ਬਾਬੂ ਆਨੰਦ ਸਰੂਪ ਦੀ ਯਾਦ ’ਚ 20 ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਸੁਨਾਮ ਊਧਮ ਸਿੰਘ ਵਾਲਾ, 13 ਸਤੰਬਰ ( ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੁਨਾਮ ਸ਼ਹਿਰ ਦੇ ਰਹਿਣ ਵਾਲੇ ਉੱਘੇ ਸਮਾਜ ਸੇਵਕ ਸਵ: ਬਾਬੂ ਆਨੰਦ ਸਰੂਪ ਜਿੰਦਲ ਦੀ ਯਾਦ ਵਿੱਚ ਅਗਰਵਾਲ ਸਭਾ, ਭਾਰਤ ਵਿਕਾਸ ਪ੍ਰੀਸ਼ਦ ਸੁਨਾਮ ਅਤੇ ਬਾਬੂ ਆਨੰਦ ਸਰੂਪ ਚੈਰੀਟੇਬਲ ਫਾਊਂਡੇਸ਼ਨ ਵਲੋਂ ਸਾਂਝੇ ਤੋਰ ‘ਤੇ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ 20 ਸਤੰਬਰ ਦਿਨ ਐਤਵਾਰ ਨੂੰ ਇੱਕ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਕਰਮ ਗਰਗ ਵਿੱਕੀ, ਗੋਪਾਲ ਸ਼ਰਮਾ ਅਤੇ ਯਸ਼ਪਾਲ ਮੰਗਲਾਂ ਆਦਿ ਨੇ ਦੱਸਿਆ ਕਿ ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ, ਜਿਸ ’ ਚ ਵੱਖ-ਵੱਖ ਬਿਮਾਰੀਆਂ ਨਾਲ ਸੰਬੰਧਿਤ ਮਾਹਿਰ ਡਾਕਟਰ ਮਰੀਜਾਂ ਦੀ ਜਾਂਚ ਕਰਨਗੇ ਅਤੇ ਮਰੀਜਾਂ ਦੇ ਬਹੁਤ ਹੀ ਮਹਿੰਗੇ ਟੈਸਟ ਨਿਗੁਣੇ ਰੇਟਾਂ ‘ਤੇ ਕੀਤੇ ਜਾਣਗੇ ।
ਸੁਨਾਮ ਊਧਮ ਸਿੰਘ ਵਾਲਾ, 13 ਸਤੰਬਰ ( ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੁਨਾਮ ਸ਼ਹਿਰ ਦੇ ਰਹਿਣ ਵਾਲੇ ਉੱਘੇ ਸਮਾਜ ਸੇਵਕ ਸਵ: ਬਾਬੂ ਆਨੰਦ ਸਰੂਪ ਜਿੰਦਲ ਦੀ ਯਾਦ ਵਿੱਚ ਅਗਰਵਾਲ ਸਭਾ, ਭਾਰਤ ਵਿਕਾਸ ਪ੍ਰੀਸ਼ਦ ਸੁਨਾਮ ਅਤੇ ਬਾਬੂ ਆਨੰਦ ਸਰੂਪ ਚੈਰੀਟੇਬਲ ਫਾਊਂਡੇਸ਼ਨ ਵਲੋਂ ਸਾਂਝੇ ਤੋਰ ‘ਤੇ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ 20 ਸਤੰਬਰ ਦਿਨ ਐਤਵਾਰ ਨੂੰ ਇੱਕ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਕਰਮ ਗਰਗ ਵਿੱਕੀ, ਗੋਪਾਲ ਸ਼ਰਮਾ ਅਤੇ ਯਸ਼ਪਾਲ ਮੰਗਲਾਂ ਆਦਿ ਨੇ ਦੱਸਿਆ ਕਿ ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ, ਜਿਸ ’ ਚ ਵੱਖ-ਵੱਖ ਬਿਮਾਰੀਆਂ ਨਾਲ ਸੰਬੰਧਿਤ ਮਾਹਿਰ ਡਾਕਟਰ ਮਰੀਜਾਂ ਦੀ ਜਾਂਚ ਕਰਨਗੇ ਅਤੇ ਮਰੀਜਾਂ ਦੇ ਬਹੁਤ ਹੀ ਮਹਿੰਗੇ ਟੈਸਟ ਨਿਗੁਣੇ ਰੇਟਾਂ ‘ਤੇ ਕੀਤੇ ਜਾਣਗੇ । ਇਸ ਮੌਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ । ਉਨ੍ਹਾ ਦੱਸਿਆ ਕਿ ਇਸ ਕੈਂਪ ਵਿਚ ਫੋਰਟਿਸ ਦੇ ਡਾਕਟਰਾਂ ਦੀ ਟੀਮ ਜਿਸ ’ਚ ਦਿਲ ਦੇ ਰੋਗਾ ਮਾਹਿਰ ਡਾਕਟਰ ਅਰੁਣ ਕੋਛੜ, ਪੇਟ ਦੇ ਰੋਗਾ ਦੇ ਮਾਹਿਰ ਡਾ. ਅਰੁਣ ਅਗਰਵਾਲ, ਪਿਸ਼ਾਬ ਸਬੰਧੀ ਬਿਮਾਰੀਆ ਦੇ ਮਾਹਿਰ ਡਾ. ਨੀਤਿਸ਼ ਅਗਰਵਾਲ ,ਜਨਰਲ ਬਿਮਾਰੀਆ ਦੇ ਮਾਹਿਰ ਡਾ. ਅਜੇ ਗੁਪਤਾ, ਡਾ. ਹਿਤੇਸ਼ ਗਰਗ, ਡਾ. ਮੁਕੇਸ਼ ਗੋਇਲ, ਡਾ. ਅਸ਼ਿਕਾ, ਮਾਨਸਿਕ ਰੋਗਾਂ ਦੇ ਮਾਹਿਰ ਡਾ. ਡਿੰਪਲ ਅਰੋੜਾ ਆਦਿ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ । ਇਸ ਸਮੇਂ ਵਿਕਰਮ ਗਰਗ ਵਿੱਕੀ , ਗੋਪਾਲ ਸ਼ਰਮਾ,ਸ਼ਿਵ ਜਿੰਦਲ, ਯਸ਼ਪਾਲ ਮੰਗਲਾ, ਅਮਿਤ ਡੋਗਰਾ,ਰਜਿੰਦਰ ਗੋਇਲ, ਭੂਸ਼ਨ ਕਾਂਸਲ, ਰਾਮ ਕੁਮਾਰ, ਵੇਦ ਕਪੂਰ,ਤਨੂਜ ਜਿੰਦਲ, ਨਵਦੀਪ ਕਾਂਸਲ ਰਾਕੇਸ਼ ਜਿੰਦਲ ਕਾਕਾ, ਰਾਜਨ ਸਿੰਗਲਾ, ਅਤੁਲ ਗੁਪਤਾ, ਸਤਪਾਲ , ਮਿੰਟਾਂ, ਮਹਾਂਵੀਰ ਗਰਗ ਬਾਂਗਰੂ, ਵੇਦ ਕਪੂਰ, ਕ੍ਰਿਸ਼ਨ ਸੰਦੋਹਾ ਆਦਿ ਮੌਜੂਦ ਸਨ।