12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਵਰਕ ਟੂਰ ਰੂਲ ਸੰਬੰਧੀ ਪੱਤਰ ਐਕਸੀਅਨ ਨੂੰ ਦਿੱਤਾ

ਅਜੀਤ ਡੈਸਕ 07-07-2026
ਸੰਗਰੂਰ, 6 ਜੁਲਾਈ (ਅਮਨਦੀਪ ਸਿੰਘ ਬਿੱਟਾ) – ਪਾਵਰ ਕਾਰਪੋਰੇਸ਼ਨ ਨਾਲ ਸਬੰਧਤ ਇੰਪਲਾਈਜ ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ ਆਧਾਰਤ ਬਣਾਏ ਸਾਂਝੇ ਧੜ੍ਹੇ ਦੇ ਸਥਾਨਕ ਆਗੂ ਜਿਨ੍ਹਾਂ ਵਿੱਚ ਸਰਕਲ ਆਗੂ ਨਿਰਭੈ ਸਿੰਘ, ਡਵੀਜਨ ਮੀਤ ਪ੍ਰਧਾਨ ਪੁਸ਼ਪਿੰਦਰ ਸਿੰਘ ਸੈਣੀ ਗੰਗਾ ਸਿੰਘ ਵਾਲਾ, ਜਗਜੀਤ ਸਿੰਘ, ਪਰਮਿੰਦਰ ਸਿੰਘ, ਪੁਨੀਤ ਕੁਮਾਰ, ਹਰਦੀਪ ਸਿੰਘ, ਨਾਇਬ ਖਾਨ ਘਰਾਚੋਂ, ਰਾਜਵੀਰ ਸਿੰਘ ਆਧਾਰਤ ਵਫਦ ਐਕਸੀਅਨ ਬਰਿੰਦਰ ਦੀਪਕ ਨੂੰ ਮਿਲਿਆ। ਵਫਦ ਨੇ ਅਧਿਕਾਰੀ ਦੇ ਬਿਆਨ ਵਿੱਚ ਲਿਆਂਦਾ ਕਿ ਮੁਲਾਜਮ ਵਰਕ ਟੂ ਰੂਲ ਦੇ ਪ੍ਰੋਗਰਾਮ ਤਹਿਤ 1 ਜੁਲਾਈ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਮੂਹ ਕਰਮਚਾਰੀ ਸਿਰਫ ਆਪਣੀ ਬਣਦੀ ਡਿਊਟੀ ਦੇਣਗੇ ਭਾਵ ਨਾਨ ਸਿਫਟ ਕਰਮਚਾਰੀ 9 ਤੋਂ 5 ਵਜੇਂ ਤੱਕ ਹੀ ਬਣਦੀ ਰੈਗੂਲਰ ਡਿਊਟੀ ਨਿਭਾਉਣਗੇ ਸਿਫਟ ਡਿਊਟੀ ਵਾਲੇ ਕਰਮਚਾਰੀ ਆਪਣੀ ਬਣਦੀ ਡਿਊਟੀ (ਪਹਿਲਾ ਤੋਂ ਲੱਗੀਆਂ ਸਿਫਟਾਂ) ਅਨੁਸਾਰ ਹੀ ਡਿਊਟੀ ਦੇਣਗੇ ਅਤੇ ਕੋਈ ਵੀ ਮੁਲਾਜਮ ਬਦਲਵੇਂ ਪ੍ਰਬੰਧ ਵਜੋਂ ਕਿਸੇ ਹੋਰ ਗਰਿੱਡ ਉੱਤੇ ਡਿਊਟੀ ਨਹੀਂ ਕਰੇਗਾ। ਗਰਿੱਡ ਸਬ ਸਟੇਸ਼ਨਾਂ ਉੱਤੇ ਕੰਮ ਕਰਦੇ ਕਰਮਚਾਰੀ ਆਪਣੀ ਬਣਦੀ ਸਿਫਟ ਡਿਊਟੀ ਕਰ ਕੇ ਘਰ ਨੂੰ ਜਾਣਗੇ ਅਤੇ ਹਫਤਾਵਾਰੀ ਰੈਸਟ ਵੀ ਕਰਨਗੇ। ਬਿਜਲੀ ਮੁਲਾਜਮ ਆਗੂਆਂ ਨੇ ਐਕਸੀਅਨ ਨੂੰ ਇਹ ਵੀ ਦੱਸਿਆ ਕਿ ਕੋਈ ਵੀ ਕਲੈਰੀਕਲ ਮੁਲਾਜਮ ਛੁੱਟੀ ਵਾਲੇ ਦਿਨ ਸੂਚਨਾ ਨਹੀਂ ਭੇਜਗਾ ਅਤੇ 5 ਵਜੇ ਤੋਂ ਬਾਅਦ ਦਫਤਰ ਵੀ ਨਹੀਂ ਬੈਠਗਾ। ਤਕਨੀਕੀ ਅਤੇ ਕਲੈਰੀਕਲ ਮੁਲਾਜਮਾ 5 ਵਜੇ ਤੋਂ ਬਾਅਦ ਫੋਨ ਨਹੀਂ ਚੁਕਣਗੇ ਅਤੇ ਆਪਣਾ ਫੋਨ ਵੀ ਬੰਦ ਰੱਖਣਗੇ। ਵਰਕ ਟੂ ਰੂਲ ਸਬੰਧੀ ਪੰਜਾਬ ਜਥੇਬੰਦੀ ਵੱਲੋਂ ਜਾਰੀ ਕੀਤੀ ਨੀਤੀਆ ਸਬੰਧੀ ਪੱਤਰ ਵੀ ਮੁਲਾਜਮ ਆਗੂਆਂ ਨੇ ਅਧਿਕਾਰੀ ਨੂੰ ਸੌਪਿਆ।
21 ਤੋਂ 22 ਨੂੰ ਮੁਲਾਜ਼ਮ ਲੈਣਗੇ ਸਮੂਹਿਕ ਛੁੱਟੀ ਅਤੇ ਪੈਨਸ਼ਨਰ ਦੇਣਗੇ ਗ੍ਰਿਫਤਾਰੀਆਂ
ਸੰਗਰੂਰ, ਪਾਵਰ ਕਾਰਪੋਰੇਸ਼ਨ ਮੁਲਾਜਮ ਦੇ ਆਗੂ ਪੁਸ਼ਪਿੰਦਰ ਸਿੰਘ ਸੈਣੀ ਗੰਗਾ ਸਿੰਘ ਵਾਲਾ ਨੇ ਦੱਸਿਆ ਕਿ ਸੰਘਰਸ਼ ਦੀ ਇਸ ਕੜੀ ਅਧੀਨ 21 ਅਤੇ 22 ਜੁਲਾਈ ਨੂੰ ਸਮੂਹਿਕ ਛੁੱਟੀ ਲੈ ਕੇ ਸੰਘਰਸ਼ ਕਰਨਗੇ ਉੱਥੇ ਪਾਵਰਕਾਮ ਪੋਰੇਸ਼ਨ ਨਾਲ ਸਬੰਧਤ ਪੈਨਸ਼ਨਰ ਵੀ ਡੀ.ਸੀ. ਦਫਤਰ ਬਾਹਰ ਪ੍ਰਦਸ਼ਨ ਕਰਕੇ ਗ੍ਰਿਫਤਾਰੀਆਂ ਦੇਣਗੇ। ਉਨ੍ਹਾਂ ਕਿਹਾ ਕਿ ਸੰਘਰਸ਼ ਤਦ ਤੱਕ ਜਾਰੀ ਰਹੇਗਾ ਜਦ ਤੱਕ ਉਨ੍ਹਾਂ ਦੀ ਮੰਗਾਂ ਨਹੀਂ ਮੰਨੀਆ ਜਾਂਦੀਆ।
ਪਿਛਲੀ ਖ਼ਬਰ ਮੋਬਾਈਲਾਂ ਦੀ ਟੂੰ-ਟੂੰ ਦੀ ਅਵਾਜ਼ ਨੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀ ਕੀਤੀ ਨੀਂਦ ਹਰਾਮ - ਝਨੇੜੀ ਅਗਲੀ ਖ਼ਬਰ ਮਹਿਲ ਕਲਾਂ ’ਚ ਮਨਰੇਗਾ ਮੁਲਾਜ਼ਮਾਂ ਦੀ ਹੜਤਾਲ 36ਵੇਂ ਦਿਨ ’ਚ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।