14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਵਿਮੁਕਤ ਜਾਤੀਆਂ ਦੇ ਚੇਅਰਮੈਨ ਲੱਗਣ ’ਤੇ ਲਾਲਕਾ ਨੂੰ ਗੱਜਣਮਾਜਰਾ ਨੇ ਕੀਤਾ ਸਨਮਾਨਿਤ

ਅਮਰਗੜ, 13 ਸਤੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵਲੋਂ ਬਲਬੀਰ ਸਿੰਘ ਲਾਲਕਾ ਨੂੰ ਵਿਮੁਕਤ ਜਾਤੀਆਂ ਵੈੱਲਫੇਅਰ ਬੋਰਡ ਹਲਕਾ ਅਮਰਗੜ੍ਹ ਦਾ ਚੇਅਰਮੈਨ ਨਿਯੁਕਤ ਕਰਨ ’ਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵਲੋਂ ਬਲਵੀਰ ਸਿੰਘ ਲਾਲਕਾ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਵਿਮੁਕਤ ਜਾਤੀਆਂ ਦੇ ਚੇਅਰਮੈਨ ਲੱਗਣ ’ਤੇ ਲਾਲਕਾ ਨੂੰ ਗੱਜਣਮਾਜਰਾ ਨੇ ਕੀਤਾ ਸਨਮਾਨਿਤ 14-09-2026
ਅਮਰਗੜ, 13 ਸਤੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵਲੋਂ ਬਲਬੀਰ ਸਿੰਘ ਲਾਲਕਾ ਨੂੰ ਵਿਮੁਕਤ ਜਾਤੀਆਂ ਵੈੱਲਫੇਅਰ ਬੋਰਡ ਹਲਕਾ ਅਮਰਗੜ੍ਹ ਦਾ ਚੇਅਰਮੈਨ ਨਿਯੁਕਤ ਕਰਨ ’ਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵਲੋਂ ਬਲਵੀਰ ਸਿੰਘ ਲਾਲਕਾ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਚੇਅਰਮੈਨ ਬਲਵੀਰ ਸਿੰਘ ਲਾਲਕਾ ਨੇ ਮੁੱਖ ਮੰਤਰੀ ਭਗਵੰਤ ਮਾਨ, ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਨਿਯੁਕਤ ਜਾਤੀਆਂ ਨਾਲ ਸੰਬੰਧਿਤ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਹਮੇਸ਼ਾ ਤਤਪਰ ਰਹਿਣਗੇ। ਇਸ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦੇਣ ਵਾਲਿਆਂ ’ਚ ਸਮਾਜ ਸੇਵੀ ਦੀਪਕ ਕੌੜਾ, ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ, ਗੁਰਵੀਰ ਸਿੰਘ ਸੋਹੀ, ਸੁਖਵਿੰਦਰ ਸਿੰਘ ਸੁੱਖਾ, ਕੌਂਸਲਰ ਸੰਦੀਪ ਕੌੜਾ, ਸਵਰਨ ਸਿੰਘ, ਗੁਰਦਾਸ ਸਿੰਘ, ਸ਼ਰਧਾ ਰਾਮ, ਨੰਬਰਦਾਰ ਪਰਮਜੀਤ ਸਿੰਘ, ਨਰਦੇਵ ਸਿੰਘ, ਸਤਬੀਰ ਸਿੰਘ ਸੋਹੀ, ਪ੍ਰੇਮ ਚੰਦ ਕਪੂਰ,ਹਰਮਨ ਪ੍ਰੀਤ ਢਿੱਲੋ, ਇੰਜੀਨੀਅਰ ਮਹਿੰਦਰ ਸਿੰਘ ਯੂ.ਐਸ.ਏ, ਕਰਤਾਰ ਸਿੰਘ, ਰਮਲਾ ਇਟਲੀ, ਥਾਣੇਦਾਰ ਤਾਰਾ ਸਿੰਘ, ਸਿਕੰਦਰ ਸਿੰਘ ਪੱਪੂ ਥਾਣੇਦਾਰ, ਸੁਖਵਿੰਦਰ ਸਿੰਘ ਇਟਲੀ ਖੱਤਰੀ ਰਾਮ ਇਟਲੀ, ਅਰਜਨ ਸਿੰਘ ਥਾਣੇਦਾਰ, ਸਰਵਣ ਸਿੰਘ, ਗੁਰਬਚਨ ਸਿੰਘ ਆਦੀ ਦੇ ਨਾਮ ਸ਼ਾਮਿਲ ਹਨ।
ਪਿਛਲੀ ਖ਼ਬਰ ਸੀਵਰੇਜ ਬੋਰਡ ਦੀ ਜਥੇਬੰਦੀ ਨੇ ਹਰਜੋਤ ਸਿੰਘ ਬੈਂਸ ਨਾਲ ਕੀਤੀ ਮੀਟਿੰਗ ਸੀਵਰੇਜ ਬੋਰਡ ’ਚ ਆਊਟਸੋਰਸ ਬਿੱਲ-2026 ਤੁਰੰਤ ਲਾ... ਅਗਲੀ ਖ਼ਬਰ ਅੰਡਰ-17 ਵਾਲੀਵਾਲ ਮੁਕਾਬਲਿਆਂ ’ਚ ਅਕੈਡਮਿਕ ਵਰਲਡ ਸਕੂਲ ਖੋਖਰ ਦੀ ਟੀਮ ਰਹੀ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।