04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕਿਸਾਨ ਯੂਨੀਅਨ ਦੀ ਇੱਕ ਰੋਜ਼ਾ ਵਰਕਸ਼ਾਪ 7 ਨੂੰ ਚੰਡੀਗੜ੍ਹ ਵਿਖੇ

ਸੰਗਰੂਰ, 3 ਅਗਸਤ (ਧੀਰਜ ਪਸੋਰੀਆ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ 7 ਅਗਸਤ ਨੂੰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਥੇਬੰਦੀ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵਾਤਾਵਰਨ ਸਬੰਧੀ ਬੁੱਧੀਜੀਵੀਆਂ ਵੱਲੋਂ ਸੰਬੋਧਨ ਕੀਤਾ ਜਾਵੇਗਾ।

ਅਜੀਤ ਡੈਸਕ 04-08-2026
ਸੰਗਰੂਰ, 3 ਅਗਸਤ (ਧੀਰਜ ਪਸੋਰੀਆ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ 7 ਅਗਸਤ ਨੂੰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਥੇਬੰਦੀ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵਾਤਾਵਰਨ ਸਬੰਧੀ ਬੁੱਧੀਜੀਵੀਆਂ ਵੱਲੋਂ ਸੰਬੋਧਨ ਕੀਤਾ ਜਾਵੇਗਾ। 7 ਅਗਸਤ ਨੂੰ ਚੰਡੀਗੜ੍ਹ ਵਿਖੇ ਕਿਸਾਨਾਂ ਨੂੰ ਪਹੁੰਚਣ ਲਈ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਵਿਖੇ 1 ਤੋਂ 7 ਸਤੰਬਰ ਤੱਕ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਾਇਆ ਜਾਵੇਗਾ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਵੱਧ ਤੋਂ ਵੱਧ ਕਿਸਾਨਾਂ ਦੀ ਸਮੂਲੀਅਤ ਕਰਵਾਉਣ ਲਈ ਤਿਆਰੀਆਂ ਕਰਨ ਲਈ ਡਿਊਟੀਆਂ ਲਾਈਆਂ ਗਈਆਂ। ਜ਼ਿਲ੍ਹਾ ਜਨਰਲ ਸਕੱਤਰ ਕਸ਼ਮੀਰ ਸਿੰਘ ਘਰਾਚੋਂ ਸਮੇਤ ਵੱਖ-ਵੱਖ ਬੁਲਾਰਿਆਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਸਬਸਿਟੀ ਤੇ ਸੰਦ ਮੁਹਈਆ ਕਰਵਾਏ ਜਾਣ। ਕਿਸਾਨ ਆਗੂਆਂ ਨੇ ਕਿਹਾ ਕਿ ਬਿਜਲੀ ਕੀ ਦੇ ਮਾੜੇ ਪ੍ਰਬੰਧਾਂ ਕਾਰਨ ਕਿਸਾਨ ਖੱਜਲ ਖਵਾਰ ਹੋ ਰਹੇ ਹਨ ਸਮੇਂ ਸਿਰ ਟਰਾਂਸਫਾਰਮ ਨਹੀਂ ਮਿਲਦਾ, ਬਿਜਲੀ ਦੀ ਸਪਲਾਈ ਵਿੱਚ ਕੱਟ ਬਹੁਤ ਜਿਆਦਾ ਲੱਗਦੇ ਹਨ। ਬਿਜਲੀ ਦੇ ਪ੍ਰਬੰਧਾਂ ਲਈ ਵੱਧ ਤੋਂ ਵੱਧ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਬਲਵਿੰਦਰ ਸਿੰਘ ਜੱਖਲਾ,ਗੁਰਜੀਤ ਸਿੰਘ ਭੜੀ ਮਾਨਸਾ ,ਜਸਪਾਲ ਸਿੰਘ ਘਰਾਚੋਂ, ਰੋਹੀ ਸਿੰਘ ਮੰਗਵਾਲ, ਦਰਸ਼ਨ ਸਿੰਘ ਲਿਦੜਾ,ਪ੍ਰੀਤਮ ਸਿੰਘ,ਮੱਖਣ ਸਿੰਘ ਘਾਬਦਾਂ,ਕੁਲਵਿੰਦਰ ਸਿੰਘ ਮਾਝਾ ,ਮਨਜਿੰਦਰ ਸਿੰਘ ਘਾਬਦਾਂ,ਭੁਪਿੰਦਰ ਸਿੰਘ ਭੁੱਲਰਹੇੜੀ, ਬਲਵਿੰਦਰ ਸਿੰਘ ਘੋੜੇਨਾਵ,ਅਮਰਜੀਤ ਸਿੰਘ ਖਨਾਲ ਕਲਾ,ਜਸਵਿੰਦਰ ਸਿੰਘ ਚੰਗਾਲ,ਪ੍ਰੀਤਇਧਰ ਸਿੰਘ ਗਰੇਵਾਲ,ਸੁਖਵਿੰਦਰ ਸਿੰਘ ਕਪਿਆਲ, ਯਾਦਵਿੰਦਰ ਸਿੰਘ ਘਰਾਚੋਂ ਮੌਜੂਦ ਸਨ ।
ਪਿਛਲੀ ਖ਼ਬਰ ਮਹਿਲਾ ਅਗਰਵਾਲ ਸਭਾ ਧੂਰੀ ਦੀ ਨਵੀਂ ਕਾਰਜਕਾਰਨੀ ਦਾ ਸਹੁੰ ਚੁੱਕ ਸਮਾਗਮ ਸੰਪੰਨ ਅਗਲੀ ਖ਼ਬਰ ਜ਼ਿਲ੍ਹੇ ਦੇ ਲਾਇਨਜ਼ ਕਲੱਬਾਂ ’ਚੋਂ ਸਭ ਤੋਂ ਵਧੀਆ ਕਲੱਬ ਪ੍ਰਧਾਨ ਚੁਣੇ ਗਏ ਭੂਪੇਸ਼ ਭਾਰਦਵਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।