ਸੈਂਕੜੇ ਦਿਵਿਆਂਗ ਵਿਅਕਤੀਆਂ ਵਲੋਂ ਮੁੱਖ ਮੰਤਰੀ ਦਫਤਰ ਅਤੇ ਕੱਕੜਵਾਲ ਚੌਕ ਵਿਖੇ ਧਰਨਾ ਲਗਾਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
ਧੂਰੀ, 19 ਅਗਸਤ (ਸੰਜੇ ਲਹਿਰੀ) - ਦਿਵਿਆਂਗ ਏਕਤਾ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦਫਤਰ ਸਹੂਲਤ ਕੇਂਦਰ ਧੂਰੀ ਅਤੇ ਉਸ ਉਪਰੰਤ ਕੱਕੜਵਾਲ ਚੌਕ ਧੂਰੀ ਵਿਖੇ ਸੜਕ ਜਾਮ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਜਾਇਜ਼ ਮੰਗਾਂ ਮੰਨਣ ਦੀ ਅਪੀਲ ਕੀਤੀ ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਲਾਭ ਸਿੰਘ ਨੇ ਦੱਸਿਆ ਕਿ ਉਹ ਪਿਛਲੇ 6 ਅਗਸਤ ਤੋਂ ਅਨਾਜ ਮੰਡੀ ਧੂਰੀ ਵਿਖੇ ਲਗਾਤਾਰ ਧਰਨੇ ਤੇ ਬੈਠੇ ਹੋਏ ਹਨ ਤੇ ਮੁੱਖ ਮੰਤਰੀ ਦੇ ਓ. ਐਸ.
ਤ
ਤੀਆਂ ਦੇ ਮੇਲੇ’ ਵਿਚ ਪਤਨੀ ਡਾ. ਗੁਰਪ੍ਰੀਤ ਨਾਲ ਕੀਤੀ ਸ਼ਿਰਕਤ
20-08-2026
ਧੂਰੀ, 19 ਅਗਸਤ (ਸੰਜੇ ਲਹਿਰੀ) - ਦਿਵਿਆਂਗ ਏਕਤਾ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦਫਤਰ ਸਹੂਲਤ ਕੇਂਦਰ ਧੂਰੀ ਅਤੇ ਉਸ ਉਪਰੰਤ ਕੱਕੜਵਾਲ ਚੌਕ ਧੂਰੀ ਵਿਖੇ ਸੜਕ ਜਾਮ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਜਾਇਜ਼ ਮੰਗਾਂ ਮੰਨਣ ਦੀ ਅਪੀਲ ਕੀਤੀ ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਲਾਭ ਸਿੰਘ ਨੇ ਦੱਸਿਆ ਕਿ ਉਹ ਪਿਛਲੇ 6 ਅਗਸਤ ਤੋਂ ਅਨਾਜ ਮੰਡੀ ਧੂਰੀ ਵਿਖੇ ਲਗਾਤਾਰ ਧਰਨੇ ਤੇ ਬੈਠੇ ਹੋਏ ਹਨ ਤੇ ਮੁੱਖ ਮੰਤਰੀ ਦੇ ਓ.ਐਸ.ਡੀ ਸ੍ਰੀ ਸੁਖਬੀਰ ਸਿੰਘ ਸੁੱਖੀ ਦੇ ਯਤਨਾ ਸਦਕਾ ਉਨਾਂ ਦੀ ਮੀਟਿੰਗ ਸਮਾਜਿਕ ਸੁਰੱਖਿਆ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਸ੍ਰੀ ਗੁਰਕੀਰਤ ਕਿਰਪਾਲ ਸਿੰਘ ਨਾਲ ਵੀ ਹੋਈ ਸੀ ਜਿਹੜੀ ਕਿ ਬੇਸਿੱਟਾ ਨਿਕਲੀ। ਉਹਨਾਂ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਆਏ ਵਿਕਲਾਂਗ ਵਿਅਕਤੀਆਂ ਦੀ ਮੁੱਖ ਮੰਗ ਉਹਨਾਂ ਦੀ ਪੈਨਸ਼ਨ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਅਤੇ ਸਰਕਾਰੀ ਨੌਕਰੀਆਂ ਵਿੱਚ ਉਨਾਂ ਦਾ ਬਣਦਾ ਕੋਟਾ ਇਮਾਨਦਾਰੀ ਨਾਲ ਲਾਗੂ ਕਰਵਾਉਣ ਦੀਆਂ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਦਿਵਿਆਂਗ ਵਿਅਕਤੀਆਂ ਵੱਲੋਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਰਣਧੀਰ ਸਿੰਘ ਗੁਰਬਾਜ ਸਿੰਘ ਸਲਵਿੰਦਰ ਸਿੰਘ ਇੰਦਰ ਬਰਾੜ ਸੁਖਜਿੰਦਰ ਸਿੰਘ ਹਰਜਿੰਦਰ ਸਿੰਘ ਭੀਮ ਰਤਨ ਸਿੰਘ ਆਦਿ ਨੇ ਕਿਹਾ ਦਿਵਿਆਗਾਂ ਦੇ ਬੱਚਿਆਂ ਲਈ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਕਾਲਜਾਂ ਵਿੱਚ ਪੜ੍ਹਾਈ ਬਿਲਕੁਲ ਮੁਫਤ ਕੀਤੀ ਜਾਵੇ। ਅਤੇ ਪੰਜਾਬ ਸਰਕਾਰ ਵਿਕਲਾਂਗ ਸੈਲ ਦਾ ਚੇਅਰਮੈਨ ਕਿਸੇ ਦਿਵਿਆਂਗ ਵਿਅਕਤੀ ਨੂੰ ਹੀ ਬਣਾਏ ਤੇ ਦਿਵਿਆਂਗ ਕੋਟੇ ਵਿੱਚ ਫਰਜ਼ੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅਸਲ ਦਿਵਿਆਗ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਵੀ ਮਿਲ ਸਕੇ। ਇਸ ਮੌਕੇ ਕੱਕੜਵਾਲ ਚੌਂਕ ਵਿੱਚ ਧਰਨਾ ਦੇ ਰਹੇ ਧਰਨਾਕਾਰੀਆਂ ਨੂੰ ਐਸ.ਡੀ.ਐਮ ਧੂਰੀ ਮੈਡਮ ਇਸ ਮਿਤ ਵਿਜੇ ਸਿੰਘ ਨੇ ਭਰੋਸਾ ਦਿੰਦੇ ਆਂ ਉਹਨਾਂ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਰਵਾਉਣ ਦਾ ਯਕੀਨ ਦਵਾਇਆ ਜਿਸ ਉਪਰੰਤ ਦਿਵਿਆਗ ਧਰਨਾਕਾਰੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ।