07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਵੱਧ ਸ਼ਰਾਬ ਪੀਣ ਕਾਰਨ ਨੌਜਵਾਨ ਦੀ ਮੌਤ

ਅਜੀਤ ਡੈਸਕ 05-07-2026

ਹੰਡਿਆਇਆ, 4 ਜੁਲਾਈ (ਗੁਰਜੀਤ ਸਿੰਘ ਖੁੱਡੀ)-ਨਸ਼ੇ ਕਰਨ ਦੇ ਆਦੀ ਨੌਜਵਾਨ ਦੀ ਵੱਧ ਸ਼ਰਾਬ ਪੀਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਇਕ ਨੌਜਵਾਨ ਖੁੱਡੀ ਕਲਾਂ ਵਿਖੇ ਡਰੇਨ ਦੀ ਪੱਟੜੀ ’ਤੇ ਡਿੱਗਿਆ ਪਿਆ ਸੀ। ਜਦੋਂ ਅਸੀਂ ਅਤੇ ਪਰਿਵਾਰਕ ਮੈਂਬਰਾਂ ਨੇ ਜਾ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਜਿਸ ਦੀ ਪਹਿਚਾਣ ਮਨਦੀਪ ਸਿੰਘ ਉਰਫ਼ ਬੋਘਾ (28) ਪੁੱਤਰ ਨਾਇਬ ਸਿੰਘ ਵਾਸੀ ਮੌੜ ਨਾਭਾ ਵਜੋਂ ਹੋਈ। ਜਿਸ ਦੀ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਅਨੁਸਾਰ ਮਨਦੀਪ ਸਿੰਘ ਪਹਿਲਾਂ ਨਸ਼ੇ ਕਰਦਾ ਸੀ। ਹੁਣ ਕਈ ਦਿਨਾਂ ਤੋਂ ਜ਼ਿਆਦਾ ਸ਼ਰਾਬ ਪੀ ਰਿਹਾ ਸੀ। ਘਰੋਂ ਸ਼ਰਾਬ ਪੀ ਕੇ ਚਲਾ ਗਿਆ ਸੀ। ਜਿਸ ਦੀ ਸੂਚਨਾ ਉਨ੍ਹਾਂ ਨੂੰ ਮਿਲੀ ਕਿ ਡਰੇਨ ਦੀ ਪੱਟੜੀ ’ਤੇ ਡਿੱਗਿਆ ਪਿਆ ਹੈ। ਉਨ੍ਹਾਂ ਕਿਹਾ ਕਿ 194 ਬੀ.ਐਨ.ਐ. ਦੀ ਕਾਰਵਾਈ ਕੀਤੀ ਗਈ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਯੂਥ ਅਫ਼ਸਰ ਵਲੋਂ ਸੰਕਲਪ ਸੁਸਾਇਟੀ ਦਾ ਸਨਮਾਨ ਅਗਲੀ ਖ਼ਬਰ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵਲੋਂ ਮੁਫ਼ਤ ਪ੍ਰਦੂਸ਼ਣ ਚੈੱਕਅਪ ਕੈਂਪ ਅਤੇ ਪੌਦਾ ਵੰਡ ਮੁਹਿੰਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।