08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਤੀਆਂ ਦਾ ਤਿਉਹਾਰ ਮਨਾਇਆ

ਅਹਿਮਦਗੜ੍ਹ, 7 ਅਗਸਤ (ਰਣਧੀਰ ਸਿੰਘ ਮਹੋਲੀ) - ਗੁਰੂ ਹਰਿਗੋਬਿੰਦ ਖਾਲਸਾ ਪਬਲਿਕ ਇੰਗਲਿਸ਼ ਮੀਡੀਅਮ ਸਕੂਲ ਬਹਾਦਰਗੜ੍ਹ ਵਿਖੇ ਪ੍ਰਿੰਸੀਪਲ ਹਰਸਿਮਰਨ ਕੌਰ ਦੀ ਦੇਖ ਰੇਖ ਵਿੱਚ ਵਿਦਿਆਰਥਣਾ ਤੇ ਬੱਚੀਆਂ ਵੱਲੋਂ ਤੀਜ ਧੂਮ ਧਾਮ ਨਾਲ ਮਨਾਈ। ਸਕੂਲ ਨੂੰ ਪੁਰਾਤਨ ਵਸਤਾਂ ਚਰਖਾ, ਘੜੇ, ਪੀਘਾਂ, ਫੁਲਕਾਰੀਆਂ ਅਤੇ ਪੰਜਾਬੀ ਵਿਰਸੇ ਨਾਲ ਸਬੰਧਿਤ ਸਾਜੋ ਸਮਾਨ ਨਾਲ ਸਜਾਇਆ ਗਿਆ।

ਅਜੀਤ ਡੈਸਕ 08-08-2026
ਅਹਿਮਦਗੜ੍ਹ, 7 ਅਗਸਤ (ਰਣਧੀਰ ਸਿੰਘ ਮਹੋਲੀ) - ਗੁਰੂ ਹਰਿਗੋਬਿੰਦ ਖਾਲਸਾ ਪਬਲਿਕ ਇੰਗਲਿਸ਼ ਮੀਡੀਅਮ ਸਕੂਲ ਬਹਾਦਰਗੜ੍ਹ ਵਿਖੇ ਪ੍ਰਿੰਸੀਪਲ ਹਰਸਿਮਰਨ ਕੌਰ ਦੀ ਦੇਖ ਰੇਖ ਵਿੱਚ ਵਿਦਿਆਰਥਣਾ ਤੇ ਬੱਚੀਆਂ ਵੱਲੋਂ ਤੀਜ ਧੂਮ ਧਾਮ ਨਾਲ ਮਨਾਈ। ਸਕੂਲ ਨੂੰ ਪੁਰਾਤਨ ਵਸਤਾਂ ਚਰਖਾ, ਘੜੇ, ਪੀਘਾਂ, ਫੁਲਕਾਰੀਆਂ ਅਤੇ ਪੰਜਾਬੀ ਵਿਰਸੇ ਨਾਲ ਸਬੰਧਿਤ ਸਾਜੋ ਸਮਾਨ ਨਾਲ ਸਜਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥਣਾ ਨੇ ਪੁਰਾਤਨ ਵਿਰਸੇ ਦੀ ਝਲਕ ਪੇਸ਼ ਕਰਦੇ ਹੋਏ ਫੁਲਕਾਰੀਆਂ, ਪੰਜਾਬੀ ਪਹਿਰਾਵੇ ਨਾਲ ਗਿੱਧਾ, ਭੰਗੜਾ, ਕੋਰੀਓਗ੍ਰਾਫੀ, ਸਕਿਟਾਂ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਮਿਸ ਤੀਜ ਮਨਵੀਰ ਕੌਰ ਕਲਾਸ ਦਸਵੀ ਬੀ, ਪਹਿਲੀ ਰਨਰ ਅੱਪ ਏਕਮਜੋਤ ਕੌਰ, ਕਲਾਸ ਦਸਵੀਂ ਸੀ ਨੂੰ ਚੁਣਿਆ ਗਿਆ । ਪ੍ਰਿੰਸੀਪਲ ਹਰਸਿਮਰਨ ਕੌਰ ਨੇ ਬੱਚੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਇਨਾਮ ਦਿੱਤੇ। ਇਸ ਮੌਕੇ ’ਤੇ ਪ੍ਰਿੰਸੀਪਲ ਹਰਸਿਮਰਨ ਕੌਰ, ਜਸਵੀਰ ਕੌਰ ਹਿੰਦੀ, ਗੁਰਪ੍ਰੀਤ ਕੌਰ ਪੰਜਾਬੀ, ਗੁਰਮੀਤ ਕੌਰ, ਮਨਦੀਪ ਤੂਰ, ਰੁਪਿੰਦਰਜੀਤ ਕੌਰ, ਪਰਮਜੀਤ ਗਰੇਵਾਲ, ਮਨਮੀਤ ਸਿੰਘ, ਮੁਹੰਮਦ ਸਾਹਿਦ, ਰਮਨਦੀਪ ਕੌਰ, ਐਰਿਕ ਬੋਪਾਰਾਏ, ਗੁਰਪ੍ਰੀਤ ਸਿੰਘ, ਬਚਿੱਤਰ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਆਕਸਫੋਰਡ ਸਕੂਲ ਚੀਮਾ ਦੇ ਖਿਡਾਰੀਆਂ ਨੇ ਕਰਾਟੇ ਖੇਡਾਂ ’ਚ ਮਾਰੀ ਬਾਜ਼ੀ ਅਗਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ‘ਆਪ’ ਸਰਕਾਰ ਦੀ ਮੁਲਾਜ਼ਮ ਵਿਰੋਧੀ ਸੋਚ ਹੋਈ ਬੇਨਕਾਬ - ਸਰਜੀਵਨ ਜਿੰਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।