10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਦ ਗ੍ਰੈਡ ਪ੍ਰੀ ਸਕੂਲ ’ਚ ਬੱਚਿਆਂ ਲਈ ਗਿਆਨਵਰਧਕ ਮਿਲਣੀ

ਸੰਗਰੂਰ, 9 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਅੰਤਰਰਾਸ਼ਟਰੀ ਸਾਖਰਤਾ ਦਿਵਸ ਦੇ ਮੌਕੇ ’ਤੇ ਸੰਗਰੂਰ ਦੇ ਪ੍ਰੀ ਸਕੂਲ ਦ ਗ੍ਰੈਡ ਪ੍ਰੀ ਸਕੂਲ ਵਲੋਂ ਬੱਚਿਆਂ ਲਈ ਇੱਕ ਵਿਸ਼ੇਸ਼ ਅਤੇ ਗਿਆਨਵਰਧਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਨਿੱਕੇ-ਨਿੱਕੇ ਗ੍ਰੇਡੀਜ਼ ਨੇ ਜ਼ਿਲ੍ਹਾ ਲਾਇਬ੍ਰੇਰੀ ‘ਬਾਬਾ ਬੰਦਾ ਸਿੰਘ ਬਹਾਦਰ’ ਦਾ ਦੌਰਾ ਕੀਤਾ ਅਤੇ ਕਿਤਾਬਾਂ ਦੀ ਦੁਨੀਆ ਨੂੰ ਨੇੜਿਓਂ ਜਾਣਨ ਦਾ ਮੌਕਾ ਪ੍ਰਾਪਤ ਕੀਤਾ।

ਅਜੀਤ ਡੈਸਕ 10-09-2026
ਸੰਗਰੂਰ, 9 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਅੰਤਰਰਾਸ਼ਟਰੀ ਸਾਖਰਤਾ ਦਿਵਸ ਦੇ ਮੌਕੇ ’ਤੇ ਸੰਗਰੂਰ ਦੇ ਪ੍ਰੀ ਸਕੂਲ ਦ ਗ੍ਰੈਡ ਪ੍ਰੀ ਸਕੂਲ ਵਲੋਂ ਬੱਚਿਆਂ ਲਈ ਇੱਕ ਵਿਸ਼ੇਸ਼ ਅਤੇ ਗਿਆਨਵਰਧਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਨਿੱਕੇ-ਨਿੱਕੇ ਗ੍ਰੇਡੀਜ਼ ਨੇ ਜ਼ਿਲ੍ਹਾ ਲਾਇਬ੍ਰੇਰੀ ‘ਬਾਬਾ ਬੰਦਾ ਸਿੰਘ ਬਹਾਦਰ’ ਦਾ ਦੌਰਾ ਕੀਤਾ ਅਤੇ ਕਿਤਾਬਾਂ ਦੀ ਦੁਨੀਆ ਨੂੰ ਨੇੜਿਓਂ ਜਾਣਨ ਦਾ ਮੌਕਾ ਪ੍ਰਾਪਤ ਕੀਤਾ। ਲਾਇਬ੍ਰੇਰੀ ਪਹੁੰਚ ਕੇ ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਹਜ਼ਾਰਾਂ ਕਿਤਾਬਾਂ ਨੂੰ ਬੜੀ ਉਤਸੁਕਤਾ ਨਾਲ ਦੇਖਿਆ। ਉਨ੍ਹਾਂ ਨੇ ਇਹ ਵੀ ਵੇਖਿਆ ਕਿ ਲਾਇਬ੍ਰੇਰੀ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਆਪਣੀ ਪੜ੍ਹਾਈ, ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਪੂਰੇ ਧਿਆਨ ਨਾਲ ਪੜ੍ਹਾਈ ਕਰ ਰਹੇ ਸਨ। ਇਹ ਦ੍ਰਿਸ਼ ਨਿੱਕੇ ਬੱਚਿਆਂ ਲਈ ਇੱਕ ਨਵਾਂ ਅਤੇ ਪ੍ਰੇਰਣਾਦਾਇਕ ਅਨੁਭਵ ਸੀ। ਉਨ੍ਹਾਂ ਨੇ ਸਮਝਿਆ ਕਿ ਲਾਇਬ੍ਰੇਰੀ ਸਿਰਫ਼ ਕਿਤਾਬਾਂ ਰੱਖਣ ਦੀ ਜਗ੍ਹਾ ਨਹੀਂ, ਸਗੋਂ ਗਿਆਨ, ਸਿੱਖਣ ਅਤੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਕੇਂਦਰ ਹੈ। ਸਕੂਲ ਵੱਲੋਂ ਬੱਚਿਆਂ ਨੂੰ ਦੱਸਿਆ ਗਿਆ ਕਿ ਕਿਤਾਬਾਂ ਸਾਡੇ ਸਭ ਤੋਂ ਚੰਗੇ ਦੋਸਤ ਅਤੇ ਸੱਚੇ ਸਾਥੀ ਹੁੰਦੇ ਹਨ। ਇਹ ਸਾਨੂੰ ਨਵੀਆਂ ਚੀਜ਼ਾਂ ਸਿਖਾਉਂਦੀਆਂ, ਸਾਡੀ ਕਲਪਨਾ ਨੂੰ ਉਡਾਣ ਦਿੰਦੀਆਂ ਅਤੇ ਸਾਡੇ ਗਿਆਨ ਵਿੱਚ ਵਾਧਾ ਕਰਦੀਆਂ ਹਨ। ਖਾਸ ਗੱਲ ਇਹ ਰਹੀ ਕਿ ਬੱਚਿਆਂ ਨੇ ਆਪਣੇ ਸਕੂਲ ਦੀ ਲਾਇਬ੍ਰੇਰੀ ਨਾਲ ਵੀ ਇਸ ਅਨੁਭਵ ਨੂੰ ਜੋੜਿਆ। ਦ ਗ੍ਰੈਡ ਪ੍ਰੀ ਸਕੂਲ ਵਿੱਚ ਆਪਣੀ ਲਾਇਬ੍ਰੇਰੀ ਮੌਜੂਦ ਹੈ, ਜਿੱਥੇ ਗ੍ਰੇਡੀਜ਼ ਨਿਯਮਿਤ ਤੌਰ ‘ਤੇ ਜਾ ਕੇ ਕਿਤਾਬਾਂ ਪੜ੍ਹਦੇ ਅਤੇ ਕਹਾਣੀਆਂ ਦੀ ਦੁਨੀਆ ਨਾਲ ਜੁੜਦੇ ਹਨ । ਸਕੂਲ ਪ੍ਰਬੰਧਨ ਨੇ ਕਿਹਾ ਕਿ ਸਕੂਲ ਦਾ ਮਕਸਦ ਬੱਚਿਆਂ ਨੂੰ ਸਿਰਫ਼ ਕਲਾਸਰੂਮ ਤੱਕ ਸੀਮਿਤ ਰੱਖਣਾ ਨਹੀਂ, ਬਲਕਿ ਉਨ੍ਹਾਂ ਨੂੰ ਅਸਲ ਜ਼ਿੰਦਗੀ ਦੇ ਤਜਰਬਿਆਂ ਰਾਹੀਂ ਸਿੱਖਣ ਦੇ ਮੌਕੇ ਦੇਣਾ ਹੈ।
ਪਿਛਲੀ ਖ਼ਬਰ ਮੋਹਨਜੀਤ ਸਿੰਘ ਦੀ ਕੁੱਟਮਾਰ ਤੇ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਮਾਮਲੇ ’ਚ ਭਾਜਪਾ ਵਲੋਂ ਰੋਸ ਮਾਰਚ ਅਗਲੀ ਖ਼ਬਰ ਡੀ.ਏ.ਵੀ. ਸਕੂਲ ਸੁਨਾਮ ’ਚ ਗੁਰੂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।