03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬਿਜਲੀ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਕ ਟਰਾਂਸਫਾਰਮਰ 29 ਘੰਟਿਆਂ ਅਤੇ ਦੂਜਾ 13 ਘੰਟਿਆਂ ’ਚ ਹੋਇਆ ਚਾਲੂ ਅੱਠ ਟਰਾਂਸਫਾਰਮਰਾਂ ਦੀ ਸਪਲਾਈ ਹੋਈ ਪ੍ਰਭਾਵਿਤ

ਮੂਣਕ, 1 ਸਤੰਬਰ (ਵਰਿੰਦਰ ਭਾਰਦਵਾਜ)- ਮੂਣਕ ਬਿਜਲੀ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦਿਆਂ ਪਿਛਲੇ ਤਿੰਨ ਦਿਨਾਂ ਤੋਂ ਵੱਖ-ਵੱਖ ਏਰੀਏ ਦੇ ਬਿਜਲੀ ਸਪਲਾਈ ਲੰਮਾ ਸਮਾਂ ਪ੍ਰਭਾਵਿਤ ਹੋਣ ਕਰਕੇ ਖਪਤਕਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇੱਕ ਦਿਨ ਪਹਿਲਾਂ ਵੀ ਇਕ ਟਰਾਂਸਫਾਰਮ ‘ਤੇ ਕਾਟੋ ਚੜ੍ਹ ਜਾਣ ਨਾਲ ਪਏ ਨੁਕਸ ਨੂੰ ਕੱਢਣ ’ਤੇ ਕਰੀਬ ਛੇ ਸੱਤ ਘੰਟਿਆਂ ਦਾ ਸਮਾਂ ਲੱਗਿਆ ਸੀ। ਇਸੇ ਤਰ੍ਹਾਂ ਬੀਤੀ ਕੱਲ੍ਹ ਫਿਰ ਪਾਤੜਾਂ ਰੋਡ ਏਰੀਏ ’ਚ ਟਰੱਕ ਵਲੋਂ ਟੱਕਰ ਮਾਰ ਕੇ ਤੋੜੇ ਗਏ ਖੰਭਿਆਂ ’ਤੇ ਟਰਾਂਸਫਾਰਮ ਨੂੰ ਠੀਕ ਕਰਨ ਲਈ ਕਰੀਬ 29 ਘੰਟਿਆਂ ਦਾ ਸਮਾਂ ਲੱਗਿਆ ਅਤੇ ਦੂਜੇ ਸ਼ਹਿਰੀ ਏਰੀਏ ਦੇ ਟਰਾਂਸਫਾਰਮ ਨੂੰ ਰੱਖਣ ਲਈ ਕਰੀਬ 13 ਘੰਟਿਆਂ ਦਾ ਸਮਾਂ ਲੱਗਿਆ।

ਅਜੀਤ ਡੈਸਕ 02-09-2026
ਮੂਣਕ, 1 ਸਤੰਬਰ (ਵਰਿੰਦਰ ਭਾਰਦਵਾਜ)- ਮੂਣਕ ਬਿਜਲੀ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦਿਆਂ ਪਿਛਲੇ ਤਿੰਨ ਦਿਨਾਂ ਤੋਂ ਵੱਖ-ਵੱਖ ਏਰੀਏ ਦੇ ਬਿਜਲੀ ਸਪਲਾਈ ਲੰਮਾ ਸਮਾਂ ਪ੍ਰਭਾਵਿਤ ਹੋਣ ਕਰਕੇ ਖਪਤਕਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇੱਕ ਦਿਨ ਪਹਿਲਾਂ ਵੀ ਇਕ ਟਰਾਂਸਫਾਰਮ ‘ਤੇ ਕਾਟੋ ਚੜ੍ਹ ਜਾਣ ਨਾਲ ਪਏ ਨੁਕਸ ਨੂੰ ਕੱਢਣ ’ਤੇ ਕਰੀਬ ਛੇ ਸੱਤ ਘੰਟਿਆਂ ਦਾ ਸਮਾਂ ਲੱਗਿਆ ਸੀ। ਇਸੇ ਤਰ੍ਹਾਂ ਬੀਤੀ ਕੱਲ੍ਹ ਫਿਰ ਪਾਤੜਾਂ ਰੋਡ ਏਰੀਏ ’ਚ ਟਰੱਕ ਵਲੋਂ ਟੱਕਰ ਮਾਰ ਕੇ ਤੋੜੇ ਗਏ ਖੰਭਿਆਂ ’ਤੇ ਟਰਾਂਸਫਾਰਮ ਨੂੰ ਠੀਕ ਕਰਨ ਲਈ ਕਰੀਬ 29 ਘੰਟਿਆਂ ਦਾ ਸਮਾਂ ਲੱਗਿਆ ਅਤੇ ਦੂਜੇ ਸ਼ਹਿਰੀ ਏਰੀਏ ਦੇ ਟਰਾਂਸਫਾਰਮ ਨੂੰ ਰੱਖਣ ਲਈ ਕਰੀਬ 13 ਘੰਟਿਆਂ ਦਾ ਸਮਾਂ ਲੱਗਿਆ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਤੜਕ ਸਵੇਰੇ 05 ਵੱਜ ਕੇ 52 ਮਿੰਟ ’ਤੇ ਪਾਤੜਾਂ ਰੋੜ ਫੀਡਰ ‘ਤੇ ਸੜਕ ਕਿਨਾਰੇ ਲੱਗੇ ਦੋ ਖੰਭਿਆਂ ’ਤੇ ਲੱਗੇ ਟ੍ਰਾਂਸਫਾਰਮ ਨੂੰ ਕਿਸੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰ ਕੇ ਥੱਲੇ ਸਿੱਟ ਦੇਣ ਨਾਲ ਇਸ ਏਰੀਏ ਦੇ ਦੋ ਵਾਟਰ ਵਰਕਸ, ਜੁਡੀਸ਼ੀਅਲ ਕੋਰਟ ਕੰਪਲੈਕਸ ਸਮੇਤ ਕਰੀਬ ਅੱਠ ਟ੍ਰਾਂਸਫਾਰਮਾਂ ਦੀ ਬਿਜਲੀ ਸਪਲਾਈ ਸਵੇਰ ਤੋਂ ਹੀ ਬੰਦ ਰਹੀ। ਇਸ ਏਰੀਏ ਦੀ ਸਪਲਾਈ ਨੂੰ ਕਰੀਬ 14 ਘੰਟਿਆਂ ਵਿੱਚ ਦੂਜੇ ਫੀਡਰਾਂ ਤੋਂ ਚਾਲੂ ਕਰਕੇ ਆਰਜੀ ਤੌਰ ’ਤੇ ਕੰਮ ਚਲਾਇਆ ਗਿਆ ਪਰੰਤੂ ਪਾਣੀ ਦੀ ਸਮੱਸਿਆ ਜਿਉਂ ਦੀ ਤਿਉਂ ਰਹੀ ਜਦਕਿ ਬਿਜਲੀ ਸਪਲਾਈ ਮੁੜ ਪਹਿਲਾਂ ਦੀ ਤਰ੍ਹਾਂ ਬਹਾਲ ਕਰਨ ਲਈ ਕਰੀਬ 29 ਘੰਟੇ ਦਾ ਸਮਾਂ ਲੱਗਿਆ। ਦੂਜੇ ਪਾਸੇ ਸ਼ਹਿਰ ਨਾਲ ਜੁੜੇ ਆਈਟੀਆਈ ਫੀਡਰ ’ਤੇ ਚਲਦਾ ਇੱਕ ਟਰਾਂਸਫਾਰਮਰ ਸੜ ਜਾਣ ਨਾਲ ਇੱਕ ਵਾਟਰ ਵਰਕਸ ਅਤੇ ਸ਼ਹਿਰ ਦਾ ਕੁਝ ਰਿਹਾਇਸ਼ੀ ਏਰੀਆ ਸਵੇਰ ਤੋਂ ਹੀ ਬੰਦ ਪਿਆ ਸੀ, ਬਿਜਲੀ ਮੁਲਾਜ਼ਮਾਂ ਵੱਲੋਂ ਕਰੀਬ 13 ਘੰਟਿਆਂ ਬਾਅਦ ਬੜੀ ਮੁਸ਼ੱਕਤ ਨਾਲ ਇਸ ਟਰਾਂਸਫਾਰਮ ਨੂੰ ਚਾਲੂ ਕੀਤਾ ਗਿਆ। ਇੱਥੇ ਇਹ ਵੀ ਵਰਨਣ ਯੋਗ ਹੈ ਕਿ ਸ਼ਹਿਰ ਵਿੱਚ ਪੈਂਦੇ ਫਾਲਟ ਨੂੰ ਕੱਢਣ ਲਈ ਕੋਈ ਵੀ ਤਕਨੀਕੀ ਅਧਿਕਾਰੀ / ਐਸ.ਡੀ.ਓ. ਮੌਕੇ ’ਤੇ ਹਾਜ਼ਰ ਨਾ ਹੋਣ ਕਰਕੇ ਨੁਕਸ ਕੱਢਣ ’ਚ ਬਹੁਤ ਦੇਰੀ ਹੋ ਜਾਣ ਕਰਕੇ ਲੋਕਾਂ ਨੂੰ ਗਰਮੀ ਦੇ ਨਾਲ ਨਾਲ ਵਾਟਰ ਵਰਕਸ ਦੇ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋਣ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਸ਼ਹਿਰ ਵਿੱਚ ਪਾਣੀ ਦੇ ਜਲ ਸਰੋਤ ਨਲਕੇ ਜਾਂ ਖੂਹ ਵਗੈਰਾ ਨਾ ਹੋਣ ਕਰਕੇ ਸ਼ਹਿਰ ਵਾਸੀ ਕੇਵਲ ਤੇ ਕੇਵਲ ਵਾਟਰ ਵਰਕਸ ਦੇ ਪਾਣੀ ’ਤੇ ਹੀ ਨਿਰਭਰ ਹਨ। ਐਮ.ਸੀ. ਮੁਖਤਿਆਰ ਸਿੰਘ ਕੰਬੋਜ ਨੇ ਕਿਹਾ ਕਿ ਸ਼ਹਿਰ ਵਾਸੀਆਂ ਤੋਂ ਇਲਾਵਾ ਗਊਸ਼ਾਲਾ ਵਿੱਚ ਰੱਖੀਆਂ ਗਊਆਂ ਅਤੇ ਘਰਾਂ ’ਚ ਰੱਖੇ ਹੋਰ ਪਸ਼ੂਆਂ ਨੂੰ ਵੀ ਪੀਣ ਵਾਲੇ ਪਾਣੀ ਦੀ ਬੜੀ ਸਮੱਸਿਆ ਆਉਂਦੀ ਹੈ ਜਿਸ ਵੱਲ ਬਿਜਲੀ ਬੋਰਡ ਦੇ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ ਹੈ। ਬਿਜਲੀ ਟਰਾਂਸਫਾਰਮਰਾ ਦੇ ਰੱਖਣ ਵਿੱਚ ਕੋਈ ਦੇਰੀ ਸਬੰਧੀ ਸ਼੍ਰੀ ਜੋਧਾ ਰਾਮ ਉਪ ਮੰਡਲ ਅਧਿਕਾਰੀ ਮੂਣਕ ਨੇ ਸ਼ਹਿਰੀ ਏਰੀਏ ਦੇ ਦੋਵੇਂ ਟਰਾਂਸਫਾਰਮਰਾਂ ਨੂੰ ਰੱਖਣ ਵਿੱਚ ਨਜਾਇਜ਼ ਦੇਰੀ ਲੱਗਣ ਸਬੰਧੀ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਪਿਛਲੀ ਖ਼ਬਰ ਰਾਹੁਲ ਗਾਂਧੀ ਖ਼ਿਲਾਫ਼ ਐਫ.ਆਈ.ਆਰ ਵਾਪਸ ਲੈਣ ਅਤੇ ਰਾਜਾ ਵੜਿੰਗ ਦੀ ਗ੍ਰਿਫ਼ਤਾਰੀ ਰੋਕੀ ਜਾਵੇ - ਬੀਬਾ ਖੰਗੂੜਾ ਅਗਲੀ ਖ਼ਬਰ ਬਦਲੇ ਦੀ ਭਾਵਨਾ ਤਹਿਤ ਮੁਲਾਜ਼ਮ ਆਗੂ ਦੀ ਕੀਤੀ ਬਦਲੀ ਰੱਦ ਕਰਨ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।