07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਕਾਸੋ ਆਪ੍ਰੇਸ਼ਨ ਤਹਿਤ ਪੁਲਿਸ ਨੇ ਬੱਸ ਸਟੈਂਡ ਦੀ ਕੀਤੀ ਚੈਕਿੰਗ

ਸੰਗਰੂਰ, 6 ਅਗਸਤ (ਦਮਨਜੀਤ ਸਿੰਘ) – ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਕਾਸੋ ਅਪੇ੍ਰਸ਼ਨ ਦੌਰਾਨ ਅੱਜ ਥਾਣਾ ਸਿਟੀ -1 ਅਤੇ ਥਾਣਾ ਸਿਟੀ ਸੰਗਰੂਰ ਦੀ ਪੁਲਿਸ ਵੱਲੋਂ ਸਥਾਨਕ ਬੱਸ ਸਟੈਂਡ ਦੀ ਅਚਨਚੇਤ ਚੈਕਿੰਗ ਕੀਤੀ ਗਈ। ਥਾਣਾ ਸਿਟੀ - 1 ਦੇ ਮੁਖੀ ਇੰਸ: ਸੁਖਦੀਪ ਸਿੰਘ ਦੀ ਅਗਵਾਈ ਹੇਠ ਬੱਸ ਸਟੈਂਡ ਵਿਖੇ ਪਹੁੰਚੇ ਦਰਜਨ ਤੋਂ ਵਧੇਰੇ ਪੁਲਿਸ ਕਰਮੀਆਂ ਵੱਲੋਂ ਬੱਸ ਸਟੈਂਡ ਵਿੱਚ ਮੌਜੂਦ ਲੋਕਾਂ ਦੇ ਸਾਮਾਨ ਦੀ ਤਲਾਸ਼ੀ ਕਰਨ ਦੇ ਨਾਲ ਨਾਲ ਉੱਥੇ ਖੜ੍ਹੀਆਂ ਬੱਸਾਂ ਦੀ ਵੀ ਚੈਕਿੰਗ ਕੀਤੀ ਗਈ।

ਸੰਗਰੂਰ ਦੇ ਬੱਸ ਸਟੈਂਡ ਉੱਤੇ ਇੰਸ: ਸੁਖਦੀਪ ਸਿੰਘ ਦੀ ਅਗਵਾਈ ਹੇਠ ਚੈਕਿੰਗ ਕਰਦੇ ਹੋਏ ਪੁਲਿਸ ਮੁਲਾਜ਼ਮ। ਤਸਵੀਰ: ਮੁਕੇਸ਼ ਕੁਮਾਰ 07-08-2026
ਸੰਗਰੂਰ, 6 ਅਗਸਤ (ਦਮਨਜੀਤ ਸਿੰਘ) – ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਕਾਸੋ ਅਪੇ੍ਰਸ਼ਨ ਦੌਰਾਨ ਅੱਜ ਥਾਣਾ ਸਿਟੀ -1 ਅਤੇ ਥਾਣਾ ਸਿਟੀ ਸੰਗਰੂਰ ਦੀ ਪੁਲਿਸ ਵੱਲੋਂ ਸਥਾਨਕ ਬੱਸ ਸਟੈਂਡ ਦੀ ਅਚਨਚੇਤ ਚੈਕਿੰਗ ਕੀਤੀ ਗਈ। ਥਾਣਾ ਸਿਟੀ - 1 ਦੇ ਮੁਖੀ ਇੰਸ: ਸੁਖਦੀਪ ਸਿੰਘ ਦੀ ਅਗਵਾਈ ਹੇਠ ਬੱਸ ਸਟੈਂਡ ਵਿਖੇ ਪਹੁੰਚੇ ਦਰਜਨ ਤੋਂ ਵਧੇਰੇ ਪੁਲਿਸ ਕਰਮੀਆਂ ਵੱਲੋਂ ਬੱਸ ਸਟੈਂਡ ਵਿੱਚ ਮੌਜੂਦ ਲੋਕਾਂ ਦੇ ਸਾਮਾਨ ਦੀ ਤਲਾਸ਼ੀ ਕਰਨ ਦੇ ਨਾਲ ਨਾਲ ਉੱਥੇ ਖੜ੍ਹੀਆਂ ਬੱਸਾਂ ਦੀ ਵੀ ਚੈਕਿੰਗ ਕੀਤੀ ਗਈ। ਪੁਲਿਸ ਵੱਲੋਂ ਬੱਸ ਸਟੈਂਡ ਵਿੱਚ ਕੁੱਝ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਪੁਲਿਸ ਐਪ ਉੱਤੇ ਵੀ ਚੈੱਕ ਕੀਤਾ ਗਿਆ। ਇੰਸ: ਸੁਖਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ: ਰਵਜੋਤ ਗਰੇਵਾਲ ਦੇ ਨਿਰਦੇਸ਼ਾਂ ਹੇਠ ਪੁਲਿਸ ਵੱਲੋਂ ਕਾਸੋ ਅਪ੍ਰੇਸ਼ਨ ਰਾਹੀਂ ਸਮੇਂ ਦਰ ਸਮੇਂ ਭੀੜ ਭਾੜ ਵਾਲੀਆਂ ਜਨਤਕ ਥਾਵਾਂ ਦੀ ਅਚਨਚੇਤ ਚੈਕਿੰਗ ਅਮਲ ਵਿੱਚ ਲਿਆਈ ਜਾਂਦੀ ਹੈ ਅਤੇ ਇਸੇ ਤਹਿਤ ਹੀ ਅੱਜ ਦੀ ਇਹ ਚੈਕਿੰਗ ਕੀਤੀ ਗਈ ਹੈ। ਇਸ ਮੌਕੇ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਸੋਢੀ, ਸਹਾਇਕ ਥਾਣੇਦਾਰ ਕਰਮਜੀਤ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।
ਪਿਛਲੀ ਖ਼ਬਰ ਰੱਸਾਕਸ਼ੀ ਵਿੱਚ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਦੀ ਟੀਮ ਰਹੀ ਉਪ ਜੇਤੂ ਪਾਣੀ ਬਚਾਓ, ਜੀਵਨ ਬਚਾਓ ਤੇ ਰੁੱਖ ਲਗਾਓ ਵਿ... ਅਗਲੀ ਖ਼ਬਰ ਨਵੇਂ ਤੇ ਮਿਹਨਤੀ ਚਿਹਰਿਆਂ ਨੂੰ ਮੌਕਾ ਦੇਣ ਦੀ ਵੜਿੰਗ ਦੀ ਵਕਾਲਤ ਸ਼ਲਾਘਾਯੋਗ-ਮਹਾਂਵੀਰ ਪ੍ਰਸ਼ਾਦ ਢੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।