12700 ਕੱਚੇ ਅਧਿਆਪਕ 12 ਨੂੰ ਕਰਨਗੇ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਅਧਿਆਪਕਾਂ ਨੂੰ ਪੱਕੇ ਕਰਨ ਦੇ ਸਰਕਾਰੀ ਦਾਅਵੇ ਝੂਠੇ
ਸੰਗਰੂਰ, 9 ਸਤੰਬਰ (ਅਮਨਦੀਪ ਸਿੰਘ ਬਿੱਟਾ) – ਸਪੈਸ਼ਲ ਕੇਡਰ ਅਧਿਆਪਕ ਫਰੰਟ ਦੇ ਸੂਬਾ ਪ੍ਰਧਾਨ ਗੁਰਲਾਲ ਸਿੰਘ ਤੂਰ ਨੇ ਕਿਹਾ ਕਿ ‘ਆਪ’ ਸਰਕਾਰ ਨੇ 12700 ਕੱਚੇ ਅਧਿਆਪਕਾਂ ਨੂੰ ਵੱਡੇ ਵੱਡੇ ਫਲੈਕਸ ਬੋਰਡ ਲਗਾ ਕੇ ਪੱਕਾ ਕਰਨ ਦਾ ਲੋਕ ਦਿਖਾਵਾ ਕੀਤਾ ਸੀ ਪਰ ਅਸਲ ’ਚ ਉਪਰੋਕਤ ਅਧਿਆਪਕ ਅੱਜ ਵੀ ਕੱਚੇ ਹਨ । ਇਹ ਅਧਿਆਪਕ ਸਿਰਫ ਉੱਕਾ ਪੁੱਕਾ ਤਨਖਾਹਾਂ ’ਤੇ ਹੀ ਕੰਮ ਕਰ ਰਹੇ ਹਨ।
ਅਜੀਤ ਡੈਸਕ
10-09-2026