12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਾਰੀ ਸਾਰੀ ਰਾਤ ਲਗਦੇ ਕੱਟਾਂ ਤੋਂ ਸ਼ੇਰੋਂ ਵਾਸੀ ਡਾਹਢੇ ਪ੍ਰੇਸ਼ਾਨ

ਅਜੀਤ ਡੈਸਕ 15-07-2026
ਲੌਂਗੋਵਾਲ, 14 ਜੁਲਾਈ (ਵਿਨੋਦ, ਸ. ਖੰਨਾ) - ਉਪ ਮੰਡਲ ਲੌਂਗੋਵਾਲ ਅਧੀਨ ਪੈਂਦੇ ਪਿੰਡ ਸ਼ੇਰੋਂ ਵਿਚ ਸਾਰੀ ਸਾਰੀ ਰਾਤ ਲੱਗਦੇ ਬਿਜਲੀ ਦੇ ਅਣ ਐਲਾਨੇ ਕੱਟਾਂ ਤੋਂ ਪਿੰਡ ਵਾਸੀ ਡਾਹਢੇ ਪਰੇਸ਼ਾਨ ਹਨ। ਅੱਤ ਦੀ ਗਰਮੀ ਵਿਚ ਜਦੋਂ ਸਰਕਾਰੀ ਲਾਈਨ ਖਰਾਬ ਹੋ ਜਾਂਦੀ ਹੈ ਤਾਂ ਉਸ ਨੂੰ ਠੀਕ ਕਰਨ ਲਈ ਪਿੰਡ ਵਿਚ ਕੋਈ ਮੁਲਾਜ਼ਮ ਉਪਲਬਧ ਨਹੀਂ ਹੁੰਦਾ। ਜਿਸ ਕਾਰਨ ਰੋਗੀਆਂ, ਬਜ਼ੁਰਗਾਂ, ਨਿੱਕੇ ਬੱਚਿਆਂ ਅਤੇ ਵਿਦਿਆਰਥੀਆਂ ਦਾ ਜਿਊਣਾ ਦੁੱਭਰ ਹੋ ਜਾਂਦਾ ਹੈ। ਪਿੰਡ ਵਾਸੀ ਲੰਘੇ 2 ਦਿਨਾਂ ਤੋਂ ਇਸ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਐਤਵਾਰ ਦੀ ਰਾਤ ਤਾਂ ਸ਼ੇਰੋਂ ਨਿਵਾਸੀਆਂ ਨੇ ਬੈਠ ਕੇ ਹੀ ਕੱਟੀ ਹੈ। ਇਸ ਸਬੰਧ ਵਿਚ ਜਦੋਂ ਸਬੰਧਿਤ ਬਿਜਲੀ ਅਧਿਕਾਰੀਆਂ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਫੋਨ ਨਿਰ ਉੱਤਰ ਹੋ ਜਾਂਦੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਜਸਪਾਲ ਸਿੰਘ ਮੱਖਣ ਨੇ ਕਿਹਾ ਕਿ ਕਹਿਣ ਨੂੰ ਤਾਂ ਇਹ ਪਿੰਡ 24 ਘੰਟੇ ਸਪਲਾਈ ਲਈ ਸ਼ਹਿਰੀ ਵਸੋਂ ਵਿਚ ਪਾਇਆ ਗਿਆ ਹੈ ਪਰ ਸ਼ਹਿਰਾਂ ਵਾਲੀ ਸਹੂਲਤ ਕੋਈ ਹੈ ਨਹੀਂ। ਇੱਥੇ ਜਦੋਂ ਜੀਅ ਕਰਦਾ ਹੈ ਬਿਜਲੀ ਕੱਟ ਦਿੱਤੀ ਜਾਂਦੀ ਹੈ। ਜੇਕਰ ਇਕ ਲਾਈਨ ਵੀ ਫਾਲਟ ਹੈ ਤਾਂ ਵੀ ਸਾਰੇ ਪਿੰਡ ਦੀ ਬਿਜਲੀ ਕੱਟ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਮੀਂਹ ਹਨੇਰੀ ਹੁੰਦੀ ਤਾਂ ਪਟਿਆਲੇ ਤੋਂ ਪਾਰ ਹੁੰਦੀ ਹੈ ਪਰ ਬਿਜਲੀ ਪਹਿਲਾਂ ਸ਼ੇਰੋਂ ਦੀ ਕਟ ਦਿੱਤੀ ਜਾਂਦੀ ਹੈ।ਉਹਨਾਂ ਮੰਗ ਕੀਤੀ ਹੈ ਕਿ ਪਿੰਡ ਸ਼ੇਰੋਂ ਵਿਖੇ ਨਿਰਵਿਘਨ ਬਿਜਲੀ ਸਪਲਾਈ ਲਈ ਇੱਥੇ ਸਥਿਤ ਗਰਿੱਡ ਵਿਚ 2 ਮੁਲਾਜ਼ਮਾਂ ਦੀ ਪੱਕੀ ਡਿਊਟੀ ਲਾਈ ਜਾਵੇ।
ਪਿਛਲੀ ਖ਼ਬਰ ਕੋਟ ਮਿੱਤ ਸਿੰਘ ਵਿਖੇ ਦੇਰ ਰਾਤ ਘਰ ’ਤੇ ਅੰਨ੍ਹੇਵਾਹ ਫਾਇਰਿੰਗ, ਪਰਿਵਾਰ ਵਾਲ-ਵਾਲ ਬਚਿਆ ਅਗਲੀ ਖ਼ਬਰ ਪੰਜਾਬ ਪੁਲਿਸ ਦੀ ‘ਰੁੱਖ ਲਗਾਓ ਮੁਹਿੰਮ’ ਦਾ ਐੱਸ.ਪੀ. ਛਿੱਬਰ ਨੇ ਸੰਗਰੂਰ ’ਚ ਕੀਤਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।