12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸਵੀਟੀ ਕਾਕੜੀਆ ਨੇ ਵਿਧਾਇਕ ਗੱਜਣਮਾਜਰਾ ਦੀ ਹਾਜ਼ਰੀ ਵਿੱਚ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਵਜੋਂ ਚਾਰਜ ਸੰਭਾਲਿਆ

ਅਜੀਤ ਡੈਸਕ 07-07-2026
ਅਹਿਮਦਗੜ੍ਹ, 6 ਜੁਲਾਈ (ਰਵਿੰਦਰ ਪੁਰੀ) - ਨਗਰ ਕੌਂਸਲ ਦੇ ਚੁਣੇ ਗਏ ਮੀਤ ਪ੍ਰਧਾਨ ਸ਼੍ਰੀਮਤੀ ਸਵੀਤੀ ਕਾਕੜੀਆ ਨੇ ਅੱਜ ਕਾਰਜਕਾਰੀ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਹਲਕਾ ਵਿਧਾਇਕ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ ਅਤੇ ਚੁਣੇ ਗਏ ਪ੍ਰਧਾਨ ਕਮਲਜੀਤ ਸਿੰਘ ਉੱਭੀ ਦੀ ਅਗਵਾਈ ਹੇਠ ਸਮੂਹ ਕੌਂਸਲਰਾਂ ਅਤੇ ਸ਼ਹਿਰ ਦੇ ਪੰਤਵੰਤੇ ਸੱਜਣਾਂ ਨੇ ਸਵੀਟੀ ਕਾਕੜੀਆ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਵਿਧਾਇਕ ਗੱਜਣਮਾਜਰਾ ਅਤੇ ਈ.ਓ ਅਸੀਸ ਕੁਮਾਰ ਨੇ ਸਾਰੇ ਕੌਂਸਲਰਾਂ ਅਤੇ ਸ਼ਹਿਰ ਦੇ ਆਗੂਆਂ ਦਾ ਧੰਨਵਾਦ ਕੀਤਾ, ਜਿਨਾਂ ਦੇ ਸਹਿਯੋਗ ਸਦਕਾ ਨਵੀਂ ਟੀਮ ਬਣਾਈ ਗਈ। ਉਹਨਾਂ ਕਿਹਾ ਕਿ ਜਲਦੀ ਹੀ ਸ਼ਹਿਰ ਦੇ ਸਾਰੇ ਅਧੂਰੇ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣਗੇ। ਚਾਰਜ ਸੰਭਾਲਣ ਬਾਅਦ ਸ਼੍ਰੀਮਤੀ ਕਾਕੜੀਆ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਜੋ ਸਾਡੇ ਪਰਿਵਾਰ ਤੇ ਵਿਸ਼ਵਾਸ ਜਤਾਇਆ ਹੈ, ਉਸ ਤੇ ਪੂਰਨ ਪਹਿਰਾ ਦੇ ਕੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ। ਇਸ ਮੌਕੇ ਤੇ ਪ੍ਰਧਾਨ ਕਮਲਜੀਤ ਸਿੰਘ ਉੱਭੀ, ਕੌਂਸਲਰ ਵਿਕਾਸ ਕ੍ਰਿਸ਼ਨ ਵਿੱਕੀ, ਬਿੱਲੂ ਮਾਜਰੀ, ਸੰਜੇ ਸੂਦ, ਮਨਿੰਦਰ ਪਾਲ, ਆਨੰਦੀ ਦੇਵੀ, ਰੇਖਾ ਰਾਣੀ, ਕਮਿਕਰ ਰਾਮ, ਮੋਨੀਆ ਬੱਧਣ, ਈਸਾ ਮੁਹੰਮਦ ਤੋਂ ਇਲਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਸਾਬਕਾ ਪ੍ਰਧਾਨ ਸਿਰਾਜ ਮੁਹੰਮਦ, ਜਤਿੰਦਰ ਭੋਲਾ, ਸਾਬਕਾ ਕੌਂਸਲਰ ਦਿਲਸ਼ਾਦ ਮੁਹੰਮਦ, ਪ੍ਰਧਾਨ ਸ਼ੈਰੂ ਝੁਨੇਰੀਆ, ਬਿੱਟੂ ਸਿੰਗਲਾ ਤੇ ਕੈਦਾਰ ਕਪਿਲਾ ਸਾਬਕਾ ਕੌਂਸਲਰ, ਪ੍ਰਧਾਨ ਅਸ਼ੋਕ ਡੱਬੀ, ਸੰਜੇ ਗਾਂਧੀ, ਗੁਰਪ੍ਰੀਤ ਸਿੰਘ ਸੌਂਦ, ਡਾ ਕੁਲਦੀਪ ਭੁੱਲਰ, ਯਾਸੀਨ ਲਾਡੂ, ਮੁਰਲੀ ਮਨੋਹਰ, ਪ੍ਰਧਾਨ ਰਿੰਕੂ ਗਰਗ, ਯਸ਼ਪਾਲ ਕਲਾਕਾਰ, ਮੁਨੀਰ ਮੁਹੰਮਦ, ਹੈਪੀ ਟੈਲੀਕੋਮ, ਮੋਹਿਤ ਗੁਪਤਾ, ਅਸ਼ੋਕ ਵਰਮਾ, ਸਾਹਿਲ ਤਾਇਲ, ਰੋਕੀ ਸਿੰਗਲਾ, ਗੁਰਪ੍ਰੀਤ ਪੀਤਾ, ਰੋਮੀ ਢੰਡ, ਅਮ੍ਰਿਤਪਾਲ ਗੋਲਚੀ, ਰੋਕੀ ਕਾਕੜੀਆ, ਰੋਕੀ ਸਿੰਗਲਾ, ਸਿਕੰਦਰ ਅਲੀ ਆਦਿ ਹਾਜਰ ਸਨ।
ਪਿਛਲੀ ਖ਼ਬਰ ਮਹਿਲ ਕਲਾਂ ’ਚ ਮਨਰੇਗਾ ਮੁਲਾਜ਼ਮਾਂ ਦੀ ਹੜਤਾਲ 36ਵੇਂ ਦਿਨ ’ਚ ਦਾਖ਼ਲ ਅਗਲੀ ਖ਼ਬਰ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜੱਸੀ ਸੇਖੋਂ ਵਲੋਂ ਡੀਪੂ ਹੋਲਡਰਾਂ, ਟਰੱਕ ਅਤੇ ਮਜ਼ਦੂਰ ਯੂਨੀਅਨਾਂ ਨਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।