07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਆਕਸਫੋਰਡ ਪਬਲਿਕ ਸਕੂਲ ਚੀਮਾ ਦੇ ਹੋਣਹਾਰ ਖਿਡਾਰੀ ਅਰਸ਼ਵੀਰ ਨੇ ਨੈਸ਼ਨਲ ਕਿੱਕ ਬਾਕਸਿੰਗ ‘ਚ ਜਿੱਤਿਆ ਚਾਂਦੀ ਦਾ ਤਗਮਾ

ਅਜੀਤ ਡੈਸਕ 14-07-2026

ਚੀਮਾ ਮੰਡੀ, 13 ਜੁਲਾਈ (ਗੁਰਜੀਤ ਸਿੰਘ ਚਹਿਲ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ (ਆਈ.ਸੀ.ਐੱਸ.ਈ. ਅਤੇ ਆਈ.ਐੱਸ. ਸੀ ਬੋਰਡ) ਤੋਂ ਮਾਨਤਾ ਪ੍ਰਾਪਤ ‘ਦੀ ਆਕਸਫੋਰਡ ਪਬਲਿਕ ਸਕੂਲ ਚੀਮਾ ਦੇ ਹੋਣਹਾਰ ਖਿਡਾਰੀ ਅਰਸ਼ਵੀਰ ਸਿੰਘ ਨੇ ਖੇਡਾਂ ‘ਚ ਕੌਮੀ ਪੱਧਰ ‘ਤੇ ਸਕੂਲ ਅਤੇ ਇਲਾਕੇ ਦਾ ਨਾਅ ਰੌਸ਼ਨ ਕੀਤਾ ਹੈ। ਅਰਸ਼ਵੀਰ ਸਿੰਘ ਨੇ ਉਡੀਸ਼ਾ ਵਿਖੇ ਹੋਈ ‘ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ । ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਉਕਤ ਖਿਡਾਰੀ ਨੇ ਇਹ ਪ੍ਰਾਪਤੀ 84 ਕਿਲੋਗ੍ਰਾਮ ਭਾਰ ਵਰਗ ਦੇ ‘ਕਿੱਕ ਲਾਈਟ’ ਈਵੈਂਟ ‘ਚ ਹਾਸਲ ਕੀਤੀ । ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਨੇ ਅਰਸ਼ਵੀਰ ਸਿੰਘ ਦੀ ਇਸ ਵੱਡੀ ਸਫ਼ਲਤਾ ‘ਤੇ ਖੁਸ਼ੀ ਜ਼ਾਹਰ ਕਰਦਿਆਂ ਖਿਡਾਰੀ ਅਤੇ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਵੀ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਦੀ ਕਾਮਨਾ ਕੀਤੀ। ਸਕੂਲ ਪਹੁੰਚਣ ‘ਤੇ ਜੇਤੂ ਖਿਡਾਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ੍ਰੀ ਸੰਦੀਪ ਕੁਮਾਰ ਅਤੇ ਸਟਾਫ ਨੇ ਖਿਡਾਰੀ ਅਰਸ਼ਵੀਰ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਸਟਾਫ ਵਲੋਂ ਕਰਾਟੇ ਕੋਚ ਰਾਹੁਲ ਕੁਮਾਰ ਅਤੇ ਡੀ.ਪੀ.ਈ. ਹਰਪ੍ਰੀਤ ਸਿੰਘ ਨੂੰ ਖੇਡ ਮੁਕਾਬਲਿਆਂ ‘ਚ ਵਿਦਿਆਰਥੀਆਂ ਨੂੰ ਚੰਗਾ ਅਭਿਆਸ ਕਰਵਾਉਣ ਸਦਕਾ ਜਿੱਤ ਪ੍ਰਾਪਤ ਕਰਨ ਦੀ ਵਧਾਈ ਦਿੱਤੀ ਗਈ । ਇਸ ਮੌਕੇ ਸਕੂਲ ਚੇਅਰਮੈਨ ਚਮਕੌਰ ਸਿੰਘ, ਉਪ ਚੇਅਰਮੈਨ ਗਗਨ ਗੋਇਲ, ਮੈਨੇਜਿੰਗ ਡਾਇਰੈਕਟਰ ਗੁਰਧਿਆਨ ਸਿੰਘ ਚਹਿਲ ਅਤੇ ਪ੍ਰਵੀਨ ਕੁਮਾਰ ਆਦਿ ਮੌਜੂਦ ਸਨ।

ਪਿਛਲੀ ਖ਼ਬਰ ਪੂਰਾ ਸੰਗਰੂਰ ਸ਼ਹਿਰ ਕੂੜੇ ਦੇ ਵੱਡੇ-ਵੱਡੇ ਅਣ-ਛਾਂਟੇ ਢੇਰਾਂ ਨਾਲ ਭਰਿਆ ਪਿਆ ਹੈ-ਐਡਵੋਕੇਟ ਕਮਲ ਆਨੰਦ, ਜਤਿੰਦਰ ਕਾਲੜਾ ਅਗਲੀ ਖ਼ਬਰ ਪਿੰਡ ਛੀਨੀਵਾਲ ਕਲਾਂ ਦੇ ਅਧਿਕਾਰਤ ਪੰਚ ਦੀ ਚੋਣ ਹੁਣ 23 ਨੂੰ ਹੋਵੇਗੀ, ਅੱਜ ਚੋਣ ਨਾ ਕਰਵਾਉਣ ’ਤੇ ਰੋਸ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।