੂੰ ਯਾਦ ਕਰਦਿਆਂ ਸੇਵਾ, ਤਿਆਗ, ਪਰਉਪਕਾਰ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ ਗਿਆ। ਸਕੂਲ ਦੇ ਪ੍ਰਿੰਸੀਪਲ ਨੇ ਮੁੱਖ ਮਹਿਮਾਨ, ਮੈਡੀਕਲ ਟੀਮ, ਖੂਨਦਾਨੀਆਂ ਅਤੇ ਕੈਂਪ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਪਿਛਲੀ ਖ਼ਬਰ ਕਿਸਾਨ ਬਿਜਲੀ ਲਈ ਤਰਸੇ, ਸਰਕਾਰ ਜਵਾਬ ਦੇਵੇ - ਰਣਜੀਤ ਸਿੰਘ ਰੰਧਾਵਾ ਕਾਤਰੋਂ ਅਗਲੀ ਖ਼ਬਰ ਸੰਗਰੂਰ ਜੇਲ੍ਹ ’ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ ਅੰਦਰ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।