ਕੇਂਦਰ ਸਰਕਾਰ ਗੁਪਤ ਰੂਪ ਵਿਚ ਜ਼ਮੀਨਾਂ ਦਾ ਸਰਵੇ ਕਰਵਾਉਣਾ ਕਰੇ ਬੰਦ-ਕਿਸਾਨ ਜਥੇਬੰਦੀਆਂ
ਲਹਿਰਾਗਾਗਾ, 24 ਅਗਸਤ (ਅਸ਼ੋਕ ਗਰਗ) - ਲਹਿਰਾਗਾਗਾ ਇਲਾਕੇ ਦੀਆਂ ਕਿਸਾਨ, ਮਜ਼ਦੂਰ ਅਤੇ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹਰਵਿੰਦਰ ਸਿੰਘ ਲਦਾਲ ਦੀ ਪ੍ਰਧਾਨਗੀ ਹੇਠ ਬਾਬਾ ਧੰਨਾ ਸਿੰਘ ਗੁਰੂ ਘਰ ਵਿਖੇ ਹੋਈ। ਮੀਟਿੰਗ ਵਿੱਚ ਕੇਂਦਰ ਸਰਕਾਰ ਦੀ ਇੰਡਸਟਰੀਅਲ ਕੋਰੀਡੋਰ ਦੀ ਪਾਲਸੀ ਦੇ ਤਹਿਤ ਲਹਿਰਾਗਾਗਾ ਇਲਾਕੇ ਅੰਦਰ ਸਰਕਾਰ ਵੱਲੋਂ ਗੁਪਤ ਰੂਪ ਵਿਚ ਜਮੀਨਾਂ ਦਾ ਸਰਵੇ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਲਹਿਰਾਗਾਗਾ, 24 ਅਗਸਤ (ਅਸ਼ੋਕ ਗਰਗ) - ਲਹਿਰਾਗਾਗਾ ਇਲਾਕੇ ਦੀਆਂ ਕਿਸਾਨ, ਮਜ਼ਦੂਰ ਅਤੇ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹਰਵਿੰਦਰ ਸਿੰਘ ਲਦਾਲ ਦੀ ਪ੍ਰਧਾਨਗੀ ਹੇਠ ਬਾਬਾ ਧੰਨਾ ਸਿੰਘ ਗੁਰੂ ਘਰ ਵਿਖੇ ਹੋਈ। ਮੀਟਿੰਗ ਵਿੱਚ ਕੇਂਦਰ ਸਰਕਾਰ ਦੀ ਇੰਡਸਟਰੀਅਲ ਕੋਰੀਡੋਰ ਦੀ ਪਾਲਸੀ ਦੇ ਤਹਿਤ ਲਹਿਰਾਗਾਗਾ ਇਲਾਕੇ ਅੰਦਰ ਸਰਕਾਰ ਵੱਲੋਂ ਗੁਪਤ ਰੂਪ ਵਿਚ ਜਮੀਨਾਂ ਦਾ ਸਰਵੇ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਅੰਮ੍ਰਿਤਸਰ ਤੋਂ ਕਲਕੱਤੇ ਤੱਕ ਇੰਡਸਟਰੀਅਲ ਕੋਰੀਡੋਰ ਬਣਾ ਰਹੀ ਹੈ ਜਿਸ ਦੀ ਚੌੜਾਈ 300 ਕਿਲੋਮੀਟਰ ਤੇ ਲਬਾਈ 1840 ਕਿਲੋਮੀਟਰ ਦੇ ਲਗਭਗ ਹੈ। ਉਸ ਦੇ ਤਹਿਤ ਸਾਰੇ ਪੰਜਾਬ ਦੀ ਹੀ ਜ਼ਮੀਨ ਕਿਸਾਨਾਂ ਤੋਂ ਖੋਹ ਕੇ ਕਾਰਪੋਰੇਟ ਕੰਪਨੀਆਂ ਨੂੰ ਦਿੱਤੀ ਜਾਣੀ ਹੈ। ਇਸੇ ਲਈ ਵੱਖ-ਵੱਖ ਥਾਵਾਂ ’ਤੇ ਸਰਕਾਰ ਵਲੋਂ ਕੀਤੇ ਜਾ ਰਹੇ ਸਰਵੇ ਉਸੇ ਕੜੀ ਦਾ ਸਿੱਟਾ ਹੈ। ਸਰਕਾਰ ਖੇਤੀਬਾੜੀ ਦੀ ਬਜਾਏ ਇੰਡਸਟਰੀਅਲ ਭਾਵ ਕਾਰਖਾਨਿਆਂ ਨੂੰ ਪਹਿਲੀ ਤਰਜੀਹ ਦੇ ਰਹੀ ਹੈ ਜਦੋਂ ਕਿ ਖੇਤੀਬਾੜੀ ਸਮੁੱਚੀ ਕਾਇਨਾਤ ਦਾ ਜੀਵਨ ਹੈ। ਇਹ ਇੰਡਸਟਰੀਅਲ ਕੋਰੀਡੋਰ ਸਾਰੇ ਭਾਰਤ ਵਿੱਚ ਬਣ ਰਹੇ ਹਨ ਜਿਸ ਦੇ ਅੰਦਰ ਸਾਰੇ ਭਾਰਤ ਦੀ ਬਹੁਤ ਹੀ ਉਪਜਾਊ 40% ਜ਼ਮੀਨ ਇਹਨਾਂ ਕੋਰੀਡੋਰਾਂ ਦੇ ਅਧੀਨ ਆ ਜਾਣੀ ਹੈ। ਪਹਿਲ ਦੇ ਤੌਰ ’ਤੇ ਚਾਰ ਜੋਨਾਂ ਦੇ ਵਿਚ ਸਰਕਾਰ ਨੇ ਇਹ ਕੰਮ ਵੱਡੀ ਪੱਧਰ ‘ਤੇ ਵਿਡ ਲਿਆ ਹੈ। ਸੋ ਇਹਨਾਂ ਕੋਰੀਡੋਰਾਂ ਦੇ ਖਿਲਾਫ ਇੱਕ ਲੋਕ ਲਹਿਰ ਬਣਾਉਣ ਦੇ ਲਈ ਲਹਿਰਾਗਾਗਾ ਇਲਾਕੇ ਦੇ ਸਮੂਹ ਕਿਸਾਨਾਂ ਅਤੇ ਜਥੇਬੰਦੀਆਂ ਨੇ ਪਹਿਲ ਕਰਦੇ ਹੋਏ ਸੰਘਰਸ਼ ਕਰਨ ਬਾਰੇ ਵਿਚਾਰ ਚਰਚਾ ਕੀਤੀ। ਜਿਸ ਦੇ ਤਹਿਤ ਸਾਰੇ ਹੀ ਪਿੰਡਾਂ ਦੇ ਵਿਚ ਜਾਗਰੂਕਤਾ ਦੇ ਤੌਰ ’ਤੇ ਲੋਕਾਂ ਨੂੰ ਇਸ ਦੇ ਨੁਕਸਾਨ ਬਾਰੇ ਦੱਸਿਆ ਜਾਵੇਗਾ। ਨਾਲ ਹੀ ਸਾਰੇ ਪੰਜਾਬ ਵਾਸੀਆਂ ਨੂੰ ਇਹਨਾਂ ਕੋਰੀਡੋਰਾਂ ਦੇ ਖਿਲਾਫ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਲਹਿਰਾਗਾਗਾ ਇਲਾਕੇ ਦੇ ਸਾਰੇ ਪਿੰਡਾਂ ਵਿਚ ਜਿੱਥੇ ਵੀ ਸਰਕਾਰ ਇਸ ਸਬੰਧੀ ਕੋਈ ਸਰਵੇ ਕਰੇਗੀ ਤਾਂ ਉਸ ਦਾ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿਚ ਕੋਈ ਵੱਡਾ ਇਕੱਠ ਕਰਕੇ ਸਰਕਾਰ ਨੂੰ ਇਸ ਸਬੰਧੀ ਚੇਤਾਵਨੀ ਦਿੱਤੀ ਜਾਵੇਗੀ। ਬੁਲਾਰਿਆਂ ਵਿੱਚ ਮਹਿੰਦਰ ਸਿੰਘ ਖੋਖਰ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ, ਜਗਜੀਤ ਸਿੰਘ ਭਟਾਲ ਜ਼ਿਲ੍ਹਾ ਪ੍ਰਧਾਨ ਜਮਹੂਰੀ ਅਧਿਕਾਰ ਸਭਾ, ਮਾਸਟਰ ਰਘਵੀਰ ਸਿੰਘ ਲੋਕ ਚੇਤਨਾ ਮੰਚ ਲਹਿਰਾਗਾਗਾ, ਬਲਵਿੰਦਰ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਰਾਜੇਵਾਲ, ਬਲਵੀਰ ਸਿੰਘ ਜਲੂਰ ਸੂਬਾ ਆਗੂ ਪੰਜਾਬ ਕਿਸਾਨ ਯੂਨੀਅਨ, ਸਤਵੰਤ ਸਿੰਘ ਖੰਡੇਬਾਦ, ਲਛਮਣ ਸਿੰਘ ਅਲੀਸ਼ੇਰ ਪੰਜਾਬ ਕਿਸਾਨ ਸਭਾ, ਸੁਖਦੇਵ ਸਿੰਘ ਚੰਗਾਲੀਵਾਲਾ, ਨਾਜਰ ਸਿੰਘ ਰਾਮਗੜ੍ਹ, ਬਿੱਲੂ ਸਿੰਘ ਸੰਗਤਪੁਰਾ, ਜੰਟਾ ਸਿੰਘ ਖੰਡੇਬਾਦ, ਭੋਲਾ ਸਿੰਘ ਗੰਢੂਆਂ, ਬੰਤਾ ਸਿੰਘ ਘੋੜੇਨਾਵ ਅਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਸ਼ਾਮਿਲ ਹੋਏ।