06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਕ੍ਰਿਸ਼ਨ ਜਨਮ ਅਸ਼ਟਮੀ ਮਨਾਈ

ਸੁਨਾਮ ਊਧਮ ਸਿੰਘ ਵਾਲਾ, 5 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਚੇਅਰਮੈਨ ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਕੌਰ ਸਿੰਘ ਦੁੱਲਟ ਦੀ ਅਗਵਾਈ ਵਿਚ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਗਰੁੱਪ ਆਫ ਇੰਸਟੀਚਿਊਸ਼ਨਜ ਮਹਿਲਾਂ ਚੌਂਕ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਸਮੇ ਵਿਦਿਆਰਥੀਆਂ ਨੇ ਕ੍ਰਿਸ਼ਨ ਜੀ ਦੇ ਜਨਮ ਅਤੇ ਜੀਵਨ ਸਬੰਧੀ ਵੱਖ-ਵੱਖ ਝਾਕੀਆਂ ਨੂੰ ਬੜੇ ਹੀ ਮਨਮੋਹਕ ਰੂਪ ਵਿੱਚ ਦਰਸਾਇਆ।

ਅਜੀਤ ਡੈਸਕ 06-09-2026
ਸੁਨਾਮ ਊਧਮ ਸਿੰਘ ਵਾਲਾ, 5 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਚੇਅਰਮੈਨ ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਕੌਰ ਸਿੰਘ ਦੁੱਲਟ ਦੀ ਅਗਵਾਈ ਵਿਚ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਗਰੁੱਪ ਆਫ ਇੰਸਟੀਚਿਊਸ਼ਨਜ ਮਹਿਲਾਂ ਚੌਂਕ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਸਮੇ ਵਿਦਿਆਰਥੀਆਂ ਨੇ ਕ੍ਰਿਸ਼ਨ ਜੀ ਦੇ ਜਨਮ ਅਤੇ ਜੀਵਨ ਸਬੰਧੀ ਵੱਖ-ਵੱਖ ਝਾਕੀਆਂ ਨੂੰ ਬੜੇ ਹੀ ਮਨਮੋਹਕ ਰੂਪ ਵਿੱਚ ਦਰਸਾਇਆ। ਵਿਦਿਆਰਥੀਆਂ ਨੇ ਕ੍ਰਿਸ਼ਨ ਅਤੇ ਰਾਧਾ ਦੇ ਰੂਪ ਨੂੰ ਧਾਰਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਕੁਲਵੰਤ ਕੌਰ , ਡਾ. ਰਾਜਵਿੰਦਰ ਸਿੰਘ (ਪ੍ਰਿੰਸੀਪਲ ਡੀ.ਐਲ.ਐਡ.) ਅਤੇ ਸਕੂਲ ਦੇ ਪ੍ਰਿੰਸੀਪਲ ਸੰਦੀਪ ਸਿੰਘ ਵੱਲੋਂ ਵਿਦਿਆਰਥੀਆਂ ਅੰਦਰ ਹਰੇਕ ਧਰਮ ਸਬੰਧੀ ਸਤਿਕਾਰਯੋਗ ਭਾਵਨਾ ਰੱਖਣ ਦੀ ਪ੍ਰੇਰਨਾ ਲਈ ਸਮੇਂ-ਸਮੇਂ ’ਤੇ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ। ਪ੍ਰੋ. ਰੀਤੂ ਗਰਗ ਅਤੇ ਪ੍ਰੋ. ਜਸਪ੍ਰੀਤ ਕੌਰ ਨੇ ਸੁੱਚਜੇ ਢੰਗ ਨਾਲ ਇਸ ਤਿਉਹਾਰ ਦੀ ਤਿਆਰੀ ਕਰਵਾਈ।
ਪਿਛਲੀ ਖ਼ਬਰ ਪੁਸਤਕ ਪ੍ਰਤੀਯੋਗਤਾ ’ਚ 300 ਦੇ ਕਰੀਬ ਵਿਦਿਆਰਥੀਆਂ ਨੇ ਲਿਆ ਹਿੱਸਾ ਅਗਲੀ ਖ਼ਬਰ ਐੱਮ. ਐਂਡ ਐੱਮ. ਪਬਲਿਕ ਸਕੂਲ ’ਚ ਗੁਰਮਨ ਕੌਰ ਹੈੱਡ ਗਰਲ ਤੇ ਮਨਿੰਦਰ ਸਿੰਘ ਹੈੱਡ ਬੁਆਏ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।