ਆਰਗੈਨਿਕ ਖੇਤੀ ਨਾਲ ਮਿਸਾਲ ਬਣੇ ਜਸਵੀਰ ਸਿੰਘ, ਚਾਰ ਸਾਲਾਂ ਤੋਂ ਬਿਨਾਂ ਰਸਾਇਣਕ ਖਾਦਾਂ ਕਰ ਰਹੇ ਹਨ ਖੇਤੀ
ਅਮਰਗੜ੍ਹ, 6 ਅਗਸਤ (ਜਤਿੰਦਰ ਮੰਨਵੀ) - ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਵਿਖੇ ਤੀਆਂ ਦਾ ਤਿਉਹਾਰ ਬੜੇ ਹੀ ਉਤਸਾਹ ਨਾਲ ਮਨਾਇਆ ਗਿਆ। ਜਿਸ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਉਨ੍ਹਾਂ ਦੇ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ।
ਪ
ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਵਿਖੇ ਤੀਆਂ ਮਨਾਉਣ ਮੌਕੇ ਵਿਦਿਆਰਥਣਾਂ ਨਾਲ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ, ਡਾ. ਹਰਮਨ ਮੰਡੇਰ ਤੇ ਖੁਸ਼ਪ੍ਰੀਤ ਕੌਰ ਆਦਿ। ਤਸਵੀਰ: ਜਤਿੰਦਰ ਮੰਨਵੀ
ਸਿੱਖਿਆ ਖੇਤਰ ਦੇ ਅੰਦਰ 10 ਦਹਾਕੇ ਪੂਰੇ ਕਰ ਚੁੱਕੇ ਸਰਕਾਰੀ ਕਾਲਜ ਮਾਲੇਰਕੋਟਲਾ ਦੀ ਤਸਵੀਰ ।
ਜਸਵੀਰ ਸਿੰਘ ਜੱਸੀ ਟਿੱਬਾ ਆਪਣੀ ਝੋਨੇ ਦੀ ਫਸਲ ਦਿਖਾਉਂਦਾ ਹੋਇਆ। ਤਸਵੀਰ : ਮੇਘ ਰਾਜ ਜੋਸ਼ੀ
07-08-2026
ਅਮਰਗੜ੍ਹ, 6 ਅਗਸਤ (ਜਤਿੰਦਰ ਮੰਨਵੀ) - ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਵਿਖੇ ਤੀਆਂ ਦਾ ਤਿਉਹਾਰ ਬੜੇ ਹੀ ਉਤਸਾਹ ਨਾਲ ਮਨਾਇਆ ਗਿਆ। ਜਿਸ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਉਨ੍ਹਾਂ ਦੇ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਸਕੂਲ ਦਾ ਕੈਂਪਸ ਪੰਜਾਬੀ ਵਿਰਸੇ, ਲੋਕ-ਗੀਤਾਂ ਅਤੇ ਗਿੱਧੇ ਦੀਆਂ ਰੌਣਕਾਂ ਨਾਲ ਭਰਿਆ ਨਜ਼ਰ ਆਇਆ।ਸਮਾਗਮ ‘ਚ ਸਕੂਲ ਦੀ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ, ਇੰਗਲੈਂਡ ਤੋਂ ਕੰਸਲਟੈਂਟ ਡਾ. ਹਰਮਨ ਮੰਡੇਰ, ਤਾਰਾ ਕਾਨਵੈਂਟ ਸਕੂਲ ਦੀ ਪ੍ਰਿੰਸੀਪਲ ਪਰਮਿੰਦਰ ਕੌਰ ਪੰਧੇਰ ਅਤੇ ਖੁਸ਼ਪ੍ਰੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਵਿਦਿਆਰਥਣਾਂ ਦਾ ਹੌਸਲਾ ਵਧਾਇਆ।ਮਹਿੰਦੀ ਮੁਕਾਬਲੇ ‘ਚ ਵਿਦਿਆਰਥਣਾਂ ਨੇ ਆਪਣੀ ਕਲਾਤਮਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਦੌਰਾਨ 6 ਜੇਤੂ ਵਿਦਿਆਰਥਣਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ। ਇਸ ਤੋਂ ਇਲਾਵਾ ਤੀਆਂ ਦੇ ਮੇਲੇ ਦੌਰਾਨ ਵੱਖ-ਵੱਖ ਸੱਭਿਆਚਾਰਕ ਸ਼੍ਰੇਣੀਆਂ ਵਿਚ ਮਜਾਜਣ, ਤੀਆਂ ਦੀ ਰਾਣੀ, ਲੰਮ ਸੁਲੰਮੀ ਮੁਟਿਆਰ, ਤੀਆਂ ਦੀ ਸ਼ਾਨ, ਪਹਿਰੇਦਾਰ ਵਿਰਸੇ ਦੀ, ਮੇਲਣ ਗਿੱਧੇ ਦੀ, ਧੀ ਪੰਜਾਬ ਦੀ ਅਤੇ ਸੋਹਣੀ ਮੁਟਿਆਰ ਆਦਿ ਖ਼ਿਤਾਬਾਂ ਨਾਲ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦਾ ਸਭ ਤੋਂ ਪ੍ਰੇਰਣਾਦਾਇਕ ਪਲ ਉਹ ਰਿਹਾ ਜਦੋਂ ਸਕੂਲ ਦੇ ਅਧਿਆਪਕਾਂ ਵੱਲੋਂ ਸਕੂਲ ਦੀ ਪਹਿਲੀ ਵਿਦਿਆਰਥਣ ਅਤੇ ਡਾ. ਹਰਮਨ ਮੰਡੇਰ ਦੇ ਜੀਵਨ ਸੰਘਰਸ਼ ਤੇ ਸਫ਼ਲਤਾ ‘ਤੇ ਆਧਾਰਿਤ ਇੱਕ ਨਾਟਕੀ ਪੇਸ਼ਕਾਰੀ ਕੀਤੀ ਗਈ। ਇਸ ਵਿਚ ਦਿਖਾਇਆ ਗਿਆ ਕਿ ਕਿਵੇਂ ਉਨ੍ਹਾਂ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਯੂ.ਕੇ ਵਿਚ ਕੰਸਲਟੈਂਟ ਡਾਕਟਰ ਬਣਨ ਦਾ ਮੁਕਾਮ ਹਾਸਲ ਕੀਤਾ।ਅੰਤ ਵਿਚ ਸਕੂਲ ਪ੍ਰਬੰਧਕਾਂ ਨੇ ਆਏ ਹੋਏ ਮਹਿਮਾਨਾਂ, ਅਧਿਆਪਕਾਂ ਅਤੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।