12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸੰਗਰੂਰ ਦੇ ਪੁਲਿਸ ਅਧਿਕਾਰੀ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ

ਅਜੀਤ ਡੈਸਕ 07-07-2026
ਸੰਗਰੂਰ, 6 ਜੁਲਾਈ (ਸੁਖਵਿੰਦਰ ਸਿੰਘ ਫੁੱਲ)–ਜ਼ਿਲ੍ਹਾ ਸੰਗਰੂਰ ਦੇ ਵੱਖ ਵੱਖ ਪੁਲਿਸ ਅਧਿਕਾਰੀਆਂ ਨੂੰ ਡੀ.ਜੀ.ਪੀ ਡਿਸਕ ਨਾਲ ਸਨਮਾਨਤ ਕੀਤਾ ਗਿਆ ਹੈ। ਸਨਮਾਨਤ ਕਰਨ ਦੀ ਰਸਮ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਨੇ ਅਦਾ ਕੀਤੀ। ਸਨਮਾਨਤ ਹੋਣ ਵਾਲੇ ਅਧਿਕਾਰੀਆਂ ਵਿਚ ਨਵਰੀਤ ਸਿੰਘ ਵਿਰਕ ਐਸ.ਪੀ (ਪੀ.ਬੀ.ਆਈ) (ਦਸਵੀਂ ਵਾਰ) , ਦਵਿੰਦਰ ਅੱਤਰੀ ਐਸ.ਪੀ (ਡੀ) ਨੂੰ (ਤੇਰਵੀਂ ਵਾਰ), ਜ਼ਿਲ੍ਹਾ ਟਰੈਫਿਕ ਇੰਚਾਰਜ ਪਵਨ ਕੁਮਾਰ ਨੂੰ (ਸੱਤਵੀਂ ਵਾਰ), ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਅਤੇ ਹੌਲਦਾਰ ਬੇਅੰਤ ਕੌਰ ਸ਼ਾਮਲ ਹਨ। ਵਰਨਣਯੋਗ ਹੈ ਕਿ ਸ੍ਰੀ ਅੱਤਰੀ ਨੂੰ ਇਸ ਤੋਂ ਪਹਿਲਾਂ ਮੁੱਖ ਮੰਤਰੀ ਡਿਸਕ ਵੀ ਹਾਸਲ ਹੋ ਚੁੱਕੀ ਹੈ।
ਪਿਛਲੀ ਖ਼ਬਰ ਰੈਵੀਨਿਊ ਪਟਵਾਰ ਯੂਨੀਅਨ ਵਲੋਂ ਧਰਨਾ 10 ਨੂੰ ਅਗਲੀ ਖ਼ਬਰ ਬਾਹਰੋਂ ਆਉਂਦੀ ਸਬਜ਼ੀ ਤੇ ਮਾਰਕਿਟ ਫੀਸ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਚੇਅਰਮੈਨ ਨਾਲ ਹੋਈ ਗੱਲਬਾਤ ਤੋਂ ਬਾਅਦ ਸੁਲਝਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।