21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਪੁੱਜੀਆਂ ਸੰਗਤਾਂ ਦਾ ਹਲਕਾ ਇੰਚਾਰਜ ਵਿਨਰਜੀਤ ਗੋਲਡੀ ਵਲੋਂ ਧੰਨਵਾਦ

ਸੰਗਰੂਰ, 20 ਅਗਸਤ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਲਕਸ਼ਮੀ ਨਾਰਇਣ ਮੰਦਰ ਵਿਖੇ ਪ੍ਰਿੰਸੀਪਲ ਮੰਜੂਲਾ ਸ਼ਰਮਾ ਦੀ ਰਹਿਨੁਮਾਈ ਹੇਠ ਤੀਆਂ ਦਾ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਭਗਵਾਨ ਕਾਹਨਾ ਜੀ ਨਾਲ ਤੀਆਂ ਦੇ ਇਸ ਸਮਾਗਮ ਵਿਚ ਤਕਰੀਬਨ 80 ਮਹਿਲਾਵਾਂ ਨੇ ਹਿੱਸਾ ਲਿਆ।

ਅਜੀਤ ਡੈਸਕ 21-08-2026
ਸੰਗਰੂਰ, 20 ਅਗਸਤ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਲਕਸ਼ਮੀ ਨਾਰਇਣ ਮੰਦਰ ਵਿਖੇ ਪ੍ਰਿੰਸੀਪਲ ਮੰਜੂਲਾ ਸ਼ਰਮਾ ਦੀ ਰਹਿਨੁਮਾਈ ਹੇਠ ਤੀਆਂ ਦਾ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਭਗਵਾਨ ਕਾਹਨਾ ਜੀ ਨਾਲ ਤੀਆਂ ਦੇ ਇਸ ਸਮਾਗਮ ਵਿਚ ਤਕਰੀਬਨ 80 ਮਹਿਲਾਵਾਂ ਨੇ ਹਿੱਸਾ ਲਿਆ। ਪ੍ਰਿੰਸੀਪਲ ਮੰਜੂਲਾ ਸ਼ਰਮਾ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਹ ਸੱਭਿਆਚਾਰ ਅਤੇ ਭਾਈਚਾਰਕ ਏਕੇ ਦਾ ਖੂਬਸੂਰਤ ਸੁਮੇਲ ਹੈ। ਇਕੱਤਰ ਮਹਿਲਾਵਾਂ ਨੇ ਕੀਰਤਨ ਰਾਹੀਂ ਭਗਵਾਨ ਦਾ ਗੁਣਗਾਨ ਕਰਦਿਆਂ ਤੀਆਂ ਮਨਾਈਆਂ। ਇਸ ਮੌਕੇ ਭਗਵਾਨ ਦਾ ਪ੍ਰਸਾਦ ਅਤੇ ਵੱਖ ਵਿੰਅਜਣ ਦੀ ਮਹਿਲਾਵਾਂ ਅਤੇ ਸ਼ਰਧਾਲੂਆਂ ਵਿਚ ਵੰਡੇ ਗਏ। ਹਾਜ਼ਰ ਹੋਰ ਮਹਿਲਾਵਾਂ ਵਿਚ ਕਾਂਤਾ ਰਮਾ, ਸ਼ੀਲਾ, ਕੋਮਲ, ਕ੍ਰਿਸ਼ਨਾ, ਅਨੂ, ਪਰਮਜੀਤ, ਸੰਦੀਪ, ਸਲਾਨੀ , ਮੀਨਾ, ਮਧੂ ਸ਼ਰਮਾ, ਰਾਜ ਗੁਰਜੀਤ, ਨੀਮਲ ਆਦਿ ਵੀ ਮੌਜੂਦ ਸਨ। ਸੰਗਰੂਰ, (ਧੀਰਜ ਪਸੋਰੀਆ) - ਪਿੰਡ ਸਾਰੋਂ ਵਿਖੇ ਤੀਜ ਦੀਆਂ ਤੀਆਂ ਨੂੰ ਲੈ ਕੇ ਕਰਵਾਏ ਗਏ ਤੀਆਂ ਦੇ ਤਿਉਹਾਰ ਨੂੰ ਲੈ ਕੇ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਨੇ ਪ੍ਰੋਗਰਾਮ ਦਾ ਰੰਗ ਬੰਨ ਦਿੱਤਾ। ਪ੍ਰੋਗਰਾਮ ਵਿੱਚ ਪਹੁੰਚੀ ਛੋਟੀ ਬੱਚੀ ਤੋਂ ਲੈ ਕੇ ਬਜ਼ੁਰਗ ਔਰਤ ਤੱਕ ਹਰ ਸ਼ਾਨਦਾਰ ਪਹਿਰਾਵੇ ਵਿੱਚ ਕਰਵਾਏ ਪ੍ਰੋਗਰਾਮ ਨੂੰ ਚਾਰ ਚੰਨ ਲਾ ਰਹੀ ਸੀ। ਪੰਜਾਬੀ ਸੱਭਿਆਚਾਰਕ ਬੇ ਪ੍ਰਤੀਕ ਚਰਖੇ,ਘੜੇ, ਫੁਲਕਾਰੀਆਂ ਗੱਲ ਕੀ ਸਜਾਈ ਹਰ ਵਸਤੂ ਪੰਜਾਬੀ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਵਾ ਰਹੀ ਸੀ। ਕਿਸੇ ਪਾਸੇ ਗਿੱਧਾ ਪਾਇਆ ਜਾ ਰਿਹਾ ਸੀ ਤੇ ਕਿਸੇ ਪਾਸੇ ਕਿੱਕਲੀ, ਪੀਘਾਂ ਝੂਟ ਰਹੀਆਂ ਮੁਟਿਆਰਾਂ ਕਈ ਦਹਾਕੇ ਪਹਿਲਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਵਾ ਰਹੀਆਂ ਸਨ। ਜਦੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਫੁਲਕਾਰੀ ਤਾਣ ਕੇ ਪੰਡਾਲ ਵਿੱਚ ਲਿਆਂਦਾ ਗਿਆ ਤਾਂ ਮਟਿਆਰਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕੀਤੇ ਸ਼ਾਨਦਾਰ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਹੋਇਆ ਕਿਹਾ ਕਿ ਤੀਆਂ ਸਾਡੇ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਹਨ। ਸੱਭਿਆਚਾਰ ਨੂੰ ਕਾਇਮ ਰੱਖਣ ਦੇ ਯਤਨ ਸ਼ਲਾਘਾਯੋਗ ਹਨ। ਇਸ ਮੌਕੇ ਪ੍ਰਬੰਧਕ ਭੈਣਾਂ ਵੱਲੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਤੀਆਂ ਦਾ ਸੰਧਾਰਾ ਦਿੱਤਾ ਗਿਆ। ਗਿੱਧੇ,ਬੋਲੀਆਂ ਅਤੇ ਪੰਜਾਬੀ ਸੱਭਿਆਚਾਰ ਦੇ ਰੰਗਾਂ ਵਿੱਚ ਰੰਗਿਆ ਇਹ ਤਿਉਹਾਰ ਖੁਸ਼ੀਆਂ ਖੇੜਿਆਂ ਅਤੇ ਆਪਸੀ ਸਾਂਝ ਦਾ ਸੁੰਦਰ ਸੁਨੇਹਾ ਦਿੰਦਾ ਹੋਇਆ ਅਮਿਟ ਯਾਦਾਂ ਛੱਡ ਗਿਆ। ਸ਼ੇਰਪੁਰ, (ਦਰਸ਼ਨ ਸਿੰਘ ਖੇੜੀ) - ਕਸਬਾ ਸ਼ੇਰਪੁਰ ਵਿਖੇ ਸਮਾਜ ਸੇਵੀ ਸੰਸਥਾਵਾਂ ਤੇ ਗ੍ਰਾਂਮ ਪੰਚਾਇਤ ਦੇ ਸਹਿਯੋਗ ਨਾਲ ਸਰਪੰਚ ਰਾਜਵਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਦੀ ਅਗਵਾਈ ਹੇਠ ਪਿੰਡ ਦੀਆਂ ਧੀਆਂ ਧਿਆਣੀਆਂ ਨੇ ਆਪਣੀ ਅਮੀਰ ਸਭਿਆਚਾਰਕ ਵਿਰਾਸਤ ਤੇ ਪਹਿਰਾ ਦਿੰਦਿਆਂ ਤੀਆਂ ਦਾ ਤਿਉਹਾਰ ਬਹੁਤ ਹੀ ਸ਼ਾਨੋ ਸ਼ੌਕਤ ਅਤੇ ਪੂਰੇ ਚਾਵਾਂ ਲਾਡਾਂ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਉੱਘੇ ਕਲਾਕਾਰ ਬੀਬੀ ਸੋਨੀਆਂ ਮਾਨ ਨੇ ਆਪਣੀਆਂ ਧੀਆਂ ਤੇ ਬਹੂ ਬੇਟੀਆਂ ਦੇ ਚਾਅ ਲਾਡ ਪੂਰੇ ਕਰਨ ਲਈ ਚੇਅਰਮੈਨ ਰਾਜਵਿੰਦਰ ਸਿੰਘ ਸਰਪੰਚ ਗ੍ਰਾਂਮ ਪੰਚਾਇਤ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਹਲਕਾ ਵਿਧਾਇਕ ਪੰਡੋਰੀ ਨੇ ਕਿਹਾ ਕਿ ਪਿੰਡ ਦੀਆਂ ਮੁਟਿਆਰਾਂ ਨੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਲੋਕ ਗੀਤ ਗਾ ਕੇ, ਰਵਾਇਤੀ ਗਿੱਧਾ ਪਾ ਕੇ ਆਪਣੇ ਅੰਦਰ ਛੁਪੀ ਪ੍ਰਤਿਭਾ ਰਾਹੀਂ ਜੋ ਰੰਗ ਬੰਨ੍ਹਿਆ ਉਸਨੇ ਹਾਜ਼ਰੀਨ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਪਿੰਡ ਦੀਆਂ ਵਿਆਹੁਤਾ ਲੜਕੀਆਂ ਨੇ ਆਪਣੇ ਪੇਕਿਆਂ ਦੀ ਸੁਖ ਮੰਗਦਿਆਂ ਗੀਤਾਂ ਨੂੰ ਬਾਖ਼ੂਬੀ ਬੋਲੀਆਂ ਰਾਹੀਂ ਪੇਸ਼ ਕੀਤਾ। ਇਕੱਠੀਆਂ ਹੋਈਆਂ ਮੁਟਿਆਰਾਂ ਨੇ ਸੱਸ - ਨੂੰਹ, ਨਣਦ - ਭਰਜਾਈ, ਦਿਉਰ - ਭਰਜਾਈ ਅਤੇ ਪੰਜਾਬ ਦੀਆਂ ਮੁਟਿਆਰਾਂ ਦੇ ਹੁਸਨ ਦੀ ਸਿਫਤ ਨੂੰ ਬਾਖ਼ੂਬੀ ਬੋਲੀਆਂ ਰਾਹੀਂ ਚਿਤਰਿਆ।ਇਸ ਮੌਕੇ ਬੇਟੀਆਂ ਨੇ ਆਪਣੇ ਪ੍ਰੀਵਾਰਿਕ ਰਿਸ਼ਤਿਆਂ ਨੂੰ ਗੀਤਾਂ ਰਾਹੀਂ ਸੁਣਾ ਕੇ ਰੰਗ ਬੰਨ੍ਹਿਆ। ਇਸ ਮੌਕੇ ਉੱਘੀ ਅਦਾਕਾਰ ਬੀਬੀ ਸੋਨੀਆ ਮਾਨ ਨੇ ਇਕੱਠੀਆਂ ਹੋਈਆਂ ਮੁਟਿਆਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ ਅਤੇ ਅਜਿਹੇ ਸਮਾਗਮ ਸਮਾਜ ਵਿੱਚ ਆਪਸੀ ਪਿਆਰ, ਭਾਈਚਾਰੇ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਮਤੀ ਮੈਂਬਰ ਸੁਖਵਿੰਦਰ ਕੌਰ, ਸੁਖਮਿੰਦਰ ਸਿੰਘ ਧਾਲੀਵਾਲ,ਪ੍ਰਧਾਨ ਨਛੱਤਰ ਸਿੰਘ ਆੜਤੀਆਂ ਖੇੜੀ, ਜਗਰੂਪ ਸਿੰਘ ਮੈਂਬਰ ਖੇੜੀ, ਚੇਅਰਮੈਨ ਚੇਤਨ ਰਿਸ਼ੀ ਭਗਵਾਨਪੁਰਾ, ਮਨਜਿੰਦਰ ਸਿੰਘ ਬਿੱਟਾ ਈਨਾ ਬਾਜਵਾ, ਉੱਘੇ ਕਾਰੋਬਾਰੀ ਰਾਜਵਿੰਦਰ ਸਿੰਘ ਕਾਲਾ ਠੁੱਲੀਵਾਲ, ਬਹਾਦਰ ਸਿੰਘ ਗਰੇਵਾਲ, ਬਿੰਦਰ ਸਿੰਘ ਪੀਏ, ਸਰਪੰਚ ਹਰਦੀਪ ਕੌਰ ਹੇੜੀਕੇ, ਸੁਖਵੀਰ ਸਿੰਘ ਚੀਮਾ, ਯੂਥ ਆਗੂ ਪ੍ਰਭਜੋਤ ਸਿੰਘ ਆਦਿ ਆਗੂ ਮੌਜੂਦ ਸਨ। ਸ਼ੋਰਪੁਰ, (ਦਰਸ਼ਨ ਸਿੰਘ ਖੇੜੀ) - ਪਿੰਡ ਘਨੌਰੀ ਕਲਾਂ ਵਿਖੇ ਧੀਆਂ ਦਾ ਤਿਉਹਾਰ ਤੀਆਂ ਦਾ ਮੇਲਾ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ,ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿੱਚ ਵਿਆਹੀਆਂ ਪਿੰਡ ਦੀਆਂ ਧੀਆਂ ਨੇ ਆਪਣੇ ਪੇਕੇ ਪਿੰਡ ਪੁੱਜ ਕੇ ਭਾਰੀ ਉਤਸ਼ਾਹ ਨਾਲ ਸਮੂਲੀਅਤ ਕੀਤੀ। ਦੱਸਣਾ ਬਣਦਾ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਮੌਜੂਦਾ ਭਾਜਪਾ ਆਗੂ ਅਤੇ ਸਾਬਕਾ ਸਮਿਤੀ ਮੈਂਬਰ ਗੁਰਮੇਲ ਸਿੰਘ ਗੇਲਾ ਘਨੌਰੀ ਤੇ ਸਾਥੀਆਂ ਵੱਲੋਂ ਇਸ ਤੀਆਂ ਮੇਲੇ ਦੇ ਸਮੁੱਚੇ ਪ੍ਰਬੰਧ ਕੀਤੇ ਜਾਂਦੇ ਹਨ। ਤੀਆਂ ਮੇਲੇ ਦਾ ਰਸਮੀ ਉਦਘਾਟਨ ਮੁੱਖ ਮੰਤਰੀ ਦੇ ਸਾਬਕਾ ਓ.ਐਸ.ਡੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਓਂਕਾਰ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਾਰਟੀ ਆਗੂ ਅਮੀਰ ਸਿੰਘ, ਅੰਮ੍ਰਿਤ ਪਾਲ ਬਰਾੜ, ਕੁਲਵਿੰਦਰ ਸਿੰਘ ਫੋਜੀ,ਪ੍ਰਦੀਪ ਸਿੰਘ,ਚਰਨਜੀਤ ਸਿੰਘ ਕਾਲੋਂ ਅਤੇ ਆਪ ਆਗੂ ਪਰਮਿੰਦਰ ਸਿੰਘ ਪੁੰਨੂ ਕਾਤਰੋਂ ਵੀ ਹਾਜ਼ਰ ਸਨ।ਇਸ ਮੌਕੇ ਪ੍ਰੋਫੈਸਰ ਓਂਕਾਰ ਸਿੰਘ ਸਿੱਧੂ ਨੇ ਕਿਹਾ ਕਿ ਤੀਆਂ ਪੰਜਾਬੀ ਸੱਭਿਆਚਾਰ ਅਤੇ ਪਰਿਵਾਰਕ ਸਾਂਝ ਦਾ ਪ੍ਰਤੀਕ ਤਿਉਹਾਰ ਹੈ। ਪੇਕੇ ਆਈਆਂ ਧੀਆਂ ਦਾ ਇਸ ਤਰ੍ਹਾਂ ਸਤਿਕਾਰ ਕਰਨਾ ਸਾਡੀ ਅਮੀਰ ਵਿਰਾਸਤ ਅਤੇ ਧੀਆਂ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਵਿਰਸੇ ਨਾਲ ਜੋੜਨ ਲਈ ਬੇਹੱਦ ਜ਼ਰੂਰੀ ਹਨ ਅਤੇ ਸਾਨੂੰ ਮਿਲ-ਜੁਲ ਕੇ ਅਜਿਹੀਆਂ ਰਵਾਇਤਾਂ ਨੂੰ ਜਿਉਂਦਾ ਰੱਖਣਾ ਚਾਹੀਦਾ ਹੈ। ਧੀਆਂ ਦੇ ਇਸ ਤਿਉਹਾਰ ਵਿੱਚ ਦੂਰ-ਦੁਰਾਡੇ ਸਹੁਰੇ ਪਿੰਡਾਂ ਤੋਂ ਆਪਣੇ ਪੇਕੇ ਪਿੰਡ ਘਨੌਰੀ ਕਲਾਂ ਪੁੱਜੀਆਂ ਸਮੁੱਚੀਆਂ ਧੀਆਂ ਨੂੰ ਭਾਜਪਾ ਆਗੂਆਂ ਵੱਲੋਂ ਸ਼ਗਨ ਵਜੋਂ ਲੱਡੂਆਂ ਦੇ ਡੱਬੇ ਭੇਂਟ ਕੀਤੇ ਗਏ। ਇਸ ਵਿਲੱਖਣ ਉਪਰਾਲੇ ਦੀ ਸ਼ਲਾਘਾ ਕਰਦਿਆਂ ਭੈਣਾਂ ਨੇ ਆਪਣੇ ਪ੍ਰਬੰਧਕ ਭਰਾਵਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਪਿੰਡ ਦੀਆਂ ਧੀਆਂ ਨੇ ਆਪਣੇ ਮਾਪਿਆਂ, ਭੈਣਾਂ, ਭਰਾਵਾਂ ਅਤੇ ਹੋਰ ਅਪਣੱਤ ਭਰੇ ਰਿਸ਼ਤਿਆਂ ਦੇ ਨਿੱਘ ਨੂੰ ਦਰਸਾਉਂਦੀਆਂ ਬੋਲੀਆਂ ਪਾਈਆਂ। ਉੱਥੇ ਹੀ ਸਹੁਰੇ ਪਰਿਵਾਰ ਨਾਲ ਸਬੰਧਤ ਸੱਸ, ਨਣਦ, ਦਿਉਰ ਅਤੇ ਹੋਰ ਰਿਸ਼ਤਿਆਂ ’ਤੇ ਵਿਅੰਗ ਕਰਦੀਆਂ ਬੋਲੀਆਂ ਪਾ ਕੇ ਖੂਬ ਹਾਸਾ-ਠੱਠਾ ਕੀਤਾ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ। ਸਾਉਣ ਵੀਰ ਇਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ ਦੀ ਆਖਰੀ ਬੋਲੀ ਅਤੇ ਅਗਲੇ ਵਰ੍ਹੇ ਮੁੜ ਮਿਲਣ ਦੇ ਹੋਕੇ ਨਾਲ ਧੀਆਂ ਦਾ ਇਹ ਤੀਆਂ ਮੇਲਾ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਸੁਨਾਮ ਊਧਮ ਸਿੰਘ ਵਾਲਾ, (ਰੁਪਿੰਦਰ ਸਿੰਘ ਸੱਗੂ) - ਪੰਜਾਬ ਵਿੱਚ ਤੀਆਂ ਦੇ ਤਿਉਹਾਰ ਦੀਆਂ ਰੌਣਕਾਂ ਵਧ ਜਾਂਦੀਆਂ ਹਨ। ਇਸੇ ਲੜੀ ਤਹਿਤ ਰੋਟਰੀ ਕਲੱਬ ਸੁਨਾਮ ਵੱਲੋਂ ਸਥਾਨਕ ਰੋਟਰੀ ਕੰਪਲੈਕਸ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਰਵਾਇਤੀ ਰੰਗ-ਢੰਗ ਨਾਲ ਮਨਾਇਆ ਗਿਆ। ਸਮਾਗਮ ਦੀ ਅਗਵਾਈ ਮਮਤਾ ਗੱਖੜ ਅਤੇ ਭਵਯਾ ਮਹਿਤਾ ਨੇ ਕੀਤੀ। ਸਮਾਗਮ ਵਿੱਚ ਕਲੱਬ ਦੀਆਂ ਮਹਿਲਾ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦਿਆਂ ਪੰਜਾਬੀ ਸੱਭਿਆਚਾਰ, ਪਹਿਰਾਵੇ ਅਤੇ ਰਵਾਇਤੀ ਰੀਤੀ-ਰਿਵਾਜਾਂ ਦੀ ਖੂਬਸੂਰਤ ਝਲਕ ਪੇਸ਼ ਕੀਤੀ। ਸਮਾਗਮ ਦੌਰਾਨ ਮਹਿਲਾਵਾਂ ਪੰਜਾਬੀ ਸੂਟ, ਫੁਲਕਾਰੀ, ਪਰਾਂਦੇ ਅਤੇ ਹੋਰ ਰਵਾਇਤੀ ਪਹਿਰਾਵਿਆਂ ਵਿੱਚ ਸਜ-ਧਜ ਕੇ ਪਹੁੰਚੀਆਂ ਅਤੇ ਰੋਟਰੀ ਕੰਪਲੈਕਸ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਰੰਗਿਆ ਨਜ਼ਰ ਆਇਆ। ਇਸ ਮੌਕੇ ਮਹਿਲਾਵਾਂ ਨੇ ਪੰਜਾਬੀ ਲੋਕ ਗੀਤਾਂ, ਬੋਲੀਆਂ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਤੀਆਂ ਦੀ ਰਵਾਇਤੀ ਰੌਣਕ ਨੂੰ ਮੁੜ ਜੀਵੰਤ ਕੀਤਾ। ਸਮਾਗਮ ਦੌਰਾਨ ਹਾਸੇ-ਮ ਜ਼ਾਕ ਅਤੇ ਖੁਸ਼ੀ ਦੇ ਮਾਹੌਲ ਨੇ ਹਰ ਉਮਰ ਵਰਗ ਦੀਆਂ ਮਹਿਲਾਵਾਂ ਨੂੰ ਆਪਣੇ ਨਾਲ ਜੋੜੀ ਰੱਖਿਆ। ਸਮਾਗਮ ਦੀ ਇੱਕ ਵਿਸ਼ੇਸ਼ ਖਿੱਚ ‘ਮਿਸ ਤੀਜ’ ਦੀ ਚੋਣ ਰਹੀ। ਪੰਜਾਬੀ ਪਹਿਰਾਵੇ ਅਤੇ ਸੱਭਿਆਚਾਰਕ ਰੰਗਾਂ ਨਾਲ ਸਜੀ ਇਸ ਮੁਕਾਬਲੇ ਵਿੱਚ ਮਿਸਜ ਅੰਜੂ ਸਿੰਗਲਾ ਨੂੰ ‘ਮਿਸ ਤੀਜ’ ਚੁਣਿਆ ਗਿਆ। ਉਨ੍ਹਾਂ ਦੀ ਚੋਣ ’ਤੇ ਹਾਜ਼ਰ ਮਹਿਲਾਵਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੀਆਂ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਪੰਜਾਬੀ ਸੱਭਿਆਚਾਰ, ਲੋਕ-ਪਰੰਪਰਾਵਾਂ ਅਤੇ ਸਾਂਝੀ ਭਾਈਚਾਰਕ ਭਾਵਨਾ ਨਾਲ ਜੁੜਿਆ ਹੋਇਆ ਮਹੱਤਵਪੂਰਨ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਆਧੁਨਿਕਤਾ ਦੇ ਦੌਰ ਵਿੱਚ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ, ਲੋਕ ਵਿਰਸੇ ਅਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਜੋੜ ਕੇ ਰੱਖਣਾ ਸਮੇਂ ਦੀ ਲੋੜ ਹੈ। ਬੁਲਾਰਿਆਂ ਨੇ ਪੰਜਾਬੀ ਸੱਭਿਆਚਾਰ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਇਸ ਦੀਆਂ ਅਮੀਰ ਪਰੰਪਰਾਵਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਅਜਿਹੇ ਸਮਾਗਮ ਲਗਾਤਾਰ ਕਰਵਾਉਣ ’ਤੇ ਜ਼ੋਰ ਦਿੱਤਾ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੀਆਂ ਸਾਰੀਆਂ ਮਹਿਲਾਵਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕੋਮਲ ਕਾਂਸਲ, ਇੰਦਰਾ ਸੰਧੇ, ਮੰਜੂ ਜੁਨੇਜਾ, ਹਰਦੀਪ ਕੌਰ ਨਿਰਮਾਣ, ਮਮਤਾ ਗਰਗ, ਵੰਦਨਾ ਰਾਣੀ, ਮੰਜੂ ਰਾਣੀ, ਨੀਲਮ ਰਾਣੀ, ਰਮਾ ਰਾਣੀ, ਆਸ਼ੂ ਜਿੰਦਲ, ਮੀਰਾ ਗੋਇਲ, ਰਾਧਿਕਾ, ਰਮਾ ਬੰਦਲਿਸ਼, ਪੂਜਾ ਗੋਇਲ, ਚੰਚਲ ਗੁਪਤਾ, ਸੰਜਨਾ ਗਰਗ, ਰਸ਼ਮੀ ਗੋਇਲ, ਅੰਜੂ, ਨਿਧੀ ਗੋਇਲ, ਸ਼ਿਖਾ ਬੰਦਲਿਸ਼, ਕਿਰਨ ਸਿੰਗਲਾ, ਸ਼ਿਵਾਨੀ ਬਾਂਸਲ, ਸਵੀਟੀ ਸਿੰਗਲਾ, ਮਿਨਾਕਸ਼ੀ ਕ ਤਿਆਲ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਹੰਡਿਆਇਆ ਵਿਖੇ ਮੀਰੀ ਪੀਰੀ ਖਾਲਸਾ ਮਾਰਚ 24 ਅਗਸਤ ਨੂੰ ਪੁੱਜੇਗਾ ਅਗਲੀ ਖ਼ਬਰ ਧੂਰੀ ਵਿਖੇ 39.20 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਵਿਸ਼ਵ ਪੱਧਰੀ ਸਪੋਰਟਸ ਕੰਪਲੈਕਸ - ਚੇਅਰਮੈਨ ਦਲਵੀਰ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।