ਭਾਜਪਾ ਨੇ ਕਾਲੜਾ, ਦਿਓਲ ਅਤੇ ਕਪਿਆਲ ਨੂੰ ਕਾਰਨ ਦੱਸੋ ਨੋਟਿਸ ਜਾਰੀ
ਸੰਗਰੂਰ, 28 ਅਗਸਤ (ਦਮਨਜੀਤ ਸਿੰਘ) - ਪੰਜਾਬ ਅੰਦਰ ‘ਪੰਜਾਬ ਭਾਜਪਾ ਬਚਾਓ’ ਯਾਤਰਾਵਾਂ ਸ਼ੁਰੂ ਕਰਨ ਦਾ ਹੋਕਾ ਦੇਣ ਵਾਲੇ ਜਿਲਾ ਸੰਗਰੂਰ ਨਾਲ ਸੰਬੰਧਿਤ ਭਾਜਪਾ ਆਗੂਆਂ ਨੂੰ ਭਾਰਤੀ ਜਨਤਾ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਾਬਕਾ ਮੰਤਰੀ ਸੋਮ ਪ੍ਰਕਾਸ਼ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ 7 ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗਿਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਮਹਿਜ਼ 13 ਦਿਨਾਂ ਬਾਅਦ ਜਿਲਾ ਸੰਗਰੂਰ ਦੇ ਭਾਜਪਾ ਪ੍ਰਧਾਨ ਮਨਿੰਦਰ ਸਿੰਘ ਕਪਿਆਲ ਨੂੰ ਹਟਾ ਕੇ ਸਰਜੀਵਨ ਜਿੰਦਲ ਨੂੰ ਨਵਾਂ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ਉਪਰੰਤ ਮਨਿੰਦਰ ਸਿੰਘ ਕਪਿਆਲ, ਸਾਬਕਾ ਪ੍ਰਧਾਨ ਰਣਦੀਪ ਦਿਓਲ ਅਤੇ ਸੀਨੀਅਰ ਭਾਜਪਾ ਆਗੂ ਜਤਿੰਦਰ ਕਾਲੜਾ ਸਮੇਤ ਕੁਝ ਹੋਰ ਸਾਥੀਆਂ ਨੇ ਪੰਜਾਬ ਭਾਜਪਾ ਦੇ ਸੰਗਠਨ ਮੰਤਰੀ ਸ਼੍ਰੀਨਿਵਾਸਲੂ ਖਿਲਾਫ ਆਵਾਜ਼ ਬੁਲੰਦ ਕਰਦਿਆਂ ਸ਼੍ਰੀਨਿਵਾਸਲੂ ਉੱਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਗਏ ਸਨ ਅਤੇ ਇੱਥੋਂ ਤੱਕ ਕਿਹਾ ਗਿਆ ਸੀ ਕਿ ਜੇਕਰ ਭਾਜਪਾ ਮੰਥਰੀ ਸ੍ਰੀਨਿਵਾਸਲੂ ਨੂੰ ਪੰਜਾਬ ਵਿੱਚੋਂ ਚਲਦਾ ਨਹੀਂ ਕਰਦੀ ਤਾਂ ਉਹ ਸ੍ਰੀਨਿਵਾਸਲੂ ਖਿਲਾਫ ਸੰਘਰਸ਼ ਵਿੱਢਣਗੇ ।
ਜ
ਜਤਿੰਦਰ ਕਾਲੜਾ, ਰਣਦੀਪ ਦਿਓਲ ਅਤੇ ਮਨਿੰਦਰ ਸਿੰਘ ਕਪਿਆਲ।
29-08-2026
ਸੰਗਰੂਰ, 28 ਅਗਸਤ (ਦਮਨਜੀਤ ਸਿੰਘ) - ਪੰਜਾਬ ਅੰਦਰ ‘ਪੰਜਾਬ ਭਾਜਪਾ ਬਚਾਓ’ ਯਾਤਰਾਵਾਂ ਸ਼ੁਰੂ ਕਰਨ ਦਾ ਹੋਕਾ ਦੇਣ ਵਾਲੇ ਜਿਲਾ ਸੰਗਰੂਰ ਨਾਲ ਸੰਬੰਧਿਤ ਭਾਜਪਾ ਆਗੂਆਂ ਨੂੰ ਭਾਰਤੀ ਜਨਤਾ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਾਬਕਾ ਮੰਤਰੀ ਸੋਮ ਪ੍ਰਕਾਸ਼ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ 7 ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗਿਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਮਹਿਜ਼ 13 ਦਿਨਾਂ ਬਾਅਦ ਜਿਲਾ ਸੰਗਰੂਰ ਦੇ ਭਾਜਪਾ ਪ੍ਰਧਾਨ ਮਨਿੰਦਰ ਸਿੰਘ ਕਪਿਆਲ ਨੂੰ ਹਟਾ ਕੇ ਸਰਜੀਵਨ ਜਿੰਦਲ ਨੂੰ ਨਵਾਂ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ਉਪਰੰਤ ਮਨਿੰਦਰ ਸਿੰਘ ਕਪਿਆਲ, ਸਾਬਕਾ ਪ੍ਰਧਾਨ ਰਣਦੀਪ ਦਿਓਲ ਅਤੇ ਸੀਨੀਅਰ ਭਾਜਪਾ ਆਗੂ ਜਤਿੰਦਰ ਕਾਲੜਾ ਸਮੇਤ ਕੁਝ ਹੋਰ ਸਾਥੀਆਂ ਨੇ ਪੰਜਾਬ ਭਾਜਪਾ ਦੇ ਸੰਗਠਨ ਮੰਤਰੀ ਸ਼੍ਰੀਨਿਵਾਸਲੂ ਖਿਲਾਫ ਆਵਾਜ਼ ਬੁਲੰਦ ਕਰਦਿਆਂ ਸ਼੍ਰੀਨਿਵਾਸਲੂ ਉੱਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਗਏ ਸਨ ਅਤੇ ਇੱਥੋਂ ਤੱਕ ਕਿਹਾ ਗਿਆ ਸੀ ਕਿ ਜੇਕਰ ਭਾਜਪਾ ਮੰਥਰੀ ਸ੍ਰੀਨਿਵਾਸਲੂ ਨੂੰ ਪੰਜਾਬ ਵਿੱਚੋਂ ਚਲਦਾ ਨਹੀਂ ਕਰਦੀ ਤਾਂ ਉਹ ਸ੍ਰੀਨਿਵਾਸਲੂ ਖਿਲਾਫ ਸੰਘਰਸ਼ ਵਿੱਢਣਗੇ । ਭਾਜਪਾ ਆਗੂਆਂ ਵੱਲੋਂ ਆਪਣੇ ਇਸ ਕਰਾਰ ਦੇ ਚਲਦਿਆਂ ਬੀਤੇ ਦਿਨ ਇੱਕ ਪ੍ਰੈਸ ਵਾਰਤਾ ਕਰ ਕੇ ਦੱਸਿਆ ਗਿਆ ਸੀ ਕਿ ਉਹ ਪੰਜਾਬ ਭਰ ਵਿੱਚ ‘ਪੰਜਾਬ ਭਾਜਪਾ ਬਚਾਓ ‘ ਯਾਤਰਾਵਾਂ ਸ਼ੁਰੂ ਕਰਨ ਜਾ ਰਹੇ ਹਨ ਜਿਨਾਂ ਦੀ ਸ਼ੁਰੂਆਤ 29 ਅਗਸਤ ਨੂੰ ਸੰਗਰੂਰ ਤੋਂ ਕੀਤੀ ਜਾਵੇਗੀ । ਭਾਜਪਾ ਆਗੂਆਂ ਵੱਲੋਂ ਇਹ ਯਾਤਰਾ ਕੱਢੇ ਜਾਣ ਤੋਂ ਮਹਿਜ ਇੱਕ ਦਿਨ ਪਹਿਲਾਂ ਅੱਜ ਭਾਜਪਾ ਦੇ ਅਨੁਸ਼ਾਸਨਿਕ ਕਮੇਟੀ ਦੇ ਚੇਅਰਮੈਨ ਸੋਮ ਪ੍ਰਕਾਸ਼ ਵੱਲੋਂ ਇੱਕ ਪੱਤਰ ਜਾਰੀ ਕਰਦਿਆਂ ਸਾਬਕਾ ਜਿਲਾ ਪ੍ਰਧਾਨ ਮਨਿੰਦਰ ਸਿੰਘ ਕਪਿਆਲ, ਸਾਬਕਾ ਜਿਲਾ ਪ੍ਰਧਾਨ ਰਣਦੀਪ ਦਿਓਲ ਅਤੇ ਸਾਬਕਾ ਸੂਬਾ ਸਕੱਤਰ ਜਤਿੰਦਰ ਕਾਲੜਾ ਨੂੰ ਕਾਰਣ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ । ਇਸ ਨੋਟਿਸ ਵਿੱਚ ਇਹਨਾਂ ਤਿੰਨਾਂ ਆਗੂਆਂ ਪਾਸੋਂ ਪਾਰਟੀ ਦੀ ਤਹਿ ਸੀਮਾ ਤੋਂ ਬਾਹਰ ਜਾ ਕੇ ਗੱਲ ਕੀਤੇ ਜਾਣ ਸਬੰਧੀ ਸੱਤ ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗਿਆ ਗਿਆ ਹੈ । ਭਾਜਪਾ ਦੀ ਅਨੁਸ਼ਾਸ਼ਨਿਕ ਕਮੇਟੀ ਦੇ ਚੇਅਰਮੈਨ ਸੋਮ ਪ੍ਰਕਾਸ਼ ਵੱਲੋਂ ਜਾਰੀ ਕੀਤੇ ਗਏ ਨੋਟਿਸ ਵਿਚ ਕਿਹਾ ਗਿਆ ਹੈ ਕਿ ਭਾਜਪਾ ਪੰਜਾਬ ਦੀ ਅਨੁਸ਼ਾਸਨ ਕਮੇਟੀ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਹੈ ਕਿ ਤੁਸੀਂ ਦੋ ਹੋਰ ਪਾਰਟੀ ਵਰਕਰਾਂ ਦੇ ਨਾਲ 25 ਅਗਸਤ ਨੂੰ ਸੰਗਰੂਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਅਤੇ ਭਾਰਤੀ ਜਨਤਾ ਪਾਰਟੀ ਦੇ ਅੰਦਰੂਨੀ ਮਾਮਲਿਆਂ ਅਤੇ ਸੰਗਠਨਾਤਮਕ ਮੁੱਦਿਆਂ ਸਬੰਧੀ ਅਜਿਹੇ ਬਿਆਨ ਦਿੱਤੇ, ਜੋ ਪਾਰਟੀ ਦੀ ਸਥਾਪਿਤ ਨੀਤੀ ਅਤੇ ਅਨੁਸ਼ਾਸਨ ਦੇ ਵਿਰੁੱਧ ਹਨ। ਇਸ ਕਾਰਵਾਈ ਨਾਲ ਪਹਿਲੀ ਨਜ਼ਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਾਖ, ਭਰੋਸੇਯੋਗਤਾ ਅਤੇ ਸੰਗਠਨਾਤਮਕ ਅਕਸ ਨੂੰ ਨੁਕਸਾਨ ਪਹੁੰਚਿਆ ਹੈ। ਪਾਰਟੀ ਸੰਗਠਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਇਸ ਲਈ ਤੁਹਾਨੂੰ ਇਹ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਕਿਹਾ ਜਾਂਦਾ ਹੈ ਕਿ ਤੁਸੀਂ ਇਸ ਨੋਟਿਸ ਦੇ ਪ੍ਰਾਪਤ ਹੋਣ ਤੋਂ 7 ਦਿਨਾਂ ਦੇ ਅੰਦਰ ਆਪਣਾ ਲਿਖਤੀ ਸਪੱਸ਼ਟੀਕਰਨ ਪੇਸ਼ ਕਰੋ ਅਤੇ ਦੱਸੋ ਕਿ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਅਤੇ ਪਾਰਟੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿੱਚ ਤੁਹਾਡੇ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ। ਤੁਹਾਡੇ ਸਪੱਸ਼ਟੀਕਰਨ ਵਿੱਚ ਖਾਸ ਤੌਰ ’ਤੇ ਤੁਹਾਡੀ ਨਿੱਜੀ ਭੂਮਿਕਾ, ਤੁਹਾਡੇ ਵੱਲੋਂ ਦਿੱਤੇ ਗਏ ਬਿਆਨ ਅਤੇ ਪ੍ਰੈੱਸ ਕਾਨਫਰੰਸ ਦਾ ਉਦੇਸ਼ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ।ਨਿਰਧਾਰਤ ਸਮੇਂ ਅੰਦਰ ਜਵਾਬ ਨਾ ਦੇਣ ਦੀ ਸੂਰਤ ਵਿੱਚ ਅਨੁਸ਼ਾਸਨ ਕਮੇਟੀ ਵੱਲੋਂ ਬਿਨਾਂ ਕਿਸੇ ਹੋਰ ਨੋਟਿਸ ਦੇ ਭਾਰਤੀ ਜਨਤਾ ਪਾਰਟੀ ਦੇ ਸੰਵਿਧਾਨ ਅਤੇ ਨਿਯਮਾਂ ਅਨੁਸਾਰ ਢੁਕਵੀਂ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਸਾਨੂੰ ਕੋਈ ਨੋਟਿਸ ਮਿਲਿਆ ਹੀ ਨਹੀਂ - ਭਾਜਪਾ ਆਗੂ ਸੰਗਰੂਰ, ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਹੇ ਕਾਰਨ ਦੱਸੋ ਨੋਟਿਸ ਸਬੰਧੀ ਭਾਜਪਾ ਆਗੂ ਜਤਿੰਦਰ ਕਾਲੜਾ, ਰਣਦੀਪ ਦਿਓਲ ਅਤੇ ਮਨਿੰਦਰ ਸਿੰਘ ਕਪਿਆਲ ਨੂੰ ਜੱਦ ਨੋਟਿਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਪਸ਼ੱਟ ਕਿਹਾ ਕਿ ਉਨ੍ਹਾਂ ਨੂੰ ਹਾਲੇ ਤੱਕ ਭਾਜਪਾ ਵੱਲੋਂ ਕੋਈ ਨੋਟਿਸ ਮਿਲਿਆ ਹੀ ਨਹੀਂ । ਤਿੰਨੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਜਿਹੀ ਕੋਈ ਗੱਲ ਨਹੀਂ ਕੀਤੀ ਗਈ ਜੋ ਭਾਜਪਾ ਦੇ ਖਿਲਾਫ ਹੋਵੇ । ਉਨ੍ਹਾਂ ਕਿਹਾ ਕਿ ਓਹ ਸਿਰਫ ਆਪਣੀ ਮਾਂ ਪਾਰਟੀ ਭਾਜਪਾ ਨੂੰ ਬਚਾਉਣ ਲਈ ਯਤਨ ਕਰ ਰਹੇ ਹਨ । ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ 29 ਅਗਸਤ ਦੀ ਰੱਖੀ ਗਈ ‘ਪੰਜਾਬ ਭਾਜਪਾ ਬਚਾਓ ਯਾਤਰਾ’ ਦਾ ਪ੍ਰੋਗਰਾਮ ਤਹਿ ਸਮੇਂ ਅਤੇ ਸਥਾਨ ਉੱਤੇ ਕੀਤਾ ਜਾਵੇਗਾ ।