10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਫਰੀਦਕੋਟ ਧਰਨੇ ’ਚ ਜਾ ਰਹੇ ਕਿਸਾਨ ਆਗੂ ਰਣ ਸਿੰਘ ਚੱਠਾ ਨੂੰ ਸੈਂਕੜੇ ਸਾਥੀਆਂ ਸਮੇਤ ਕੀਤਾ ਗ੍ਰਿਫ਼ਤਾਰ ਸੰਘਰਸ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣ ਦਾ ਭੁਲੇਖਾ ਨਾ ਪਾਲੇ ਸਰਕਾਰ - ਰਣ ਸਿੰਘ ਚੱਠਾ

ਸੁਨਾਮ ਊਧਮ ਸਿੰਘ ਵਾਲਾ, 9 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਭਾਕਿਯੂ ਏਕਤਾ ਸਿੱਧੂਪੁਰ ਵਲੋਂ ਲੈਂਡ ਮਾਰਗੇਜ ਬੈਂਕ ਨਾਲ ਜੁੜੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਫਰੀਦਕੋਟ ਵਿਖੇ ਰੱਖੇ ਧਰਨੇ ਵਿਚ ਸ਼ਮੂਲੀਅਤ ਕਰਨ ਜਾ ਰਹੇ ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਰਣ ਸਿੰਘ ਚੱਠਾ ਨੂੰ ਜੀਦਾ ਟੋਲ ਪਲਾਜੇ ਤੋਂ ਬਠਿੰਡਾ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣ ਸਿੰਘ ਚੱਠਾ ਨੇ ਦੱਸਿਆ ਕਿ ਲੈਂਡ ਮਾਰਗੇਜ਼ ਬੈਂਕ ਦੇ ਮੈਨੇਜਰ ਵਲੋਂ ਸਤਾਏ ਹਰੀ ਨੌ ਵਾਲੇ ਦੋ ਸਕੇ ਭਰਾਵਾਂ ਵਲੋਂ ਖੁਦਕੁਸ਼ੀ ਕਰਨ ਤੋਂ ਬਾਅਦ 30 ਮਾਰਚ ਨੂੰ ਇਨਸਾਫ ਲਈ ਫਰੀਦਕੋਟ ਦੇ ਬੈਂਕ ਅਤੇ 11 ਮਈ ਤੋਂ ਪੰਜਾਬ ਦੇ 12 ਹੋਰ ਜਿਲ੍ਹਿਆਂ ਚ ਬੈਂਕਾਂ ਨੂੰ ਤਾਲੇ ਲਾ ਕੇ ਪੱਕੇ ਧਰਨੇ ਚੱਲ ਰਹੇ ਹਨ ।

ਅਜੀਤ ਡੈਸਕ 10-09-2026
ਸੁਨਾਮ ਊਧਮ ਸਿੰਘ ਵਾਲਾ, 9 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਭਾਕਿਯੂ ਏਕਤਾ ਸਿੱਧੂਪੁਰ ਵਲੋਂ ਲੈਂਡ ਮਾਰਗੇਜ ਬੈਂਕ ਨਾਲ ਜੁੜੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਫਰੀਦਕੋਟ ਵਿਖੇ ਰੱਖੇ ਧਰਨੇ ਵਿਚ ਸ਼ਮੂਲੀਅਤ ਕਰਨ ਜਾ ਰਹੇ ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਰਣ ਸਿੰਘ ਚੱਠਾ ਨੂੰ ਜੀਦਾ ਟੋਲ ਪਲਾਜੇ ਤੋਂ ਬਠਿੰਡਾ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣ ਸਿੰਘ ਚੱਠਾ ਨੇ ਦੱਸਿਆ ਕਿ ਲੈਂਡ ਮਾਰਗੇਜ਼ ਬੈਂਕ ਦੇ ਮੈਨੇਜਰ ਵਲੋਂ ਸਤਾਏ ਹਰੀ ਨੌ ਵਾਲੇ ਦੋ ਸਕੇ ਭਰਾਵਾਂ ਵਲੋਂ ਖੁਦਕੁਸ਼ੀ ਕਰਨ ਤੋਂ ਬਾਅਦ 30 ਮਾਰਚ ਨੂੰ ਇਨਸਾਫ ਲਈ ਫਰੀਦਕੋਟ ਦੇ ਬੈਂਕ ਅਤੇ 11 ਮਈ ਤੋਂ ਪੰਜਾਬ ਦੇ 12 ਹੋਰ ਜਿਲ੍ਹਿਆਂ ਚ ਬੈਂਕਾਂ ਨੂੰ ਤਾਲੇ ਲਾ ਕੇ ਪੱਕੇ ਧਰਨੇ ਚੱਲ ਰਹੇ ਹਨ । ਉਨ੍ਹਾਂ ਦੱਸਿਆ ਕਿ ਇਸ ਸੰਘਰਸ਼ ਦੀਆਂ ਛੇ ’ਚੋਂ ਤਿੰਨ ਮੰਗਾਂ ਹਰੀ ਨੌ ਵਾਲੇ ਪਰਿਵਾਰਾਂ ਨੂੰ ਪੰਜ ਪਜ ਲੱਖ ਰੁਪਏ ਦਾ ਮੁਆਵਜ਼ਾ, ਬੈਂਕ ਮੈਨੇਜਰ ’ਤੇ ਪਰਚਾ ਤੇ ਸਰਕਾਰੀ ਨੌਕਰੀ ਦੇਣਾ, ਸਪੀਕਰ ਕੁਲਤਾਰ ਸੰਧਮਾ ਦੀ ਕੋਠੀ ਦਾ ਘਿਰਾਓ ਕਰਨ ’ਤੇ ਮੰਨ ਲਈਆਂ ਸੀ ਪਰ ਤਿੰਨ ਮੰਗਾਂ ਬੈਂਕਾਂ ਵਲੋਂ ਲਏ ਖਾਲੀ ਚੈੱਕ ਵਾਪਸ ਕਰਨ, ਕਮਰਸ਼ੀਅਲ ਬੈਂਕਾਂ ਦੀ ਤਰ੍ਹਾਂ ਸਹਿਕਾਰੀ ਬੈਂਕਾਂ ’ਚ ਵਨ ਟਾਈਮ ਸੈਟਲਮੈਂਟ ਸਕੀਮ ਲਿਆਉਣ ਅਤੇ ਖਨੌਰੀ ਸ਼ੰਭੂ ਤੋਂ ਚੋਰੀ ਹੋਏ ਸਾਮਾਨ ਦੀ ਭਰਪਾਈ ਦੀ ਮੰਗ ਮੰਨਣ ਤੋਂ ਬਾਅਦ ਵੀ ਲਾਗੂ ਨਹੀਂ ਕੀਤੀ ਗਈ, ਜਿਸ ਕਰਕੇ ਅੱਜ ਫਰੀਦਕੋਟ ਵਿਖੇ ਵੱਡਾ ਇਕੱਠ ਰੱਖਿਆ ਗਿਆ ਸੀ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਡੰਡੇ ਦੇ ਜ਼ੋਰ ਤੇ ਸੰਘਰਸ਼ ਨੂੰ ਦਬਾਉਣ ਦੀ ਨੀਅਤ ਨਾਲ ਅੱਜ ਤੜਕਸਾਰ ਪੂਰੇ ਪੰਜਾਬ ਅੰਦਰ ਆਗੂਆਂ ਦੇ ਘਰਾਂ ਚ ਰੇਡਾਂ ਕੀਤੀਆਂ ਗਈਆਂ, ਸ. ਡੱਲੇਵਾਲ ਸਮੇਤ ਵੱਡੀ ਗਿਣਤੀ ’ਚ ਆਗੂਆਂ ਨੂੰ ਘਰਾਂ ’ਚ ਨਜ਼ਰਬੰਦ ਕੀਤਾ ਗਿਆ, ਪਰ ਇਸ ਸਭ ਦੇ ਬਾਵਜੂਦ ਅਸੀਂ ਜ਼ਿਲ੍ਹਾ ਸੰਗਰੂਰ ’ਚੋਂ ਬੱਸਾਂ ਭਰ ਕੇ ਫਰੀਦਕੋਟ ਵੱਲ ਜਾ ਰਹੇ ਸੀ ਤਾਂ ਸਾਨੂੰ ਜੀਦਾ ਟੋਲ ਪਲਾਜੇ ਤੋਂ ਭਾਰੀ ਪੁਲਿਸ ਵੱਲ ਤਾਇਨਾਤ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ । ਚੱਠਾ ਨੇ ਕਿਹਾ ਕਿ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕੀਤਾ ਜਾਵੇਗਾ ਤੇ ਅੱਜ ਵੀ ਸਰਕਾਰ ਦੇ ਇਸ ਘਨੌਣੇ ਹੱਥਕੰਡਿਆਂ ਖਿਲਾਫ ਜਗਜੀਤ ਸਿੰਘ ਡੱਲੇਵਾਲ ਵਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਕੇਵਲ ਸਿੰਘ ਜਵੰਧਾਂ, ਜਸਵੰਤ ਸਿੰਘ ਛਾਹੜ, ਕਸ਼ਮੀਰ ਸਿੰਘ ਉਗਰਾਹਾਂ, ਹਰਜਿੰਦਰ ਸਿੰਘ ਮਹਿਲਾ, ਗੁਰਮੇਲ ਸਿੰਘ ਸ਼ਾਹਪੁਰ ਕਲਾਂ, ਦਰਸ਼ਨ ਸਿੰਘ ਗੰਢੂਆਂ, ਹਰੀ ਸਿੰਘ ਚੱਠਾ, ਕਰਮ ਸਿੰਘ ਨਮੋਲ, ਹਰਬੰਸ ਸਿੰਘ ਖਡਿਆਲ, ਕਾਲਾ ਸਿੰਘ ਉਗਰਾਹਾਂ, ਭੋਲਾ ਸਿੰਘ ਲਹਿਲ ਕਲਾਂ, ਮਾਣਕ ਸਿੰਘ ਛਾਹੜ, ਭਗਵੰਤ ਸਿੰਘ ਮੈਦੇਵਾਸ, ਮਦਨ ਦਾਸ ਮਹਿਲਾਂ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਕਾਲਜ ਸਟਾਫ ਨੇ ਲਾਇਆ ਧਰਨਾ ਅਗਲੀ ਖ਼ਬਰ ਮੋਹਨਜੀਤ ਸਿੰਘ ਦੀ ਕੁੱਟਮਾਰ ਤੇ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਮਾਮਲੇ ’ਚ ਭਾਜਪਾ ਵਲੋਂ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।