ਸੁਨਾਮ ਪੁਲਿਸ ਵਲੋਂ ਕਤਲ ਦਾ ਦੋਸ਼ੀ ਛੇ ਘੰਟਿਆਂ ’ਚ ਗ੍ਰਿਫਤਾਰ
ਸੁਨਾਮ ਊਧਮ ਸਿੰਘ ਵਾਲਾ, 10 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੁਨਾਮ ਪੁਲਿਸ ਨੂੰ ਲੜਾਈ ਝਗੜੇ ਦੌਰਾਨ ਕੀਤੇ ਗਏ ਕਤਲ ਦੇ ਕਥਿਤ ਦੋਸ਼ੀ ਨੂੰ ਛੇ ਘੰਟਿਆਂ ਵਿਚ ਗ੍ਰਿਫਤਾਰ ਕਰਨ ਵਿਚ ਸਫਲਤਾ ਮਿਲੀ ਹੈ। ਡੀ ਐਸ ਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਐਸ.
ਸੁਨਾਮ ਊਧਮ ਸਿੰਘ ਵਾਲਾ, 10 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੁਨਾਮ ਪੁਲਿਸ ਨੂੰ ਲੜਾਈ ਝਗੜੇ ਦੌਰਾਨ ਕੀਤੇ ਗਏ ਕਤਲ ਦੇ ਕਥਿਤ ਦੋਸ਼ੀ ਨੂੰ ਛੇ ਘੰਟਿਆਂ ਵਿਚ ਗ੍ਰਿਫਤਾਰ ਕਰਨ ਵਿਚ ਸਫਲਤਾ ਮਿਲੀ ਹੈ।ਡੀ ਐਸ ਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਐਸ.ਐਸ.ਪੀ.ਸੰਗਰੂਰ ਸ੍ਰੀਮਤੀ ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 9 ਅਗਸਤ ਨੂੰ ਥਾਣਾ ਸਿਟੀ ਸੁਨਾਮ ਨੂੰ ਸਿਵਲ ਹਸਪਤਾਲ ਸੁਨਾਮ ਤੋਂ ਰੁੱਕਾ ਮਿਲਿਆ ਸੀ ਕਿ ਰਾਹੁਲ ਕੁਮਾਰ( 32 ) ਪੁੱਤਰ ਵਜੀਰ ਸਿੰਘ ਵਾਸੀ ਮੁਹੱਲਾ ਕਸਾਈਆਂ ਵਾਲਾ ਚੁਹੱਟਾ ਬਜਾਰ ਸੁਨਾਮ ਦੀ ਮੌਤ ਹੋਣ ਕਾਰਨ ਲਾਸ ਸਿਵਲ ਹਸਪਤਾਲ ਸੁਨਾਮ ਵਿਖੇ ਪਈ ਹੈ। ਜਿਸ ਨੂੰ ਲੈਕੇ ਇੰਸਪੈਕਟਰ ਪ੍ਰਤੀਕ ਜਿੰਦਲ ਐਸ ਐਚ ਓ ਥਾਣਾ ਸ਼ਹਿਰੀ ਸੁਨਾਮ ਸਮੇਤ ਪੁਲਿਸ ਪਾਰਟੀ ਦੇ ਕਾਰਵਾਈ ਕਰਦਿਆਂ ਮ੍ਰਿਤਕ ਦੇ ਪਿਤਾ ਵਜੀਰ ਸਿੰਘ ਪੁੱਤਰ ਗਿਰਧਾਰੀ ਲਾਲ ਵਾਸੀ ਮੁਹੱਲਾ ਕਸਾਈਆ ਵਾਲਾ ਚੁਹੱਟਾ ਬਜਾਰ ਸੁਨਾਮ ਦੇ ਬਿਆਨਾਂ ਤੇ ਜਤਿੰਦਰ ਕੁਮਾਰ ਉਰਫ ਨਿੱਕਾ ਵਾਸੀ ਪੀਰ ਬੰਨਾ ਬਨੋਈ ਰੋਡ ਸੁਨਾਮ ਦੇ ਖਿਲਾਫ ਮੁਕੱਦਮਾ ਨੰਬਰ 140 ਮਿਤੀ 9 ਅਗਸਤ ਬੀ ਐਨ ਐਸ ਐਸ ਦੀ ਧਾਰਾ 103(1) ਥਾਣਾ ਸਿਟੀ ਸੁਨਾਮ ਦਰਜ ਰਜਿਸਟਰ ਕੀਤਾ। ਵਜ੍ਹਾ ਰੰਜਿਸ ਇਹ ਸੀ ਕਿ ਮ੍ਰਿਤਕ ਰਾਹੁਲ ਕੁਮਾਰ ਉਕਤ ਦਾ ਦੋਸ਼ੀ ਜਤਿੰਦਰ ਕੁਮਾਰ ਉਰਫ ਨਿੱਕਾ ਉਕਤ ਨਾਲ ਕੁਝ ਦਿਨ ਪਹਿਲਾ ਲੜਾਈ ਝਗੜਾ ਹੋ ਗਿਆ ਸੀ। ਜਿਸ ਦੇ ਚੱਲਦਿਆ 8 ਅਤੇ 9 ਅਗਸਤ ਦੀ ਦਰਮਿਆਨੀ ਰਾਤ ਨੂੰ ਮ੍ਰਿਤਕ ਰਾਹੁਲ ਕੁਮਾਰ ਅਤੇ ਦੋਸ਼ੀ ਜਤਿੰਦਰ ਕੁਮਾਰ ਉਰਫ ਨਿੱਕਾ ਦੀ ਪੀਰ ਬੰਨਾ ਬਨੋਈ ਰੋਡ ਤੇ ਹੱਥੋ ਪਾਈ ਹੋ ਗਈ ਸੀ ਅਤੇ ਦੋਸੀ ਜਤਿੰਦਰ ਕੁਮਾਰ ਉਰਫ ਨਿੱਕਾ ਜੋ ਲੱਕੜ ਦਾ ਕੰਮ ਕਰਦਾ ਹੈ ਨੇ ਆਪਣੇ ਲੱਕੜੀ ਦੇ ਕੰਮ ਦੌਰਾਨ ਵਰਤੋਂ ਵਿਚ ਆਉਣ ਵਾਲਾ ਚੋਰਸਾ ਰਾਹੁਲ ਕੁਮਾਰ ਦੇ ਪਿੱਛੇ ਸਿਰ ਤੇ ਮਾਰਿਆ। ਜਿਸ ਨਾਲ ਰਾਹੁਲ ਕੁਮਾਰ ਉਕਤ ਦੀ ਮੌਤ ਹੋ ਗਈ। ਤਫਤੀਸ਼ ਦੌਰਾਨ ਮੁਕੱਦਮੇ ਵਿਚ ਠੋਸ ਸਬੂਤ ਇਕੱਠੇ ਕਰਨ ਲਈ ਹਰਵਿੰਦਰ ਸਿੰਘ ਖਹਿਰਾ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਸੁਨਾਮ ਦੀ ਅਗਵਾਈ ਵਿਚ ਇੰਸਪੈਕਟਰ ਪ੍ਰਤੀਕ ਜਿੰਦਲ ਮੁੱਖ ਅਫਸ਼ਰ ਥਾਣਾ ਸੁਨਾਮ ਤੇ ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਇੰਚਾਰਜ ਚੌਂਕੀ ਸਿਟੀ ਸੁਨਾਮ ਦੀਆਂ ਟੀਮਾਂ ਵਲੋਂ ਤਕਨੀਕੀ ਢੰਗ ਨਾਲ ਤਫਤੀਸ਼ ਕਰਦੇ ਹੋਏ 6 ਘੰਟਿਆਂ ਦੇ ਵਿਚ ਹੀ ਮੁਕੱਦਮੇ ਲਈ ਠੋਸ਼ ਸਬੂਤ ਇਕੱਠੇ ਕਰਕੇ ਦੋਸ਼ੀ ਜਤਿੰਦਰ ਕੁਮਾਰ ਉਰਫ ਨਿੱਕਾ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ।ਉਨ੍ਹ ਤ ਕਿਹਾ ਕਿ ਤਫਤੀਸ਼ ਦੌਰਾਨ ਦੋਸ਼ੀ ਜਤਿੰਦਰ ਕੁਮਾਰ ਉਰਫ ਨਿੱਕਾ ਉਕਤ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਤੇਜ਼ ਧਾਰ ਹਥਿਆਰ (ਲਕੜੀ ਦਾ ਕੰਮ ਕਰਨ ਵਾਲਾ ਚੌਰਸਾ) ਅਤੇ ਦੋਸ਼ੀ ਦੇ ਖੂਨ ਨਾਲ ਲਿੱਬੜੇ ਹੋਏ ਕੱਪੜੇ ਬਰਾਮਦ ਕਰਵਾਏ ਗਏ।