04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਹਰਕਮਲਪ੍ਰੀਤ ਸਿੰਘ ਖੱਖ ਨੇ ਮਾਲੇਰਕੋਟਲਾ ਦੇ 12ਵੇਂ ਐੱਸ.ਐੱਸ.ਪੀ. ਵਜੋਂ ਅਹੁਦਾ ਸੰਭਾਲਿਆ

ਮਾਲੇਰਕੋਟਲਾ 3 ਸਤੰਬਰ (ਮੁਹੰਮਦ ਹਨੀਫ਼ ਥਿੰਦ, ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਪੀ. ਪੀ.

ਵਿਦਿਆਰਥੀਆਂ ਨਾਲ ਮੌਜੂਦ ਕਾਲਜ ਸਟਾਫ। ਤਸਵੀਰ: ਮੁਕੇਸ਼ ਕੁਮਾਰ 04-09-2026
ਮਾਲੇਰਕੋਟਲਾ 3 ਸਤੰਬਰ (ਮੁਹੰਮਦ ਹਨੀਫ਼ ਥਿੰਦ, ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਪੀ.ਪੀ.ਐਸ. ਅਧਿਕਾਰੀ ਹਰਕਮਲਪ੍ਰੀਤ ਸਿੰਘ ਖੱਖ ਨੇ ਅੱਜ ਜ਼ਿਲ੍ਹਾ ਮਲੇਰਕੋਟਲਾ ਦੇ 12ਵੇਂ ਨਵੇਂ ਸੀਨੀਅਰ ਪੁਲਿਸ ਕਪਤਾਨ ਵਜੋਂ ਅਹੁਦਾ ਸੰਭਾਲ ਲਿਆ ਹੈ । ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੂੰ ਪੁਲਿਸ ਟੁਕੜੀ ਵਲੋਂ ਗਾਰਡ-ਆਫ਼-ਆਨਰਜ਼ ਪੇਸ਼ ਕੀਤਾ ਗਿਆ । ਸ. ਖੱਖ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਮਲੇਰਕੋਟਲਾ ਤੋਂ ਪਹਿਲਾਂ ਐਸ.ਐਸ.ਪੀ. ਜਲੰਧਰ, ਪਠਾਨਕੋਟ, ਕਪੂਰਥਲਾ, ਸ੍ਰੀ ਅੰਮ੍ਰਿਤਸਰ ਸਾਹਿਬ (ਦਿਹਾਤੀ), ਏ.ਆਈ.ਜੀ. (ਕਾਊਂਟਰ ਇੰਟੈਲੀਜੈਂਸ) ਜਲੰਧਰ ਰੇਂਜ, ਏ.ਆਈ.ਜੀ. ਫ਼ਿਰੋਜਪੁਰ, ਪੀ.ਏ.ਪੀ. ਦੀ ਸੱਤਵੀਂ ਬਟਾਲੀਅਨ ਦੇ ਕਮਾਂਡੈਂਟ, ਐਨ.ਆਰ.ਆਈ. ਮਾਮਲੇ ਪੀ.ਸਮੇਤ ਵੱਖ-ਵੱਖ ਉੱਚ ਅਹੁਦਿਆਂ ‘ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਅਹੁਦਾ ਸੰਭਾਲਣ ਉਪਰੰਤ ਨਵੇਂ ਜ਼ਿਲ੍ਹਾ ਪੁਲਿਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਲੋਕਾਂ ਨੂੰ ਪਾਰਦਰਸ਼ੀ ਤੇ ਜਵਾਬਦੇਹ ਪੁਲਿਸ ਪ੍ਰਸ਼ਾਸਨ ਪ੍ਰਦਾਨ ਕਰਨ ਅਤੇ ਸਮੇਂ-ਸਮੇਂ ‘ਤੇ ਆਉਣ ਵਾਲੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਵਚਨਬੱਧ ਹੈ । ਇਸ ਮੌਕੇ ਰਾਜਵਿੰਦਰ ਸਿੰਘ ਰੰਧਾਵਾ ਐੱਸ.ਪੀ.ਐੱਚ, ਰਮਨਦੀਪ ਸਿੰਘ ਭੁੱਲਰ ਐੱਸ.ਪੀ.ਡੀ, ਡਾਕਟਰ ਮਾਨਵਜੀਤ ਸਿੰਘ ਸਿੱਧੂ ਡੀ.ਐਸ.ਪੀ. ਮਲੇਰਕੋਟਲਾ, ਸੁਮਿਤ ਸੂਦ ਡੀ.ਐਸ.ਪੀ. ਦੀਪਇੰਦਰਪਾਲ ਸਿੰਘ ਜੇਜੀ ਡੀ.ਐਸ.ਪੀ. ਯਾਦਵਿੰਦਰ ਸਿੰਘ ਡੀ.ਐਸ.ਪੀ. ਸੰਜੀਵ ਕਪੂਰ ਡੀ.ਐਸ.ਪੀ. ਇੰਦਰਪਾਲ ਚੌਹਾਨ ਡੀ . ਐਸ.ਪੀ. ਆਦਿ ਅਧਿਕਾਰੀਆਂ ਵਲੋਂ ਨਵੇਂ ਆਏ ਐੱਸ.ਐੱਸ.ਪੀ. ਸ. ਖੱਖ ਦਾ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਨਿੱਘਾ ਸਵਾਗਤ ਕੀਤਾ ਗਿਆ।
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਸੰਗਰੂਰ ਦੀ ਚੋਣ ਲਈ ਨਾਮਜ਼ਦਗੀਆਂ ਭਰਨ ਦਾ ਕੰਮ ਮੁਕੰਮਲ ਪ੍ਰਧਾਨਗੀ ਲਈ ਗਗਨਦੀਪ ਸਿੰਘ ਸਿਬੀਆ ਅਤੇ ਗੁਰਪ੍ਰੀ... ਅਗਲੀ ਖ਼ਬਰ ਹਲਕਾ ਸੰਗਰੂਰ ’ਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੂੰ ਮਿਲ ਰਿਹਾ ਭਰਵਾਂ ਸਮਰਥਨ - ਮਿਲਖੀ ਨੌਜਵਾਨ ਆਗੂ ਅਮਨ ਭੱਟੀਵਾਲ ਪਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।