ਰੋਟਰੀ ਕਲੱਬ ਦੇ ਪ੍ਰਧਾਨ ਐਡਵੋਕੇਟ ਇਕਬਾਲ ਅਹਿਮਦ ਦਾ ਤਾਜਪੋਸ਼ੀ ਸਮਾਗਮ ਯਾਦਗਾਰੀ ਹੋ ਨਿੱਬੜਿਆ
ਮਾਲੇਰਕੋਟਲਾ 4 ਅਗਸਤ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) ਰੋਟਰੀ ਕਲੱਬ ਮਲੇਰਕੋਟਲਾ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਇਕਬਾਲ ਅਹਿਮਦ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ। ਕਲੱਬ ਦੇ ਨਵੇਂ ਬਣੇ ਸੈਕਟਰੀ ਡਾਕਟਰ ਸਈਅਦ ਤਨਵੀਰ ਹੁਸੈਨ ਨੇ ਬੀਤੇ ਰੋਟਰੀ ਵਰ੍ਹੇ ਦੌਰਾਨ ਰੋਟੇਰੀਅਨਾਂ ਵੱਲੋਂ ਦਿੱਤੇ ਸਹਿਯੋਗ ਦੇ ਲਈ ਧੰਨਵਾਦ ਵੀ ਕੀਤਾ।
ਰ
ਰੋਟਰੀ ਕਲੱਬ ਮਲੇਰਕੋਟਲਾ ਦੇ ਨਵੇਂ ਬਣੇ ਪ੍ਰਧਾਨ ਦੀ ਤਾਜਪੋਸ਼ੀ ਸਮਾਗਮ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦੇ ਪ੍ਰਧਾਨ ਐਡਵੋਕੇਟ ਇਕਬਾਲ ਅਹਿਮਦ ਅਤੇ ਨਾਲ ਰੋਟਰੀ ਮੈਂਬਰ। ਤਸਵੀਰ ਪਾਰਸ ਜੈਨ
05-08-2026
ਮਾਲੇਰਕੋਟਲਾ 4 ਅਗਸਤ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) ਰੋਟਰੀ ਕਲੱਬ ਮਲੇਰਕੋਟਲਾ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਇਕਬਾਲ ਅਹਿਮਦ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ। ਕਲੱਬ ਦੇ ਨਵੇਂ ਬਣੇ ਸੈਕਟਰੀ ਡਾਕਟਰ ਸਈਅਦ ਤਨਵੀਰ ਹੁਸੈਨ ਨੇ ਬੀਤੇ ਰੋਟਰੀ ਵਰ੍ਹੇ ਦੌਰਾਨ ਰੋਟੇਰੀਅਨਾਂ ਵੱਲੋਂ ਦਿੱਤੇ ਸਹਿਯੋਗ ਦੇ ਲਈ ਧੰਨਵਾਦ ਵੀ ਕੀਤਾ। ਪ੍ਰਧਾਨ ਐਡਵੋਕੇਟ ਇਕਬਾਲ ਅਹਿਮਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਾਲ ਰੋਟਰੀ ਕਲੱਬ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਧਿਆਨ ਦੇਣ ਤੋਂ ਇਲਾਵਾ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਦੇ ਖਾਤਮੇ ਨੂੰ ਸਮਰਪਿਤ ਕੀਤਾ ਜਾਵੇਗਾ। ਉਹਨਾਂ ਸਕੂਲ ਫਾਰ ਬਲਾਇੰਡ ਦੇ ਸੁਯੋਗ ਪ੍ਰਬੰਧਨ ਦੇ ਲਈ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ੍ਰੀ ਰਾਸ਼ਿਦ ਸ਼ੇਖ ਅਤੇ ਡਾਇਰੈਕਟਰ ਉਸਮਾਨ ਸਿਦੀਕੀ ਨੂੰ ਮੁਬਾਰਕਬਾਦ ਪੇਸ਼ ਕੀਤੀ। ਰੋਟੇਰੀਅਨ ਸ੍ਰੀ ਕਾਸ਼ਿਫ ਫਾਰੂਕੀ ਨੇ ਨਸ਼ਾ ਛੱਡਣ ਵਾਲੇ ਪਹਿਲੇ 11 ਨੌਜਵਾਨਾਂ ਦਾ ਨਸ਼ਾ ਛੁਡਾਊ ਕੇਂਦਰ ਦਾ ਖਰਚਾ ਕਰਨ ਦਾ ਵੀ ਐਲਾਨ ਕੀਤਾ। ਪੀ ਡੀ ਜੀ ਸ੍ਰੀ ਅਮਜਦ ਅਲੀ ਨੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਇਕਬਾਲ ਅਹਿਮਦ ਅਤੇ ਆਈ ਪੀ ਪੀ ਡਾਕਟਰ ਸਈਅਦ ਤਨਵੀਰ ਹੁਸੈਨ ਦਰਮਿਆਨ ਕਾਲਰ ਐਕਸਚੇਂਜ ਦੀ ਰਸਮ ਅਦਾ ਕਰਵਾਈ। ਉਹਨਾਂ ਐਡਵੋਕੇਟ ਇਕਬਾਲ ਅਹਿਮਦ ਅਤੇ ਉਹਨਾਂ ਦੀ ਪਤਨੀ ਮੈਡਮ ਨਵੀਲਾ ਇਕਬਾਲ (ਫਸਟ ਲੇਡੀ ਆਫ ਦਾ ਕਲੱਬ) ਨੂੰ ਸਹੁੰ ਚੁਕਾਉਣ ਦੀ ਰਸਮ ਵੀ ਅਦਾ ਕਰਵਾਈ। ਪੀ ਏ ਜੀ ਸ੍ਰੀ ਉਸਮਾਨ ਸਿਦੀਕੀ ਨੇ ਕਲੱਬ ਦੀ ਨਵੀਂ ਚੁਣੀ ਗਈ ਟੀਮ ਦੇ ਪ੍ਰਧਾਨ ਐਡਵੋਕੇਟ ਇਕਬਾਲ ਅਹਿਮਦ, ਸੈਕਟਰੀ ਡਾਕਟਰ ਸਈਅਦ ਤਨਵੀਰ ਹੁਸੈਨ, ਕੈਸ਼ੀਅਰ ਮੁਹੰਮਦ ਜਮੀਲ ਅਤੇ ਉਪ ਪ੍ਰਧਾਨ ਅਬੁਦੁਲ ਸੱਤਾਰ ਰਿਟਾਇਰਡ ਐਸ ਡੀ ਓ ਨੂੰ ਹਾਰ ਪਹਿਨਵਾ ਕੇ ਉਹਨਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਰੋਟੇਰੀਅਨ ਸ੍ਰੀ ਤਾਹਿਰ ਰਾਣਾ ਨੇ ਵੀ ਇਸ ਨਵੀਂ ਚੁਣੀ ਗਈ ਟੀਮ ਨੂੰ ਸੈਸ਼ ਪਹਿਨਾ ਕੇ ਸਨਮਾਨਿਤ ਕੀਤਾ।ਇਸ ਸਮਾਗਮ ਦੌਰਾਨ ਪੀ ਡੀ ਐਸ ਰੋਟੇਰੀਅਨ ਮੁਹੰਮਦ ਰਫੀਕ ਨੇ ਦੋ ਨਵੇਂ ਮੈਂਬਰ ਮੁਹੰਮਦ ਅਰਸ਼ਦ ਅਤੇ ਮੂਨੀਬ ਰਾਸ਼ਿਦ ਦੇ ਪਿੰਨ ਲਗਾ ਕੇ ਉਹਨਾਂ ਨੂੰ ਕਲੱਬ ਦੀ ਮੈਂਬਰ ਬਣਾਇਆ।ਪ੍ਰਧਾਨ ਇਕਬਾਲ ਅਹਿਮਦ ਨੇ ਸ਼ਹਿਰ ਦੀਆਂ ਦੋ ਪ੍ਰਮੁੱਖ ਸ਼ਖਸੀਅਤਾਂ ਪ੍ਰਿੰਸੀਪਲ ਸ੍ਰੀ ਅਸਰਾਰ ਨਿਜਾਮੀ ਨੂੰ ਕੰਬੋਜ ਵੈਲਫੇਅਰ ਬੋਰਡ ਦਾ ਜ਼ਿਲ੍ਹਾ ਚੇਅਰਮੈਨ ਅਤੇ ਸ੍ਰੀ ਆਜ਼ਮ ਦਾਰਾ ਨੂੰ ਟਰੇਡ ਕਮਿਸ਼ਨ ਦਾ ਜ਼ਿਲ੍ਹਾ ਚੇਅਰਮੈਨ ਬਣਨ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ । ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਨਵੇਦ ਅਸਲਮ ਅਤੇ ਡਾਕਟਰ ਮੁਹੰਮਦ ਰਫੀ ਨੇ ਵੀ ਨਵੀਂ ਟੀਮ ਨੂੰ ਸੰਭਵ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਅਸੀਮ ਜਮੀਲ ਅਤੇ ਉਮਰ ਫਾਰੂਕ ਨੇ ਪ੍ਰੇਰਨਾਦਾਇਕ ਲੈਕਚਰ ਦਿੱਤੇ। ਇਸ ਮੌਕੇ ਤੇ ਐਡਵੋਕੇਟ ਇਨਾਮ- ਉਰ -ਰਹਿਮਾਨ, ਐਡਵੋਕੇਟ ਐਜਾਜ ਆਲਮ, ਸਮਾਜ ਸੇਵਕ ਅਬਦੁਲ ਰਜਾਕ, ਡਾਕਟਰ ਮੁਹੰਮਦ ਅਸਲਮ, ਬਲਵਿੰਦਰ ਸਿੰਘ ਭਾਟੀਆ, ਤਨਵੀਰ ਅਹਿਮਦ ਫਾਰੂਕੀ, ਕਾਸਿਫ ਫਾਰੂਕੀ, ਐਡਵੋਕੇਟ ਮੁਹੰਮਦ ਸਲੀਮ, ਅਬਦੁਲ ਗਫਾਰ, ਡਾਕਟਰ ਮੁਹੰਮਦ ਸ਼ਬੀਰ, ਫਿਰਦੋਸ ਅਮਜਦ, ਡਾਕਟਰ ਸਨਾ ਤਨਵੀਰ, ਮੈਡਮ ਜੋਹਰਾ ਸਤਾਰ, ਮੈਡਮ ਰਿਹਾਨਾ ਸਲੀਮ, ਵੀ ਡੀ ਓ ਮੁਹੰਮਦ ਜਮੀਲ, ਮੁਹੰਮਦ ਨਸੀਮ, ਮੁਹੰਮਦ ਬਸ਼ੀਰ, ਇਰਸ਼ਾਦ ਅਹਿਮਦ, ਅਬਦੁਲ ਸੱਤਾਰ ਸੁਪਰਡੰਟ, ਮੁਹੰਮਦ ਫਾਰੂਕ, ਮੁਹੰਮਦ ਹਲੀਮ, ਹਾਜੀ ਫਾਰੂਕ ਅਤੇ ਨਿਸਾਰ ਅਹਿਮਦ ਥਿੰਦ ਵੀ ਹਾਜ਼ਰ ਸਨ। ਮੰਚ ਦਾ ਸੰਚਾਲਨ ਕੈਸ਼ੀਅਰ ਮੁਹੰਮਦ ਜਮੀਲ ਨੇ ਕੀਤਾ। ਅਸਿਸਟੈਂਟ ਗਵਰਨਰ ਸ੍ਰੀ ਰਾਸ਼ਿਦ ਸ਼ੇਖ ਨੇ ਸਾਰਿਆਂ ਦਾ ਧੰਨਵਾਦ ਕੀਤਾ।