03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵਿਸ਼ੇਸ਼ ਯੋਗਦਾਨ ਦੇ ਰਹੀ ਹੈ ਸੀਐਮ ਦੀ ਯੋਗਸ਼ਾਲਾ

ਅਜੀਤ ਡੈਸਕ 03-07-2026
ਸੰਗਰੂਰ, 2 ਜੁਲਾਈ (ਧੀਰਜ ਪਸੋਰੀਆ) - ਸੀਐਮ ਦੀ ਯੋਗਸ਼ਾਲਾ ਪ੍ਰੋਜੈਕਟ ਤਹਿਤ ਜਿਲਾ ਸੰਗਰੂਰ ਵਿੱਚ 713 ਕਲਾਸਾਂਚਲਾਈਆਂ ਜਾ ਰਹੀਆਂ ਹਨ। ਇਹ ਕਲਾਸਾਂ ਤਕਰੀਬਨ ਹਰ ਪਿੰਡ ਤੱਕ ਪਹੁੰਚ ਚੁੱਕੀਆਂ ਹਨ। ਅੱਜ ਦੇ ਸਮੇਂ ਵਿੱਚ ਜੀਵਨ ਸ਼ੈਲੀ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਵਿੱਚ ਬੀਪੀ, ਸ਼ੂਗਰ, ਥਾਇਰਾਇਡ, ਮਾਈਗਰੇਨ, ਸਰਵਾਈਕਲ, ਪਿੱਠ ਦਰਦ ਵਰਗੀਆਂ ਸਮੱਸਿਆਵਾਂ ਹਨ। ਇਹਨਾਂ ਸਭ ਸਮੱਸਿਆਵਾਂ ਨੂੰ ਯੋਗ ਦੇ ਨਾਲ ਠੀਕ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਇਸ ਪ੍ਰੋਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਸ੍ਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਅਜਿਹਾ ਸਿਰਫ ਕਹਿਣਾ ਨਹੀਂ ਹੈ, ਬਲਕਿ ਇਹ ਸਾਬਤ ਹੋ ਚੁੱਕਿਆ ਹੈ। ਸੀਐਮ ਦੀ ਯੋਗਸ਼ਾਲਾ ਤਹਿਤ ਬਲਾਕ ਲਹਿਰਾਗਾਗਾ ਦੇ ਅੰਦਰ ਜੀਪੀਐਫ ਪਾਰਕ ਵਿੱਚ ਚੱਲ ਰਹੀ ਸੀਐਮ ਦੀ ਯੋਗਸ਼ਾਲਾ ਦੇ ਮੈਂਬਰਾਂ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ, ਜਿਸ ਵਿੱਚ ਲਾਭ ਸਿੰਘ ਨੇ ਦੱਸਿਆ ਕਿ ਉਸ ਨੂੰ ਸ਼ੂਗਰ ਦੀ ਸਮੱਸਿਆ ਸੀ ਜਿਸ ਦੇ ਲਈ ਪਹਿਲਾਂ ਕਈ ਤਰ੍ਹਾਂ ਦੀਆਂ ਇਲਾਜ ਵਿਧੀਆਂ ਦਾ ਸਹਾਰਾ ਲਿਆ ਪਰ ਯੋਗ ਦੇ ਨਾਲ ਮੈਨੂੰ ਬਹੁਤ ਜਲਦੀ ਇਸ ਵਿੱਚ ਆਰਾਮ ਪ੍ਰਾਪਤ ਹੋਇਆ।”ਮਨਦੀਪ ਕੌਰ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸਰਵਾਈਕਲ ਦੀ ਸਮੱਸਿਆ ਤੋਂ ਗ੍ਰਸਤ ਸਨ, ਨੇ ਦੱਸਿਆ, “ਮੇਰੇ ਵੱਲੋਂ ਕਈ ਤਰ੍ਹਾਂ ਦੀਆਂ ਥੈਰਪੀਆਂ ਅਤੇ ਇਲਾਜ ਵਿਧੀਆਂ ਦਾ ਸਹਾਰਾ ਲੈਣ ਦੇ ਬਾਵਜੂਦ ਵੀ ਮੈਨੂੰ ਸਰਵਾਈਕਲ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਖਾਸ ਨਿਜਾਤ ਨਹੀਂ ਮਿਲੀ ਪਰ ਜਦੋਂ ਮੈਂ ਸੀਐਮ ਦੀ ਯੋਗਸ਼ਾਲਾ ਤਹਿਤ ਚੱਲ ਰਹੀ ਯੋਗ ਕਲਾਸ ਵਿੱਚ ਆਉਣਾ ਸ਼ੁਰੂ ਕੀਤਾ ਤਾਂ ਮੈਨੂੰ ਕੁਝ ਸਮੇਂ ਦੌਰਾਨ ਹੀ ਇਸ ਤੋਂ ਨਿਜਾਤ ਮਿਲਣੀ ਸ਼ੁਰੂ ਹੋ ਗਈ। ਸੀਐਮ ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਲਵਪ੍ਰੀਤ ਸਿੰਘ ਨੇ ਇਹ ਵੀ ਦੱਸਿਆ ਕੀ ਪੂਰੇ ਜ਼ਿਲ੍ਹੇ ਅੰਦਰ 713 ਕਲਾਸਾਂ 92 ਟਰੇਨਰਾਂ ਦੁਆਰਾ ਚਲਾਈਆਂ ਜਾ ਰਹੀਆਂ ਹਨ ਜੋ ਕਿ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਹਨ।
ਪਿਛਲੀ ਖ਼ਬਰ ਚੀਮਾ ਸੈਕੰਡਰੀ ਸਕੂਲ ਵਿਖੇ ਸਰਪੰਚ ਮਲੂਕ ਸਿੰਘ ਧਾਲੀਵਾਲ ਸਮੇਤ ਮੁਹਤਬਰਾਂ ਵਲੋਂ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਤਰੁਣ ਚੁੱਘ ਅਤੇ ਹਰਸ਼ ਮਲਹੋਤਰਾ ਨੂੰ ਸਨਮਾਨਿਤ ਕਰਨਾ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ-ਭਾਜਪਾ ਆਗੂ ਦੁੱਗਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।