08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਪੁਸਤਕ ‘ਮਿਸ਼ਰਣ’ ਭਾਵਨਾਵਾਂ ਦੇ ਮੇਲੇ ਲੋਕ ਅਰਪਣ

ਅਜੀਤ ਡੈਸਕ 14-07-2026

ਸੰਗਰੂਰ, 13 ਜੁਲਾਈ (ਸੁਖਵਿੰਦਰ ਸਿੰਘ ਫੁੱਲ)- ਸਾਹਿਤਕ ਕਲਾ ਮੰਚ ਵੱਲੋਂ ਕਰਵਾਏ ਸਾਹਿਤਕ ਸਮਾਗਮ ਵਿੱਚ ਨੌਜਵਾਨ ਕਵੀ ਜਸਕਰਨ ਸਿੰਘ ਬਡਰੁੱਖਾਂ ਦੀ ਕਿਤਾਬ ‘ਮਿਸ਼ਰਣ’ (ਭਾਵਨਾਵਾਂ ਦੇ ਮੇਲੇ) ਇੱਥੇ ਹੋਏ ਇੱਕ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਇੱਥੇ ਇਹ ਵਿਸ਼ੇਸ਼ ਤੌਰ ‘ਤੇ ਦੱਸਣਾ ਬਣਦਾ ਹੈ ਕਿ ਜਸਕਰਨ ਨਾਮਵਰ ਗੀਤਕਾਰ ਲਵਲੀ ਬਡਰੁੱਖਾਂ ਦੇ ਪੁੱਤਰ ਅਤੇ ਮਸ਼ਹੂਰ ਸਾਊਂਡ ਮਾਸਟਰ ਹਰਬੰਸ ਸਿੰਘ ਬਡਰੁੱਖਾਂ ਦੇ ਪੋਤੇ ਹਨ। ਸ਼ਸ਼ੀ ਬਾਲਾ ਵੱਲੋਂ ਕੀਤੇ ਖੂਬਸੂਰਤ ਮਨ ਸੰਚਾਲਨ ਦੌਰਾਨ ਬਲਵੰਤ ਸਿੰਘ ਜੋਗਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ। ਸਮਾਗਮ ਦੀ ਪ੍ਰਧਾਨਗੀ ਬਹੁਪੱਖੀ ਸ਼ਖ਼ਸੀਅਤ ਮੋਹਨ ਸ਼ਰਮਾ ਨੇ ਕੀਤੀ। ਮੁੱਖ ਬੁਲਾਰੇ ਵਜੋਂ ਬੋਲਦਿਆਂ ਲੇਖਕ ਸੁਖਵਿੰਦਰ ਪੱਪੀ ਨੇ ਕਿਹਾ ਕਿ ਕਵਿਤਾ ਮਨੁੱਖ ਨੂੰ ਮਸ਼ੀਨ ਨਾਲੋਂ ਵੱਖ ਕਰਦੀ ਹੈ। ਜਸਕਰਨ ਦੀਆਂ ਕਵਿਤਾਵਾਂ ਦੀ ਵਿੱਚ ਸੂਝ ਹੈ, ਫ਼ਿਕਰ ਹੈ ਸਭ ਤੋਂ ਵੱਡੀ ਗੱਲ ਉਸ ਅੰਦਰ ਮਨੁੱਖਤਾ ਪ੍ਰਤੀ ਮੋਹ ਹੈ ਜੋ ਵੱਡਾ ਕਵੀ ਹੋਣ ਦੇ ਅਹਿਮ ਗੁਣ ਹਨ। ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾ਼ ਕਮਲਜੀਤ ਸਿੰਘ ਟਿੱਬਾ ਨੇ ਕਿਹਾ ਕਿ ਜਸਕਰਨ ਨੇ ਛੋਟੀ ਉਮਰ ਵਿੱਚ ਬਹੁਤ ਗੰਭੀਰ ਕਵਿਤਾ ਲਿਖੀ ਹੈ, ਇਸਨੂੰ ਗੰਭੀਰਤਾ ਨਾਲ ਹੀ ਮਾਣਿਆ ਜਾ ਸਕਦਾ ਹੈ। ਮੋਹਨ ਸ਼ਰਮਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਜਸਕਰਨ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਸ ਕਵਿਤਾ ਵਿੱਚ ਸਥਾਪਤੀ ਵਾਲੇ ਗੁਣ ਹਨ ਭਵਿੱਖ ਵਿੱਚ ਇਹ ਕਵੀ ਜ਼ਰੂਰ ਸਥਾਪਤ ਸ਼ਾਇਰਾਂ ਵਿੱਚ ਗਿਣਿਆ ਜਾਵੇਗਾ। ਮੁੱਖ ਮਹਿਮਾਨ ਵਜੋਂ ਪਹੁੰਚੇ ਸ਼ਿਵਚਰਨ ਸਿੰਘ ਸੰਧੂ ਹੋਰਾਂ ਨੇ ਵੀ ਜਸਕਰਨ ਨੂੰ ਸ਼ੁਭਕਾਮਨਾਮਾ ਦਿੱਤੀਆਂ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਧਰਮੀ ਤੁੰਗਾਂ, ਰਜਿੰਦਰ ਕੌਰ, ਜਸਵੀਰ ਸਿੰਘ ਸੋਹਲ,ਹੈਪੀ ਪੁੰਨਾਵਾਲ, ਗੁਰਿੰਦਰ ਸਿੰਘ,ਕਰਨੈਲ ਕਲਿਆਣ , ਨੂਰਦੀਪ ਕੋਮਲ, ਸੁਰਿੰਦਰਪਾਲ ਸਿੰਘ ਸਿਦਕੀ,ਜੰਗ ਸਿੰਘ ਫੱਟੜ, ਗੁਰਪ੍ਰੀਤ ਸਿੰਘ ਮਾਨ,ਅਤੇ ਚਰਚਿਤ ਗੀਤਕਾਰ ਪ੍ਰੀਤ ਸੰਘਰੇੜੀ ਨੇ ਆਪਣੇ ਸ਼ਬਦਾਂ ਨਾਲ ਖ਼ੂਬ ਰੰਗ ਬੰਨ੍ਹਿਆ। ਸਮਾਗਮ ਵਿੱਚ ਡਾਕਟਰ ਸੁਪ੍ਰੀਆ ਸਿੰਘ, ਸਤਿੰਦਰ ਪਾਲ ਸਿੰਘ, ਹਰਵਿੰਦਰ ਕੌਰ, ਬਲਵਿੰਦਰ ਸਿੰਘ ਧਾਲੀਵਾਲ,ਸ਼ਰਨਜੀਤ ਕੌਰ,ਪ੍ਰੋਫ਼ੈਸਰ ਮੇਜਰ ਚੱਠਾ, ਪ੍ਰੋਫ਼ੈਸਰ ਡਾ਼ ਨਿਰਮਲ, ਕੁਲਵੰਤ ਕਸਕ,ਗਗਨਦੀਪ ਸਿੰਘ ਤੁੰਗਾਂ,ਗੁਰੀ ਚੰਦੜ, ਸਰਬਜੀਤ ਸੰਗਰੂਰਵੀ,ਏਕਮਜੋਤ ਸਿੰਘ ਹਰਪ੍ਰੀਤ ਸਿੰਘ,ਰਾਜ ਕੁਮਾਰ ਗੋਇਲ,ਅਨੀਤਾ ਗੋਇਲ, ਕੁਲਦੀਪ ਕੁਮਾਰ,ਸੰਦੀਪ ਸਿੰਘ,ਦੀਪਕ ਕੁਮਾਰ ਸਰੋਜ ਸਟੇਨੋ, ਗੁਰਸੇਵਕ ਵਰਮਾ, ਪਰਮਿੰਦਰ ਸਿੰਘ, ਸੁਰਿੰਦਰ ਪਾਲ ਉੱਪਲੀ,ਰੀਤੂ ਰਾਣੀ,ਪ੍ਰਸ਼ਾਂਤ ਜੈਨ,ਪਿੰਕੀ ਸੰਗਰੂਰ, ਕਰਮਜੀਤ ਸਿੰਘ, ਹਰਪ੍ਰੀਤ ਸਿੰਘ,ਵਿਜੈ ਕੁਮਾਰ ਸਿੰਗਲਾ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।

ਪਿਛਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਹਾਜ਼ਰੀ ’ਚ ਭਗਵਾਨਪੁਰਾ ਨਗਰ ਦੇ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਿਲ -ਅਮਨ... ਅਗਲੀ ਖ਼ਬਰ ਗੁਰਜੋਤ ਢੀਂਡਸਾ ਨੇ ਕੀਤੀ ਭੁਪੇਸ਼ ਬਘੇਲ ਤੇ ਪ੍ਰਧਾਨ ਰਾਜਾ ਵੜਿੰਗ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।