03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਹਲਕਾ ਅਮਰਗੜ੍ਹ ਨੂੰ ਨਮੂਨੇ ਦਾ ਬਣਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ-ਚੇਅਰਮੈਨ ਜਾਫ਼ਰ ਅਲੀ

ਅਜੀਤ ਡੈਸਕ 03-07-2026
ਮਲੇਰਕੋਟਲਾ, 2 ਜੁਲਾਈ (ਮਨਜਿੰਦਰ ਸਿੰਘ ਸਰੌਦ)- ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਅੰਦਰ ਵਿਕਾਸ ਦੀ ਨਵੀਂ ‘ਇਬਾਰਤ’ ਲਿਖਣ ਦੇ ਲਈ ਯਤਨਸ਼ੀਲ, ਮਾਰਕੀਟ ਕਮੇਟੀ ਮਲੇਰਕੋਟਲਾ ਦੇ ਚੇਅਰਮੈਨ ਜਾਫ਼ਰ ਅਲੀ ਵੱਲੋਂ ਪਿੰਡਾਂ ਅੰਦਰ ਜਾ ਕੇ ਮੀਟਿੰਗਾਂ ਦੌਰਾਨ ‘ਅਵਾਮ ਦੀ ਨਬਜ਼’ ਨੂੰ ‘ਟੋਹਿਆ’ ਜਾ ਰਿਹਾ ਹੈ । ਹਲਕਾ ਅਮਰਗੜ੍ਹ ਦੇ ਪਿੰਡ ਜਿੱਤਵਾਲ ਖੁਰਦ ਵਿਖੇ ਚੇਅਰਮੈਨ ਜਾਫ਼ਰ ਅਲੀ ਨੇ ਪਿੰਡ ਵਾਸੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਹਲਕੇ ਦੇ ਵਿਕਾਸ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਤੇ ਹਲਕਾ ਅਮਰਗੜ੍ਹ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਲਈ ਲੋਕਾਂ ਦੇ ਸਹਿਯੋਗ ਨਾਲ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾਵੇਗਾ । ਚੇਅਰਮੈਨ ਜਾਫਰ ਅਲੀ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਪੀਣ ਵਾਲੇ ਪਾਣੀ, ਗਲੀਆਂ-ਨਾਲੀਆਂ, ਸੜਕਾਂ, ਸਫ਼ਾਈ ਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਜੋ ਵੀ ਮੰਗਾਂ ਤੇ ਸਮੱਸਿਆਵਾਂ ਰੱਖੀਆਂ ਗਈਆਂ ਹਨ, ਉਨ੍ਹਾਂ ਨੂੰ ਤਰਜ਼ੀਹ ਦੇ ਆਧਾਰ ‘ਤੇ ਸਬੰਧਤ ਵਿਭਾਗਾਂ ਦੇ ਧਿਆਨ ਵਿੱਚ ਲਿਆ ਕੇ ਜਲਦੀ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਵਿੱਚ ਆਪਣਾ ਸਹਿਯੋਗ ਬਣਾਈ ਰੱਖਣ ਤਾਂ ਜੋ ਹਲਕੇ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਤੇ ਲਿਜਾਇਆ ਜਾ ਸਕੇ । ਪਿੰਡ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਤੇ ਸੁਝਾਅ ਚੇਅਰਮੈਨ ਜਾਫਰ ਅਲੀ ਦੇ ਧਿਆਨ ਵਿੱਚ ਲਿਆਂਦੇ, ਜਿਨ੍ਹਾਂ ਨੂੰ ਉਨ੍ਹਾਂ ਨੇ ਗੰਭੀਰਤਾ ਨਾਲ ਸੁਣਿਆ ਤੇ ਭਰੋਸਾ ਦਿੱਤਾ ਕਿ ਹਰ ਜਾਇਜ਼ ਮੰਗ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਨ ਲਈ ਯਤਨ ਕੀਤੇ ਜਾਣਗੇ । ਇਸ ਮੌਕੇ ਪੀਏ ਸਰਪੰਚ ਗੁਰਮੁੱਖ ਸਿੰਘ ਖਾਨਪੁਰ, ਚਰਨਜੀਤ ਸਿੰਘ ਖਿੱਲੀ ਪ੍ਰਧਾਨ, ਨਵਾਬ ਅਲੀ ਪ੍ਰਧਾਨ, ਮਨਜ਼ੂਰ ਮੁਹੰਮਦ ਸੈਕਟਰੀ, ਸ਼ਾਹ ਹਨੀਫ ਖਜ਼ਾਨਚੀ, ਮੈਂਬਰ ਮੁਹੰਮਦ ਵਕੀਲ, ਨਦੀਮ ਖਾਨ, ਨਵਾਬ ਖਾਨ, ਮਸ਼ਹੂਰ ਖਾਨ, ਸ਼ਕੀਲ ਮੁਹੰਮਦ, ਜਮੀਲ ਖਾਨ, ਮੁਹੰਮਦ ਰਫ਼ੀ, ਕੇਸਰ ਖਾਨ, ਨੂਰ ਦੀਨ, ਮਜੀਦ ਖਾਨ, ਮੁਹੰਮਦ ਆਦਿਲ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਜ਼ਿਲ੍ਹੇ ਭਰ ’ਚ ਵੱਖ-ਵੱਖ ਸਕੂਲੀ ਵਾਹਨਾਂ ਦੀ ਅਚਨਚੇਤ ਚੈਕਿੰਗ ਅਗਲੀ ਖ਼ਬਰ ਪ੍ਰਿੰਸੀਪਲ ਪ੍ਰਵੀਨ ਮਨਚੰਦਾ ਨੇ ਬੇਨੜਾ ਸਕੂਲ ਦੇ ਪ੍ਰਿੰਸੀਪਲ ਵਜੋਂ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।