24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਕਰਾਟੇ ਚੈਂਪੀਅਨਸ਼ਿਪ ਵਿਚ ਵਿਜ਼ਡਮ ਵਰਲਡ ਸਕੂਲ ਨੇ ਜਿੱਤੇ ਸੋਨੇ ਦੇ ਤਮਗੇ

ਚੀਮਾ ਮੰਡੀ, 23ਅਗਸਤ (ਗੁਰਜੀਤ ਸਿੰਘ ਚਹਿਲ) - ਮਾਡਰਨ ਗਰੁੱਪ ਆਫ ਕਾਲਜ ਬੀਰ ਕਲਾਂ ਵਿਖੇ ‘ਤੀਆਂ ਦੇ ਤਿਉਹਾਰ’ ਨੂੰ ਮੁੱਖ ਰੱਖਦਿਆਂ ਇਕ ਕਰਵਾਇਆ ਗਿਆ। ਕਾਲਜ ਵਿਦਿਆਰਥਣਾਂ ਦੇ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ ਅਤੇ ਵਿਦਿਆਰਥਣਾਂ ਨੇ ਪੰਜਾਬ ਦਾ ਲੋਕ ਨਾਚ ਗਿੱਧਾ ਵੀ ਪਾਇਆ।

ਅਜੀਤ ਡੈਸਕ 24-08-2026
ਚੀਮਾ ਮੰਡੀ, 23ਅਗਸਤ (ਗੁਰਜੀਤ ਸਿੰਘ ਚਹਿਲ) - ਮਾਡਰਨ ਗਰੁੱਪ ਆਫ ਕਾਲਜ ਬੀਰ ਕਲਾਂ ਵਿਖੇ ‘ਤੀਆਂ ਦੇ ਤਿਉਹਾਰ’ ਨੂੰ ਮੁੱਖ ਰੱਖਦਿਆਂ ਇਕ ਕਰਵਾਇਆ ਗਿਆ। ਕਾਲਜ ਵਿਦਿਆਰਥਣਾਂ ਦੇ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ ਅਤੇ ਵਿਦਿਆਰਥਣਾਂ ਨੇ ਪੰਜਾਬ ਦਾ ਲੋਕ ਨਾਚ ਗਿੱਧਾ ਵੀ ਪਾਇਆ। ਇਸ ਮੌਕੇ ਸੰਬੋਧਨ ਕਰਦਿਆਂ ਕਾਲਜ ਚੇਅਰਮੈਨ ਡਾ. ਰਵਿੰਦਰ ਬਾਂਸਲ ਨੇ ਕਿਹਾ ਕਿ ਸਾਡਾ ਪੰਜਾਬੀ ਸੱਭਿਆਚਾਰ ਅਮੀਰ ਅਤੇ ਵਿਲੱਖਣ ਵਿਰਾਸਤ ਦਾ ਮਾਲਕ ਹੈ। ਸਾਵਣ ਮਹੀਨਾ ਪੰਜਾਬ ਦੀਆ ਮੁਟਿਆਰਾਂ ਲਈ ਮਿਲ ਬੈਠਣ ਦਾ ਜਰੀਆ ਬਣਦਾ ਹੈ ਕਿਉਕਿ ਸਾਵਣ ਮਹੀਨੇ ਕੁੜੀਆਂ ਤੀਆਂ ਦਾ ਤਿਉਹਾਰ ਤਾਂ ਮਨਾਉਦੀਆ ਹੀ ਹਨ ਨਾਲ ਹੀ ਮਹਿੰਦੀ ਅਤੇ ਹੋਰ ਹਾਰ ਸ਼ਿੰਗਾਰ ਦੀਆਂ ਚੀਜ਼ਾਂ ਵੀ ਖਰੀਦ ਦੀਆਂ ਹਨ। ਇਸੇ ਤਿਉਹਾਰ ਨੂੰ ਮੁੱਖ ਰੱਖਦਿਆਂ ਗਿੱਧਾ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ‘ਚ ਕਾਲਜ ਦੀਆਂ ਵੱਖ ਵੱਖ ਕਲਾਸਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ । ਇਸ ਮੁਕਾਬਲੇ ‘ਚੋਂ ਵਿਦਿਆਰਥਣ ਜਸਪ੍ਰੀਤ ਕੌਰ ਅਤੇ ਜੋਬਨਪ੍ਰੀਤ ਕੌਰ ਨੇ ਮਿਸ ਪੰਜਾਬਣ ਦਾ ਖਿਤਾਬ ਹਾਸਲ ਕੀਤਾ ਅਤੇ ਜੇਤੂ ਵਿਦਿਆਰਥਣਾਂ ਨੂੰ ਕਾਲਜ ਚੇਅਰਮੈਨ ਡਾ. ਰਵਿੰਦਰ ਬਾਂਸਲ ਅਤੇ ਪ੍ਰਿੰਸੀਪਲ ਡਾ ਵੀ ਕੇ ਰਾਏ ਵੱਲੋਂ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ । ਇਸ ਮੌਕੇ ਕਾਲਜ ਪ੍ਰੋਫੈਸਰ ਰਜਿੰਦਰ ਕੌਰ ,ਅਮਨਜੀਤ ਸਿੰਘ, ਜਗਤਾਰ ਸਿੰਘ ਗੁਰਸੇਵਕ ਸਿੰਘ ਕਿਰਨਜੀਤ ਕੌਰ, ਕੋਮਲ ਰਾਣੀ, ਗੁਰਵਿੰਦਰ ਕੌਰ, ਪ੍ਰੀਤ ਪਾਲ ਕੌਰ, ਮਨਪ੍ਰੀਤ ਕੌਰ ਅਤੇ ਵੀਰਪਾਲ ਕੌਰ ਮੌਜੂਦ ਸਨ ।
ਪਿਛਲੀ ਖ਼ਬਰ ਫਤਿਹਗੜ੍ਹ ਪੰਜਗਰਾਈਆਂ ਤੋਂ ਖੁਰਦ ਨੂੰ ਜਾਂਦੇ ਕੱਚੇ ਰਸਤੇ ਦਾ ਕੰਮ ਸ਼ੁਰੂ ਅਗਲੀ ਖ਼ਬਰ ਅਵਤਾਰ ਸਿੰਘ ਈਲਵਾਲ ਨੂੰ ਮੁੜ ਮਿਲੀ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਦੀ ਜ਼ਿੰਮੇਵਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।