10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਵਿਧਾਇਕ ਕਾਲ਼ਾ ਢਿੱਲੋਂ ਨੇ ਦੀਦਾਰਗੜ੍ਹ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਅਜੀਤ ਡੈਸਕ 20-07-2026
ਸ਼ੇਰਪੁਰ, 19 ਜੁਲਾਈ (ਦਰਸ਼ਨ ਸਿੰਘ ਖੇੜੀ) - ਸ਼੍ਰੋਮਣੀ ਅਕਾਲੀ ਦਲ ਸਰਕਲ ਸ਼ੇਰਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਦੀਦਾਰਗੜ੍ਹ ਦੇ ਪਿਤਾ ਜਥੇਦਾਰ ਬਲਵੀਰ ਸਿੰਘ ਦੀਦਾਰਗੜ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਸਮੁੱਚੇ ਦੀਦਾਰਗੜ੍ਹ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲ਼ਾ ਢਿੱਲੋਂ ਵਿਸ਼ੇਸ਼ ਤੌਰ ਤੇ ਪੁੱਜੇ।ਇਸ ਸਮੇਂ ਗੱਲਬਾਤ ਕਰਦਿਆਂ ਵਿਧਾਇਕ ਕਾਲ਼ਾ ਢਿੱਲੋਂ ਨੇ ਕਿਹਾ ਕਿ ਬਜ਼ੁਰਗਾਂ ਦਾ ਚਲੇ ਜਾਣਾ ਪ੍ਰੀਵਾਰ ਲਈ ਬਹੁਤ ਵੱਡਾ ਘਾਟਾ ਹੁੰਦਾ ਹੈ ਕਿਉਂਕਿ ਉਨ੍ਹਾਂ ਦੇ ਦਹਾਕਿਆਂ ਬੱਧੀ ਜ਼ਿੰਦਗੀ ਦੇ ਤਜਰਬੇ ਆਪਣੇ ਬੱਚਿਆਂ ਲਈ ਮਾਰਗ ਦਰਸ਼ਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਦੇ ਚੰਗੇ ਸੰਸਕਾਰਾਂ ਸਦਕਾ ਹੀ ਪ੍ਰੀਵਾਰਿਕ ਮੈਂਬਰਾਂ ਨੂੰ ਸਮਾਜ ਵਿਚ ਸਤਿਕਾਰ ਤੇ ਸਨਮਾਨ ਪ੍ਰਾਪਤ ਹੁੰਦਾ ਹੈ।ਇਸ ਮੌਕੇ ਚਮਕੌਰ ਸਿੰਘ ਭੋਲਾ ਟਿੱਬਾ,ਪਰਗਟ ਸਿੰਘ,ਬਲਜਿੰਦਰ ਸਿੰਘ ਜੰਡੂ ਹੰਡਿਆਇਆ, ਚਰਨਜੀਤ ਸਿੰਘ ਸਾਬਕਾ ਸਰਪੰਚ ਕੋਠੇ ਸਿਰਜੀਤਪੁਰਾ,ਬਿੱਟੂ ਫਰਵਾਹੀ, ਜਸਮੇਲ ਸਿੰਘ ਬੜੀ, ਸਾਬਕਾ ਸਰਪੰਚ ਸੰਦੀਪ ਸਿੰਘ ਦੀਦਾਰਗੜ੍ਹ ਆਦਿ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਅੱਜ ਤੋਂ ਸੂਬੇ ਭਰ ਵਿਚ ਸ਼ੁਰੂ ਹੋਣਗੇ ‘ਜੀ ਰਾਮ ਜੀ ਯੋਜਨਾ’ ਦੇ ਕਾਰਜ, ਅਰੁਣ ਨਾਰੰਗ ਨੇ ਸਰਪੰਚਾਂ ਨਾਲ ਕੀਤੀ ਬੈਠਕ ਅਗਲੀ ਖ਼ਬਰ ਲੋਕ ਅਦਾਲਤ ਦੌਰਾਨ 17 ਕੇਸਾਂ ਦਾ ਨਿਪਟਾਰਾ, 46 ਲੱਖ 5 ਹਜ਼ਾਰ 93 ਰੁਪਏ ਦੀ ਰਕਮ ਦੇ ਸਮਝੌਤੇ ਕਰਵਾਏ ਗਏ - ਸੈਸ਼ਨਜ਼ ਜੱਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।