12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਰਾਜਨੀਤੀ ਕਰਨ ਦੀ ਬਜਾਏ ਗੁਲਜਾਰ ਸਿੰਘ ਦੇ ਪਰਿਵਾਰ ਨਾਲ ਖੜ੍ਹਿਆ ਜਾਵੇ – ਢੀਂਡਸਾ

ਸੰਗਰੂਰ, 11 ਸਤੰਬਰ (ਧੀਰਜ ਪਸ਼ੌਰੀਆ) - ਵਿਰੋਧੀ ਪਾਰਟੀਆਂ ਨੂੰ ਰਾਜਨੀਤੀ ਕਰਨ ਤੋਂ ਗਰੇਜ ਕਰਨ ਦੀ ਸਲਾਹ ਦਿੰਦਿਆਂ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਰਣਬੀਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪਿੰਡ ਤੂਰਵੰਜਾਰਾ ਵਿੱਚ ਵਾਪਰੀ ਘਟਨਾ ਬਹੁਤ ਮੰਦਭਾਗੀ ਘਟਨਾ ਹੈ, ਜੋ ਹੋਇਆ ਹੈ ਉਹ ਪਰਮਾਤਮਾ ਕਿਸੇ ਨਾਲ ਵੀ ਨਾ ਕਰੇ। ਸ੍ਰੀ ਢੀਂਡਸਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੁਖੀ ਪਰਿਵਾਰ ਨਾਲ ਖੜੀ ਹੈ।

ਅਜੀਤ ਡੈਸਕ 12-09-2026
ਸੰਗਰੂਰ, 11 ਸਤੰਬਰ (ਧੀਰਜ ਪਸ਼ੌਰੀਆ) - ਵਿਰੋਧੀ ਪਾਰਟੀਆਂ ਨੂੰ ਰਾਜਨੀਤੀ ਕਰਨ ਤੋਂ ਗਰੇਜ ਕਰਨ ਦੀ ਸਲਾਹ ਦਿੰਦਿਆਂ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਰਣਬੀਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪਿੰਡ ਤੂਰਵੰਜਾਰਾ ਵਿੱਚ ਵਾਪਰੀ ਘਟਨਾ ਬਹੁਤ ਮੰਦਭਾਗੀ ਘਟਨਾ ਹੈ, ਜੋ ਹੋਇਆ ਹੈ ਉਹ ਪਰਮਾਤਮਾ ਕਿਸੇ ਨਾਲ ਵੀ ਨਾ ਕਰੇ। ਸ੍ਰੀ ਢੀਂਡਸਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੁਖੀ ਪਰਿਵਾਰ ਨਾਲ ਖੜੀ ਹੈ। ਵਿਰੋਧੀ ਪਾਰਟੀਆਂ ਨੂੰ ਵੀ ਰਾਜਨੀਤੀ ਕਰਨ ਦੀ ਬਜਾਏ ਦੁਖੀ ਪਰਿਵਾਰ ਨਾਲ ਖੜਨਾ ਚਾਹੀਦਾ ਹੈ। ਇਸ ਮੁੱਦੇ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬਦਨਾਮ ਕਰਨਾ ਕੋਝੀ ਸਿਆਸਤ ਹੈ। ਇੱਕ ਗਰੀਬ ਪਰਿਵਾਰ ਵਿੱਚੋਂ ਆਪਣੀ ਮਿਹਨਤ ਸਦਕਾ ਇਸ ਮੁਕਾਮ ਉੱਤੇ ਪਹੁੰਚੇ ਹਰਪਾਲ ਸਿੰਘ ਚੀਮਾ ਦੀ ਕਿਰਦਾਰਕੁਸ਼ੀ ਕਰਨਾ ਗੰਦੀ ਰਾਜਨੀਤੀ ਤੋ ਸਿਵਾਏ ਹੋਰ ਕੁਝ ਨਹੀਂ ਹੈ। ਵਾਪਰੀ ਘਟਨਾ ਬਾਰੇ ਜ਼ਿਕਰ ਕਰਦਿਆਂ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਸ੍ਰੀ ਰਣਬੀਰ ਸਿੰਘ ਢੀਡਸਾ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਿੰਡ ਤੂਰਵੰਜਾਰਾ ਵਿੱਚ ਕਿਸੇ ਉਦਘਾਟਨ ਸਮਾਰੋਹ ਵਿੱਚ ਗਏ ਸਨ ਜਿੱਥੇ ਗੁਲਜਾਰ ਸਿੰਘ ਨੇ ਆਪਣੇ ਮੁੰਡੇ ਦੇ ਨਸ਼ਿਆਂ ਤੋਂ ਪੀੜਤ ਹੋਣ ਦੀ ਗੱਲ ਕਰਦਿਆਂ ਨਸ਼ਿਆਂ ਤੇ ਰੋਕਥਾਮ ਲਗਾਏ ਜਾਣ ਦੀ ਗੱਲ ਕੀਤੀ ਜਿਸ ਦੀ ਗੱਲ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸੁਣਿਆ ਗਿਆ ਅਤੇ ਇਸ ਸਬੰਧੀ ਡੀਐਸਪੀ ਦੀ ਡਿਊਟੀ ਲਗਾਈ ਗਈ। ਉਸ ਤੋਂ ਬਾਅਦ ਸ੍ਰੀ ਚੀਮਾ ਸੰਗਰੂਰ ਆ ਗਏ ਅਤੇ ਫਿਰ ਚੰਡੀਗੜ੍ਹ ਚਲੇ ਗਏ।ਦੂਜੇ ਦਿਨ ਪਿੰਡ ਦੇ ਕੁਝ ਲੋਕਾਂ ਵੱਲੋਂ ਗੁਲਜਾਰ ਸਿੰਘ ਨੂੰ ਇਸ ਬਾਰੇ ਉਲਾਂਭਾ ਦਿੱਤਾ ਗਿਆ ਜਿਸ ਨੂੰ ਨਾ ਸਹਾਰਦੇ ਹੋਏ ਉਹ ਕੋਈ ਜਹਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਗਏ ਜੋ ਕਿ ਬਹੁਤ ਮੰਦਭਾਗਾ ਹੈ। ਇਸ ਤੋਂ ਪਹਿਲਾਂ ਗੁਲਜਾਰ ਸਿੰਘ ਦੀ ਵਾਇਰਲ ਹੋਈ ਵੀਡੀਓ ਵਿੱਚ ਵੀ ਕਿਤੇ ਵੀ ਹਰਪਾਲ ਸਿੰਘ ਚੀਮਾ ਦਾ ਨਾਮ ਨਹੀਂ ਹੈ। ਸ੍ਰੀ ਢੀਂਡਸਾ ਨੇ ਅੱਗੇ ਕਿਹਾ ਕਿ ਪੋਸਟਮਾਰਟਮ ਤੋਂ ਲੈ ਕੇ ਸੰਸਕਾਰ ਤੱਕ ਸਭ ਕੁਝ ਪਰਿਵਾਰ ਦੀ ਸਹਿਮਤੀ ਨਾਲ ਹੋਇਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਚਾਰ ਗਿਰਫਤਾਰੀਆਂ ਹੋ ਚੁੱਕੀਆਂ ਹਨ, ਅਤੇ ਮਾਮਲੇ ਦੀ ਹੋਰ ਜਾਂਚ ਕਰਨ ਲਈ ਸਿੱਟ ਦਾ ਗਠਨ ਕੀਤਾ ਜਾ ਚੁੱਕਾ ਹੈ।
ਪਿਛਲੀ ਖ਼ਬਰ ਐਡਵੋਕੇਟ ਹਰਦੀਪ ਸਿੰਘ ਭਰੂਰ ਬਣੇ ਬਾਰ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਅਗਲੀ ਖ਼ਬਰ -ਮਾਮਲਾ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਦਿੱਤੇ ਧਰਨੇ ਦਾ- ਸੁਨਾਮ ਤੋਂ ਪੰਜਾਬ ਦੀ ਸਿਆਸਤ ਨੂੰ ਨਵਾਂ ਸੁਨੇਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।