21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕਿਸਾਨਾਂ ਨੂੰ ਰੋਕਣਾ ਤੇ ਦਲਿਤ ਆਗੂ ਦਾ ਅਪਮਾਨ ਭਾਜਪਾ ਦੀ ਤਾਨਾਸ਼ਾਹੀ ਸੋਚ ਦਾ ਪ੍ਰਗਟਾਵਾ - ਰਣ ਸਿੰਘ ਮਹਿਲਾਂ

ਛਾਜਲੀ, 20 ਅਗਸਤ (ਅਜਾਇਬ ਸਿੰਘ ਨੀਲੋਵਾਲ): ਕਾਂਗਰਸ ਪਾਰਟੀ ਦੇ ਹਲਕਾ ਦਿੜ੍ਹਬਾ ਤੋਂ ਸੀਨੀਅਰ ਆਗੂ ਅਤੇ ਨੰਬਰਦਾਰ ਯੂਨੀਅਨ ਪੰਜਾਬ ਦੇ ਸਕੱਤਰ ਸ੍ਰ. ਰਣ ਸਿੰਘ ਮਹਿਲਾਂ ਨੇ ਉੱਤਰਾਖੰਡ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਮਲਿਕ ਅਰਜੁਨ ਖੜਗੇ ਦੀ ਰੈਲੀ ਵਾਲੀ ਥਾਂ ਦੇ ਕਥਿਤ ਸ਼ੁੱਧੀਕਰਨ ਅਤੇ ਖਨੌਰੀ ਬਾਰਡਰ ਤੋਂ ਦਿੱਲੀ ਵੱਲ ਰਵਾਨਾ ਹੋਏ 51 ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਬੈਰੀਕੇਡਿੰਗ ਕਰਕੇ ਰੋਕੇ ਜਾਣ ਦੀ ਸਖ਼ਤ ਨਿੰਦਾ ਕੀਤੀ ਹੈ।

ਕਾਂਗਰਸੀ ਆਗੂ ਅਤੇ ਨੰਬਰਦਾਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਣ ਸਿੰਘ ਮਹਿਲਾਂ । ਤਸਵੀਰ: ਅਜਾਇਬ ਸਿੰਘ ਨੀਲੋਵਾਲ 21-08-2026
ਛਾਜਲੀ, 20 ਅਗਸਤ (ਅਜਾਇਬ ਸਿੰਘ ਨੀਲੋਵਾਲ): ਕਾਂਗਰਸ ਪਾਰਟੀ ਦੇ ਹਲਕਾ ਦਿੜ੍ਹਬਾ ਤੋਂ ਸੀਨੀਅਰ ਆਗੂ ਅਤੇ ਨੰਬਰਦਾਰ ਯੂਨੀਅਨ ਪੰਜਾਬ ਦੇ ਸਕੱਤਰ ਸ੍ਰ. ਰਣ ਸਿੰਘ ਮਹਿਲਾਂ ਨੇ ਉੱਤਰਾਖੰਡ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਮਲਿਕ ਅਰਜੁਨ ਖੜਗੇ ਦੀ ਰੈਲੀ ਵਾਲੀ ਥਾਂ ਦੇ ਕਥਿਤ ਸ਼ੁੱਧੀਕਰਨ ਅਤੇ ਖਨੌਰੀ ਬਾਰਡਰ ਤੋਂ ਦਿੱਲੀ ਵੱਲ ਰਵਾਨਾ ਹੋਏ 51 ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਬੈਰੀਕੇਡਿੰਗ ਕਰਕੇ ਰੋਕੇ ਜਾਣ ਦੀ ਸਖ਼ਤ ਨਿੰਦਾ ਕੀਤੀ ਹੈ। ਰਣ ਸਿੰਘ ਮਹਿਲਾਂ ਨੇ ਕਿਹਾ ਕਿ ਜੇਕਰ ਦਲਿਤ ਸਮਾਜ ਨਾਲ ਸਬੰਧਤ ਸ੍ਰੀ ਮਲਿਕ ਅਰਜੁਨ ਖੜਗੇ ਦੇ ਰੈਲੀ ਵਿੱਚ ਪਹੁੰਚਣ ਕਾਰਨ ਥਾਂ ਦਾ ਸ਼ੁੱਧੀਕਰਨ ਕੀਤਾ ਗਿਆ ਹੈ ਤਾਂ ਇਹ ਸਿਰਫ਼ ਇੱਕ ਆਗੂ ਦਾ ਨਹੀਂ, ਸਗੋਂ ਦੇਸ਼ ਦੇ ਸਮੁੱਚੇ ਦਲਿਤ ਸਮਾਜ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਜਾਤ-ਪਾਤ ਦੇ ਆਧਾਰ ’ਤੇ ਭੇਦਭਾਵ ਦੀ ਸੋਚ ਸੰਵਿਧਾਨ ਦੀ ਬਰਾਬਰੀ ਵਾਲੀ ਭਾਵਨਾ ਦੇ ਵਿਰੁੱਧ ਹੈ। ਉਨ੍ਹਾਂ ਭਾਜਪਾ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਦੇਸ਼ ਨੂੰ ਨਫ਼ਰਤ ਅਤੇ ਭੇਦਭਾਵ ਨਾਲ ਨਹੀਂ, ਸਗੋਂ ਸੰਵਿਧਾਨ, ਬਰਾਬਰੀ, ਕਿਸਾਨਾਂ ਦੇ ਸਨਮਾਨ ਅਤੇ ਭਾਈਚਾਰਕ ਸਾਂਝ ਨਾਲ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕੇਂਦਰ ਅਤੇ ਹਰਿਆਣਾ ਸਰਕਾਰ ਤੋਂ ਕਿਸਾਨਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਅਤੇ ਉੱਤਰਾਖੰਡ ਦੀ ਘਟਨਾ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ।
ਪਿਛਲੀ ਖ਼ਬਰ ਐੱਮ.ਐੱਲ.ਜੀ. ਕਾਨਵੈਂਟ ਸਕੂਲ ਚੀਮਾ ਦੇ ਤਾਇਕਵਾਂਡੋ ਖਿਡਾਰੀਆਂ ਦੀ ਸ਼ਾਨਦਾਰ ਉਪਲਬਧੀ ਅਗਲੀ ਖ਼ਬਰ ਜਥੇਦਾਰ ਝੂੰਦਾਂ ਦਾ ਅਕਾਲੀ ਦਲ ‘ਵਾਰਿਸ ਪੰਜਾਬ ਵਿਚ ਸ਼ਾਮਿਲ ਹੋਣਾ ਦੂਰ ਅੰਦੇਸ਼ੀ ਫ਼ੈਸਲਾ - ਬੋੜਹਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।