ਜ਼ਿਲ੍ਹਾ ਪੱਧਰੀ ਅਨੁਵ੍ਰਤ ਰਚਨਾਤਮਕਤਾ ਮੁਕਾਬਲੇ ਕਰਵਾਏ
ਸੰਗਰੂਰ, 3 ਸਤੰਬਰ (ਧੀਰਜ ਪਸ਼ੌਰੀਆ) - ਸੰਗਰੂਰ ਦੇ ਤੇਰਾਪੰਥ ਜੈਨ ਭਵਨ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਅਨੁਵ੍ਰਤ ਰਚਨਾਤਮਕਤਾ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅਨੁਵ੍ਰਤ ਵਿਸ਼ਵ ਭਾਰਤੀ ਸੁਸਾਇਟੀ ਦੀ ਅਗਵਾਈ ਹੇਠ, ਪੰਜਾਬ ਸਟੇਟ ਕੋਆਰਡੀਨੇਟਰ ਰੋਜ਼ੀ ਗੋਇਲ ਅਤੇ ਰਾਜੇਂਦਰ ਕੁਮਾਰ ਗੋਇਲ ਦੀ ਅਗਵਾਈ ਹੇਠ ਸੰਗਰੂਰ ਦੇ ਤੇਰਾਪੰਥ ਜੈਨ ਭਵਨ ਵਿਖੇ “ਸਾਡੀ ਤਾਕਤ, ਸਾਡਾ ਪਰਿਵਾਰ” ਸਿਰਲੇਖ ਵਾਲਾ ਅਨੁਵ੍ਰਤ ਰਚਨਾਤਮਕਤਾ ਮੁਕਾਬਲਾ ਆਯੋਜਿਤ ਕੀਤਾ ਗਿਆ।
ਸੰਗਰੂਰ, 3 ਸਤੰਬਰ (ਧੀਰਜ ਪਸ਼ੌਰੀਆ) - ਸੰਗਰੂਰ ਦੇ ਤੇਰਾਪੰਥ ਜੈਨ ਭਵਨ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਅਨੁਵ੍ਰਤ ਰਚਨਾਤਮਕਤਾ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅਨੁਵ੍ਰਤ ਵਿਸ਼ਵ ਭਾਰਤੀ ਸੁਸਾਇਟੀ ਦੀ ਅਗਵਾਈ ਹੇਠ, ਪੰਜਾਬ ਸਟੇਟ ਕੋਆਰਡੀਨੇਟਰ ਰੋਜ਼ੀ ਗੋਇਲ ਅਤੇ ਰਾਜੇਂਦਰ ਕੁਮਾਰ ਗੋਇਲ ਦੀ ਅਗਵਾਈ ਹੇਠ ਸੰਗਰੂਰ ਦੇ ਤੇਰਾਪੰਥ ਜੈਨ ਭਵਨ ਵਿਖੇ “ਸਾਡੀ ਤਾਕਤ, ਸਾਡਾ ਪਰਿਵਾਰ” ਸਿਰਲੇਖ ਵਾਲਾ ਅਨੁਵ੍ਰਤ ਰਚਨਾਤਮਕਤਾ ਮੁਕਾਬਲਾ ਆਯੋਜਿਤ ਕੀਤਾ ਗਿਆ। ਜ਼ਿਲ੍ਹਾ ਸੰਗਰੂਰ ਮੁਕਾਬਲੇ ਜ਼ਿਲ੍ਹਾ ਕੋਆਰਡੀਨੇਟਰ ਅਮਰਨਾਥ ਸਿੰਗਲਾ ਅਤੇ ਸਥਾਨਕ ਸਭਾ ਦੇ ਪ੍ਰਧਾਨ ਅਮਰਨਾਥ ਗਰਗ ਦੀ ਨਿਗਰਾਨੀ ਹੇਠ ਕਰਵਾਏ ਗਏ । ਸੁਨਾਮ, ਧੂਰੀ ਅਤੇ ਸੰਗਰੂਰ ਦੇ ਅੱਠ ਸਕੂਲਾਂ ਦੇ 47 ਵਿਦਿਆਰਥੀਆਂ ਨੇ ਪੇਂਟਿੰਗ, ਲੇਖ ਲਿਖਣ, ਕਵਿਤਾ ਪਾਠ, ਸੋਲੋ ਗਾਇਨ ਅਤੇ ਸਮੂਹ ਗਾਇਨ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਪ੍ਰੋਗਰਾਮ ’ਚ ਪੰਜਾਬ ਸਟੇਟ ਇੰਚਾਰਜ ਰੋਜ਼ੀ ਗੋਇਲ ਨੇ ਵਿਦਿਆਰਥੀਆਂ ਨੂੰ ਪਰਿਵਾਰ ਦੀ ਮਹੱਤਤਾ ਬਾਰੇ ਦੱਸਿਆ। ਸਾਰੀਆਂ ਵਿਦਿਆਰਥਣਾਂ ਨੂੰ ਮੋਬਾਈਲ ਫੋਨ ਤੋਂ ਦੂਰ ਰਹਿਣ ਅਤੇ ਜੀਵਨ ਵਿੱਚ ਨੈਤਿਕ ਕਦਰਾਂ-ਕੀਮਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਜ਼ਿਲ੍ਹਾ ਇੰਚਾਰਜ ਅਮਰਨਾਥ ਨੇ ਸਟੇਜ ਸੰਚਾਲਨ ਕਰਦਿਆਂ ਬੱਚਿਆਂ ਨੂੰ ਗੀਤ ਰਾਹੀਂ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਪੰਜਾਬ ਪੱਧਰੀ ਜੈਨ ਸ਼ਵੇਤਾਂਬਰ ਤੇਰਾਪੰਥ ਸਭਾ ਦੇ ਸਰਪ੍ਰਸਤ ਵਿਜੇ ਗੁਪਤਾ , ਪ੍ਰਧਾਨ ਸ਼੍ਰੀ ਕੇਵਲ ਕ੍ਰਿਸ਼ਨ ਗੋਇਲ, ਸੰਯੁਕਤ ਸਕੱਤਰ ਭੀਮਸੇਨ ਨੇ ਸਮੁੱਚੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ । ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਮਾਸਟਰ ਫਕੀਰ ਚੰਦ, ਕ੍ਰਿਸ਼ਨ ਕੁਮਾਰ, ਦੇਵਰਾਜ, ਰੋਜ਼ੀ ਗੋਇਲ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਪ੍ਰੋਗਰਾਮ ’ਚ ਸੁਨਾਮ ਜੈਨ ਸਭਾ ਦੇ ਮੰਤਰੀ ਸੁਮਿਤ ਜੈਨ ਅਤੇ ਤੇਰਾਪੰਥ ਯੁਵਕ ਪ੍ਰੀਸ਼ਦ ਤੋਂ ਅਰਿਹੰਤ ਜੈਨ, ਹਰਸ਼ਿਤ ਕੁਮਾਰ, ਰਿਸ਼ਭ ਜੈਨ, ਧੂਰੀ ਤੋਂ ਰਾਕੇਸ਼ ਜੈਨ, ਮਧੂਵਾਲਾ, ਰਿਤੂ ਸਿੰਗਲਾ, ਧੂਰੀ ਦੇ ਕੋਆਰਡੀਨੇਟਰ ਭੀਮਸੇਨ ਅਤੇ ਸਥਾਨਕ ਰਾਮਜੀ ਸਭਾ ਦੇ ਪ੍ਰਧਾਨ ਰਾਮਜੀ ਕੁਮਾਰ ਨੇ ਸ਼ਿਰਕਤ ਕੀਤੀ। ਮਹਿਲਾ ਮੰਡਲ ਪ੍ਰਧਾਨ ਸੁਸ਼ੀਲ ਜੈਨ, ਗਿਆਨਸ਼ਾਲਾ ਲੁਧਿਆਣਾ ਤੋਂ ਵਹਾਨੇ ਮੰਜੂ ਅਤੇ ਪੂਜਾ, ਗਿਆਨਸ਼ਾਲਾ ਸੰਗਰੂਰ ਤੋਂ ਰੇਨੂੰ ਆਦਿ ਮੌਜੂਦ ਸਨ।