06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਮਲੇਰਕੋਟਲੇ ਤੋਂ ਆਉਂਦੀ ਸਬਜ਼ੀ ਮੰਡੀ ਸੰਗਰੂਰ ਦੇ ਆੜ੍ਹਤੀਆਂ ਦਾ ਕਾਰੋਬਾਰ ਹੋ ਰਿਹਾ ਹੈ ਬੁਰੀ ਤਰ੍ਹਾਂ ਪ੍ਰਭਾਵਿਤ

ਅਜੀਤ ਡੈਸਕ 05-07-2026
ਸੰਗਰੂਰ, 4 ਜੁਲਾਈ (ਧੀਰਜ ਪਸ਼ੌਰੀਆ) - ਮਲੇਰਕੋਟਲਾ ਤੋਂ ਵੱਡੀ ਮਿਕਦਾਰ ਵਿੱਚ ਸੰਗਰੂਰ ਵਿਖੇ ਸਬਜ਼ੀ ਆਉਣ ਕਾਰਨ ਸਬਜ਼ੀ ਮੰਡੀ ਸੰਗਰੂਰ ਦੇ ਆੜਤੀਆਂ ਦੇ ਨਾਲ ਨਾਲ ਇਲਾਕੇ ਦੇ ਸਬਜ਼ੀ ਕਾਸਤਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਇਸ ਨੂੰ ਲੈ ਕੇ ਸਬਜੀ ਮੰਡੀ ਸੰਗਰੂਰ ਦੇ ਆੜਤੀਆਂ ਨੇ ਆਪਣੇ ਪ੍ਰਧਾਨ ਸੰਦੀਪ ਕੁਮਾਰ ਦੀ ਅਗਵਾਈ ਵਿੱਚ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੂੰ ਮੰਗ ਪੱਤਰ ਦੇ ਕੇ ਇਸ ਵਰਤਾਰੇ ਨੂੰ ਰੋਕਣ ਦੀ ਮੰਗ ਕੀਤੀ ਹੈ। ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਕੁਮਾਰ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਲੇਰਕੋਟਲਾ ਤੋਂ ਸਬਜੀ ਆਉਣ ਨਾਲ ਉਹਨਾਂ ਦਾ ਕਾਰੋਬਾਰ ਬੁਰੀ ਤਰਹਾਂ ਪ੍ਰਭਾਵਿਤ ਹੋ ਰਿਹਾ ਹੈ ਮਾਰਕੀਟ ਕਮੇਟੀ ਸੰਗਰੂਰ ਵੱਲੋਂ ਹਰ ਸਾਲ ਇਕੱਠੀ ਹੁੰਦੀ ਮਾਰਕੀਟ ਫੀਸ ਵਿੱਚ 10% ਦਾ ਵਾਧਾ ਮੰਗਿਆ ਜਾਂਦਾ ਹੈ ਪਰ ਮਲੇਰਕੋਟਲੇ ਤੋਂ ਸਬਜ਼ੀ ਆਉਣ ਨਾਲ ਸੰਗਰੂਰ ਮੰਡੀ ਦੀ ਮਾਰਕੀਟ ਫੀਸ ਕਲੈਕਸ਼ਨ ਦਾ ਪ੍ਰਭਾਵਿਤ ਹੋਣਾ ਸੁਭਾਵਿਕ ਹੈ ਇਸੇ ਕਾਰਨ ਮੰਡੀ ਦੇ ਆੜਤੀਆਂ ਵੱਲੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਚੇਅਰਮੈਨ ਸ੍ਰੀ ਈਲਵਾਲ ਨੇ ਉਹਨਾਂ ਦੀਆਂ ਮੰਗਾਂ ਤੇ ਸਾਰਥਿਕ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ।ਇਸ ਮੌਕੇ ਮੋਹਨ ਲਾਲ ਜਿਲਾ ਪ੍ਰਧਾਨ,ਸਫੀ ਮੁਹੰਮਦ ਸਾਬਕਾ ਪ੍ਰਧਾਨ, ਰਾਜ ਕੁਮਾਰ, ਬੰਟੀ, ਨਸੀਰ ਮੁਹੰਮਦ, ਸ਼ਕੀਲ, ਮਨੀਰ ਅਤੇ ਹੋਰ ਮੌਜੂਦਾ ਸਨ।
ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੀ ਅਹਿਮ ਮੀਟਿੰਗ 10 ਨੂੰ-ਰਾਜ ਕੁਮਾਰ ਅਰੋੜਾ ਅਗਲੀ ਖ਼ਬਰ ਸਫ਼ਾਈ ਅਤੇ ਸਟਰੀਟ ਲਾਈਟਾਂ ਦੇ ਮੁੱਦੇ ਹੋਣਗੇ ਲੌਂਗੋਵਾਲ ਦੇ ਪ੍ਰਧਾਨ ਬੀਬਾ ਢਿੱਲੋਂ ਲਈ ਮੁੱਖ ਚੁਣੌਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।