02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਰੁਚਿਕਾ ਕੌੜਾ ਨਗਰ ਪੰਚਾਇਤ ਅਮਰਗੜ੍ਹ ਦੀ ਪ੍ਰਧਾਨ ਅਤੇ ਵਿਸ਼ਾਲ ਸ਼ਰਮਾ ਬਣੇ ਮੀਤ ਪ੍ਰਧਾਨ

ਅਜੀਤ ਡੈਸਕ 30-07-2026

ਅਮਰਗੜ੍ਹ, 29 ਜੁਲਾਈ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਨਗਰ ਪੰਚਾਇਤ ਅਮਰਗੜ੍ਹ ਵਿਖੇ ਸਿਆਸੀ ਸਰਗਰਮੀਆਂ ਦੇ ਸਿਖਰ ਦੌਰਾਨ ਅੱਜ ਇੱਕ ਅਹਿਮ ਚੋਣ ਪ੍ਰਕਿਰਿਆ ਤਹਿਤ ਆਜ਼ਾਦ ਕੌਂਸਲਰ ਰੁਚਿਕਾ ਕੌੜਾ ਨੂੰ ਆਮ ਆਦਮੀ ਪਾਰਟੀ ਦੇ ਕੌਸਲਰ ਅਤੇ ਕਾਂਗਰਸੀ ਕੌਂਸਲਰ ਦੇ ਸਹਿਯੋਗ ਨਾਲ ਨਗਰ ਪੰਚਾਇਤ ਦਾ ਪ੍ਰਧਾਨ ਚੁਣ ਲਿਆ ਗਿਆ ਹੈ, ਜਦਕਿ ਕਾਂਗਰਸੀ ਕੌਂਸਲਰ ਵਿਸ਼ਾਲ ਸ਼ਰਮਾ ਨੇ ਮੀਤ ਪ੍ਰਧਾਨ ਵਜੋਂ ਵਾਗਡੋਰ ਸੰਭਾਲ ਲਈ ਹੈ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇੱਥੇ 6 ਆਜ਼ਾਦ ਕੌਂਸਲਰ, 3 ਆਮ ਆਦਮੀ ਪਾਰਟੀ, 1 ਕਾਂਗਰਸ ਅਤੇ 1 ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਜੇਤੂ ਰਹੇ ਸਨ। ਅੱਜ ਐੱਸ.ਡੀ.ਐੱਮ. ਕਨਵੀਨਰ ਰਾਜੇਸ਼ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਅਤੇ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੀ ਵਿਸ਼ੇਸ਼ ਮੌਜੂਦਗੀ ‘ਚ ਚੋਣ ਅਮਨ-ਅਮਾਨ ਨਾਲ ਨੇਪਰੇ ਚੜੀ।ਕਾਰਜ ਸਾਧਕ ਅਫ਼ਸਰ ਅਸੀਂਸ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਾਰਡ ਨੰਬਰ 10 ਦੇ ਕੌਂਸਲਰ ਸਵਰਨ ਸਿੰਘ ਵੱਲੋਂ ਵਾਰਡ ਨੰਬਰ 3 ਦੀ ਕੌਂਸਲਰ ਰੁਚਿਕਾ ਕੌੜਾ ਦਾ ਨਾਮ ਪ੍ਰਧਾਨਗੀ ਦੇ ਅਹੁਦੇ ਲਈ ਪੇਸ਼ ਕੀਤਾ ਗਿਆ। ਇਸ ਤਜਵੀਜ਼ ਦਾ ਸਮਰਥਨ ਵਾਰਡ ਨੰਬਰ 1 ਤੋਂ ਆਪ ਕੌਂਸਲਰ ਬਲਵੀਰ ਕੌਰ, ਵਾਰਡ ਨੰਬਰ 4 ਦੇ ਆਜ਼ਾਦ ਕੌਂਸਲਰ ਸੰਦੀਪ ਕੁਮਾਰ, ਵਾਰਡ ਨੰਬਰ 5 ਦੇ ਕਾਂਗਰਸੀ ਕੌਂਸਲਰ ਵਿਸ਼ਾਲ ਸ਼ਰਮਾ, ਵਾਰਡ ਨੰਬਰ 11 ਤੋਂ ਆਪ ਕੌਂਸਲਰ ਮਨਦੀਪ ਕੌਰ ਅਤੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਐਸੋਸੀਏਟ ਮੈਂਬਰ ਦੀ ਵੋਟ ਸਮੇਤ ਕੁੱਲ 7 ਵੋਟਾਂ ਨਾਲ ਰੁਚਿਕਾ ਕੌੜਾ ਨੂੰ ਪ੍ਰਧਾਨ ਚੁਣਿਆ ਗਿਆ।ਇਸੇ ਤਰ੍ਹਾਂ ਮੀਤ ਪ੍ਰਧਾਨ ਦੇ ਅਹੁਦੇ ਲਈ ਵਿਸ਼ਾਲ ਸ਼ਰਮਾ ਦਾ ਨਾਮ ਆਜ਼ਾਦ ਕੌਂਸਲਰ ਸੰਦੀਪ ਕੁਮਾਰ ਵੱਲੋਂ ਤਜਵੀਜ਼ ਕੀਤਾ ਗਿਆ, ਜਿਸ ਨੂੰ ਭਰਵਾਂ ਸਮਰਥਨ ਮਿਲਦਿਆਂ ਵਿਸ਼ਾਲ ਸ਼ਰਮਾ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ।ਇਸ ਮੌਕੇ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਸਮੂਹ ਕੌਂਸਲਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਚੋਣ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਲਾਕੇ ਦੇ ਭਲੇ ਲਈ ਕੀਤੀ ਗਈ ਹੈ। ਉਨ੍ਹਾਂ ਉਮੀਦ ਜਤਾਈ ਕਿ ਨਵੀਂ ਬਣੀ ਇਹ ਟੀਮ ਅਮਰਗੜ੍ਹ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਨਦੇਹੀ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਯਤਨਸ਼ੀਲ ਰਹੇਗੀ। ਇਸ ਮੌਕੇ ਸਮਾਜ ਸੇਵੀ ਦੀਪਕ ਕੌੜਾ,ਸਵਰਨਜੀਤ ਸਿੰਘ ਪਨੇਸਰ ਐੱਮ.ਡੀ. ਦਸ਼ਮੇਸ਼ ਮਕੈਨੀਕਲ ਵਰਕਸ, ਸਰਬਜੀਤ ਸਿੰਘ ਗੋਗੀ ਸਾਬਕਾ ਸਰਪੰਚ, ਕਾਂਗਰਸੀ ਆਗੂ ਕਮਲ ਧਾਲੀਵਾਲ, ਵਿਧਾਇਕ ਦੇ ਨਿੱਜੀ ਸਕੱਤਰ ਰਾਜੀਵ ਕੁਮਾਰ ਤੋਗਾਹੇੜੀ, ਨਰੇਸ਼ ਕੁਮਾਰ ਨਾਰੀਕੇ ਪ੍ਰਧਾਨ ਸਰਪੰਚ ਐਸੋਸੀਏਸ਼ਨ, ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ, ਗੁਰਪ੍ਰੀਤ ਸਿੰਘ ਬਿੱਟੂ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰਵੀਰ ਸਿੰਘ ਗੁਰੀ, ਸਰਧਾ ਰਾਮ ਸਾਬਕਾ ਕੌਂਸਲਰ ਅਤੇ ਗੁਰਦਾਸ ਸਿੰਘ ਸਾਬਕਾ ਉਪ ਪ੍ਰਧਾਨ ਸਮੇਤ ਵੱਡੀ ਗਿਣਤੀ ‘ਚ ਇਲਾਕੇ ਦੇ ਪਤਵੰਤੇ ਸੱਜਣ, ਆਪ ਆਗੂ ਅਤੇ ਵਰਕਰ ਹਾਜ਼ਰ ਸਨ। ਸਾਰਿਆਂ ਨੇ ਨਵ-ਨਿਯੁਕਤ ਪ੍ਰਧਾਨ ਰੁਚਿਕਾ ਕੌੜਾ ਅਤੇ ਮੀਤ ਪ੍ਰਧਾਨ ਵਿਸ਼ਾਲ ਸ਼ਰਮਾ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਪਿਛਲੀ ਖ਼ਬਰ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਵਲੋਂ ਧਰਨਾ ਜਾਰੀ ਅਗਲੀ ਖ਼ਬਰ ਸੰਗਰੂਰ ਦੇ ਬਾਜ਼ਾਰ ਅੱਜ 3 ਵਜੇ ਤੱਕ ਰਹਿਣਗੇ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।