25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਸੰਤ ਬਾਬਾ ਚੇਤਨ ਦਾਸ ਦਾ 56ਵਾਂ ਸਾਲਾਨਾ ਬਰਸੀ ਸਮਾਗਮ ਹੋਇਆ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਦਾ ਅਥਾਹ ਹੜ੍ਹ ਉਮੜਿਆ

ਅਜੀਤ ਡੈਸਕ 06-07-2026
ਅਮਰਗੜ੍ਹ, 5 ਜੁਲਾਈ (ਜਤਿੰਦਰ ਮੰਨਵੀ)- ਬ੍ਰਹਮਲੀਨ ਸੰਤ ਬਾਬਾ ਚੇਤਨ ਦਾਸ ਜੀ ਦੀ 56ਵੀਂ ਸਾਲਾਨਾ ਬਰਸੀ ਪਿੰਡ ਤੋਲੇਵਾਲ ਸਥਿਤ ਡੇਰਾ ਬਾਬਾ ਚੇਤਨ ਦਾਸ ਵਿਖੇ 2 ਬੜੀ ਹੀ ਸ਼ਰਧਾ ਅਤੇ ਅਧਿਆਤਮਿਕ ਰੰਗ ‘ਚ ਮਨਾਈ ਗਈ। ਤਿੰਨ ਦਿਨ ਚੱਲੇ ਇਸ ਰੂਹਾਨੀ ਸਮਾਗਮ ਦੌਰਾਨ ਇਲਾਕੇ ਭਰ ਦੀਆਂ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਹਾਜ਼ਰੀ ਭਰੀ।ਡੇਰੇ ਦੇ ਗੱਦੀ ਨਸ਼ੀਨ ਬਾਬਾ ਪ੍ਰਗਟ ਦਾਸ ਦੇਖ-ਰੇਖ ਹੇਠ ਤੇ ਸਮੂਹ ਨਗਰ ਨਿਵਾਸੀਆਂ ਦੇ ਵਡਮੁੱਲੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਰਾਗੀ ਮਲਕੀਤ ਸਿੰਘ ਅਮਰਗੜ੍ਹ ਵਾਲਿਆਂ ਨੇ ਵੈਰਾਗਮਈ ਅਤੇ ਰਸਭਿੰਨੇ ਕਥਾ-ਕੀਰਤਨ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕਰਦਿਆਂ ਗੁਰੂ ਚਰਨਾਂ ਨਾਲ ਜੋੜਿਆ। ਭੋਗ ਉਪਰੰਤ ਪੁਰਾਤਨ ਮਰਯਾਦਾ ਅਨੁਸਾਰ ਸਾਧੂਆਂ ਦੀ ਪੰਗਤ ਲਗਾਈ ਗਈ। ਇਸ ਪਵਿੱਤਰ ਦਿਹਾੜੇ ਤੇ ਮਹੰਤ ਬਾਬਾ ਧੂਣੀ ਦਾਸ ਡੇਰਾ ਆਕੜ ਵਾਲੇ ਅਤੇ ਬਾਬਾ ਤ੍ਰਿਵੈਣੀ ਦਾਸ ਡੇਰਾ ਕੇਲੋ ਵਾਲੇ ਨੇ ਉਚੇਚੇ ਤੌਰ ਤੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਆਪਣੀਆਂ ਅਸੀਸਾਂ ਨਾਲ ਨਿਵਾਜਿਆ। ਸਮਾਗ਼ਮ ‘ਚ ਉਚੇਚੇ ਤੌਰ ਤੇ ਪਹੁੰਚੇ ਕਵੀਸ਼ਰੀ ਜਥਿਆਂ ਨੇ ਆਪਣੀ ਬੁਲੰਦ ਆਵਾਜ਼ ਵਿਚ ਇਤਿਹਾਸ ਸੁਣਾਇਆ। ਅੰਤ ‘ਚ ਡੇਰੇ ਦੇ ਗੱਦੀ ਨਸ਼ੀਨ ਬਾਬਾ ਪ੍ਰਗਟ ਦਾਸ ਨੇ ਦੇਸ਼-ਵਿਦੇਸ਼ ਅਤੇ ਇਲਾਕੇ ਭਰ ਤੋਂ ਪਹੁੰਚੀਆਂ ਵੱਡੀ ਗਿਣਤੀ ਸੰਗਤਾਂ ਦਾ ਇਸ ਕਾਰਜ ਨੂੰ ਸਫ਼ਲ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦੌਰਾਨ ਪਹੁੰਚੀਆਂ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਪਤਵੰਤੇ ਸੱਜਣਾਂ ਨੂੰ ਬਾਬਾ ਪ੍ਰਗਟ ਦਾਸ ਸਮੇਤ ਪ੍ਰਧਾਨ ਭੁਪਿੰਦਰ ਸਿੰਘ ਲਾਂਗੜੀਆਂ ਤੇ ਲਾਲ ਸਿੰਘ ਵਲੋਂ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵੱਡੀ ਗਿਣਤੀ ‘ਚ ਪਹੁੰਚੇ ਸਾਧੂ-ਸੰਤਾਂ ਦਾ ਵੀ ਡੇਰਾ ਪ੍ਰਬੰਧਕਾਂ ਵੱਲੋਂ ਆਦਰ-ਸਤਿਕਾਰ ਕੀਤਾ ਗਿਆ।ਸਮਾਗਮ ਦੌਰਾਨ ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਨਿਰੰਤਰ ਵਰਤਾਇਆ ਗਿਆ ਅਤੇ ਚਾਰੇ ਪਾਸੇ ਸ਼ਰਧਾ ਤੇ ਸੇਵਾ ਦਾ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ।
ਪਿਛਲੀ ਖ਼ਬਰ ‘ਰਿੰਕੂ ਬਾਂਸਲ’ ਮੁੜ ਬਣੇ ਪ੍ਰਾਪਰਟੀ ਸਲਾਹਕਾਰ ਐਸੋਸੀਏਸ਼ਨ ਦੇ ਪ੍ਰਧਾਨ ਅਗਲੀ ਖ਼ਬਰ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਕੌਂਸਲਰ ਵਲੋਂ ਆਪਣੇ ਖ਼ਰਚੇ ’ਤੇ ਦੋ ਨਵੇਂ ਪੰਪ ਲਗਾਉਣ ਦੀ ਕੀਤੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।