25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਮਾਰਕੀਟ ਫੀਸ ਦੇ ਮੁੱਦੇ ਨੂੰ ਲੈ ਕੇ ਚੇਅਰਮੈਨ ਈਲਵਾਲ ਨੇ ਆੜਤੀ ਯੂਨੀਅਨ ਅਤੇ ਰੇਹੜੀ ਯੂਨੀਅਨ ਨਾਲ ਕੀਤੀ ਵੱਖੋ-ਵੱਖਰੀ ਮੀਟਿੰਗ

ਅਜੀਤ ਡੈਸਕ 09-07-2026
ਸੰਗਰੂਰ, 8 ਜੁਲਾਈ (ਧੀਰਜ ਪਸੋਰੀਆ) - ਮਲੇਰਕੋਟਲਾ ਸਬਜ਼ੀ ਮੰਡੀ ਤੋਂ ਸੰਗਰੂਰ ਆਉਂਦੀ ਸਬਜ਼ੀ ਤੇ ਲੱਗਣ ਵਾਲੀ ਮਾਰਕੀਟ ਫੀਸ ਨੂੰ ਲੈ ਕੇ ਦੋ ਤਿੰਨ ਦਿਨਾਂ ਤੋਂ ਪੈਦਾ ਹੋਇਆ ਰੇੜਕਾ ਹੁਣ ਬਿਲਕੁਲ ਖਤਮ ਹੋ ਗਿਆ ਹੈ ਜਿਸ ਦੇ ਚਲਦਿਆਂ ਸਬਜੀ ਮੰਡੀ ਸੰਗਰੂਰ ਅਤੇ ਰੇਹੜੀ ਵਾਲਿਆਂ ਦਾ ਕਾਰੋਬਾਰ ਆਮ ਦੀ ਤਰ੍ਹਾਂ ਚਾਲੂ ਹੋ ਗਿਆ ਹੈ। ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਪਹਿਲਾਂ ਸਬਜ਼ੀ ਮੰਡੀ ਆੜਤੀ ਯੂਨੀਅਨ ਦੇ ਵਫਦ ਜਿਸ ਵਿੱਚ ਸੰਦੀਪ ਕੁਮਾਰ ਪ੍ਰਧਾਨ, ਮੋਹਨ ਲਾਲ ਜਿਲ੍ਹਾ ਪ੍ਰਧਾਨ, ਸਫੀ ਮੁਹੰਮਦ ਸਾਬਕਾ ਪ੍ਰਧਾਨ, ਰਾਜ ਕੁਮਾਰ, ਸਕੀਲ,ਨਸ਼ੀਰ, ਬੰਟੀ,ਅਲੀ ਅਤੇ ਹੋਰ ਸ਼ਾਮਿਲ ਸਨ ਨਾਲ ਬੈਠਕ ਕੀਤੀ ਜਿਸ ਦੌਰਾਨ ਆੜਤੀਆਂ ਦੇ ਵਫਦ ਨੇ ਪੂਰੀ ਤਰ੍ਹਾਂ ਸੰਤੁਸ਼ਟੀ ਜਾਹਰ ਕੀਤੀ।ਉਸ ਤੋਂ ਬਾਅਦ ਰੇਹੜੀ ਯੂਨੀਅਨ ਦੇ ਵਫਦ ਨੇ ਪ੍ਰਧਾਨ ਵਿਸ਼ਾਲ ਕੁਮਾਰ ਗੋਲੂ ਦੀ ਅਗਵਾਈ ਵਿੱਚ ਚੇਅਰਮੈਨ ਅਵਤਾਰ ਸਿੰਘ ਈਲਵਾਲ ਨਾਲ ਬੈਠਕ ਕੀਤੀ ਜਿਸ ਵਿੱਚ ਰੇਹੜੀ ਯੂਨੀਅਨ ਪ੍ਰਧਾਨ ਸ੍ਰੀ ਗੋਲੂ ਨੇ ਚੇਅਰਮੈਨ ਮਾਰਕੀਟ ਕਮੇਟੀ ਨੂੰ ਵਿਸ਼ਵਾਸ ਦਵਾਇਆ ਕਿ ਜੇਕਰ ਕੋਈ ਵੀ ਰੇਹੜੀ ਵਾਲਾ ਫਲ ਜਾਂ ਸਬਜ਼ੀ ਮਲੇਰਕੋਟਲਾ ਜਾਂ ਕਿਸੇ ਹੋਰ ਮੰਡੀ ਤੋਂ ਲੈ ਕੇ ਆਉਂਦਾ ਹੈ ਉਹ ਉਸ ਦਾ ਮਾਰਕੀਟ ਫੀਸ ਭਰੀ ਦਾ ਫਾਰਮ ਦਿਖਾਵੇਗਾ।ਜੇਕਰ ਉਸ ਕੋਲ ਫਾਰਮ ਨਹੀਂ ਹੋਵੇਗਾ ਤਾਂ ਉਹ ਬਣਦੀ ਮਾਰਕੀਟ ਫੀਸ ਦੇ ਭਰਨ ਦਾ ਪਾਬੰਦ ਹੋਵੇਗਾ। ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਬਾਅਦ ਵਿੱਚ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਜਿਸ ਨਾਲ ਆੜਤੀਆਂ ਜਾਂ ਰੇਹੜੀ ਵਾਲਿਆਂ ਦਾ ਕਾਰੋਬਾਰ ਪ੍ਰਭਾਵਿਤ ਹੁੰਦਾ ਹੋਵੇ ਪਰ ਉਹ ਨਿਯਮਾ ਮੁਤਾਬਿਕ ਚੱਲਣ ਦੇ ਪਾਬੰਦ ਹਨ।
ਪਿਛਲੀ ਖ਼ਬਰ ਐਸਆਈਆਰ ਸਕੀਮ ਤਹਿਤ ਫਾਰਮ ਭਰਨ ਲਈ ਲਗਾਇਆ ਕੈਂਪ ਅਗਲੀ ਖ਼ਬਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਵਲੋਂ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।